CIA ਮਾਨਸਾ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਵੱਡੀ ਸਫਲਤਾ
ਅਸ਼ੋਕ ਵਰਮਾ , ਮਾਨਸਾ 5 ਮਾਰਚ 2022
ਐਸ.ਐਸ.ਪੀ. ਸ਼੍ਰੀ ਦੀਪਕ ਪਾਰੀਕ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਆਈਏ ਸਟਾਫ ਮਾਨਸਾ ਦੀ ਟੀਮ ਵੱਲੋਂ ਨਸ਼ਾ ਸਮੱਗਲਰਾਂ ਦੀ ਫੜੋ-ਫੜੀ ਲਈ ਵਿੱਢੀ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸੀਆਈਏ ਸਟਾਫ ਦੀਆਂ ਵੱਖ ਵੱਖ ਟੀਮਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸ਼ਰਾਬ , ਗਾਂਜਾ ਅਤੇ ਨਸ਼ੀਲੀਆਂ ਗੋਲੀਆਂ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਉਜਾਗਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਥਾਣਾ ਸਿਟੀ -1 ਮਾਨਸਾ, ਸਦਰ ਮਾਨਸਾ ਆਦਿ ਦੇ ਖੇਤਰਾਂ ਵਿੱਚ ਦਾ ਰਵਾਨਾ ਹੋਈ ਸੀ। ਜਦੋਂ ਪੁਲਿਸ ਪਾਰਟੀ ਫਲਾਈਓਵਰ ਦੇ ਨਾਲ ਬਣੀ ਸੜਕ ਪਰ ਵਹੀਕਲਾ ਨੂੰ ਚੈਕ ਕਰ ਰਹੀ ਸੀ ਤਾ ਮੇਨ ਸੜਕ ਸਿਰਸਾ ਸਾਇਡ ਤੋਂ ਇੱਕ ਮੋਟਰਸਾਇਕਲ ਸ਼ੱਕੀ ਵਿਅਕਤੀ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾਂ ਮੋਟਰ ਸਾਈਕਲ ਸਵਾਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦਾ ਪੁਲਿਸ ਪਾਰਟੀ ਨੇ ਆਪਣੀ ਗੱਡੀ ਮਗਰ ਲਾ ਕੇ ਪਿੱਛਾ ਕੀਤਾ ਅਤੇ ਦੋਸ਼ੀ ਭਾਈ ਗੁਰਦਾਸ ਡੇਰਾ ਦੇ ਮੋੜ ਪਰ ਆਪਣਾ ਮੋਟਰ ਸਾਇਕਲ ਸੁੱਟ ਕੇ ਭੱਜ ਨਿੱਕਲਿਆ। ਮੋਟਰਸਾਇਕਲ ਨੂੰ ਵਿਸ਼ਾਲ ਪੁੱਤਰ ਲਛਮਣ ਦਾਸ ਉਰਫ ਕਾਲੀ ਵਾਸੀ ਵਾਰਡ ਨੰਬਰ 15 ਭੱਠਾ ਬਸਤੀ ਮਾਨਸਾ ਚਲਾ ਰਿਹਾ ਸੀ । ਜਿਸ ਨੂੰ ਸਹਾਇਕ ਥਾਣੇਦਾਰ ਉਜਾਗਰ ਸਿੰਘ ਪਹਿਲਾਂ ਤੋਂ ਹੀ ਜਾਤੀ ਤੌਰ ਪਰ ਜਾਣਦਾ ਹੈ। ਬੇਸ਼ੱਕ ਦੋਸ਼ੀ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਮੋਟਰਸਾਈਕਲ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਮੋਟਰ ਸਾਇਕਲ ਚੈਕ ਕਰਨ ਤੇ ਪਿੱਛਲੀ ਸੀਟ ਉਪਰ ਦੋਨਾ ਸਾਇਡਾ ਪਰ ਪੱਲੀ ਦੀ ਖੁਰਜੀ ਬਣਾ ਕੇ ਲਮਕਾਈ ਹੋਈ ਸੀ। ਖੁਰਜੀ ਨੂੰ ਚੈਕ ਕਰਨ ਤੇ ਖੁਰਜੀ ਦੇ ਦੋਵੇਂ ਪਾਸਿਓ 48/48 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ ਹਰਿਆਣਾ ਬਰਾਮਦ ਹੋਈਆਂ । ਨਾਮਜ਼ਦ ਦੋਸ਼ੀ ਖਿਲਾਫ ਅਧੀਨ ਜੁਰਮ 61,78(1)1/14 EX. ACT ਤਹਿਤ ਥਾਣਾ ਸਿਟੀ 1 ਮਾਨਸਾਵਿਖੇ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
590 ਨਸ਼ੀਲੀਆਂ ਗੋਲੀਆਂ ਬਰਾਮਦ
ਸੀਆਈਏ ਸਟਾਫ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਅਮਰੀਕ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਥਾਣਾ ਸਿਟੀ-1 ਅਤੇ ਥਾਣਾ ਸਿਟੀ 02 ਮਾਨਸਾ ਦੇ ਇਲਾਕਿਆਂ ਵਿੱਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ। ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਚੁਕੇਰੀਆ ਫਾਟਕ ਮਾਨਸਾ ਤੋ ਪੱਕੀ ਸੜਕੇ-ਸੜਕ ਗਾਂਧੀ ਸਕੂਲ ਵੱਲ ਨੂੰ ਜਾ ਰਹੀ ਸੀ ਤਾਂ ਖਾਲਸਾ ਗਰਾਊਂਡ ਦੇ ਗੇਟ ਦੇ ਸਾਹਮਣੇ , ਸਕੂਲ਼ ਵਾਲੇ ਪਾਸਿਓਂ ਇਕ ਮੋਨਾ ਨੌਜਵਾਨ ਜਿਸ ਦੇ ਸੱਜੇ ਹੱਥ ਵਿਚ ਪਲਾਸਟਿਕ ਦਾ ਲਿਫਾਫਾ ਫੜ੍ਹਿਆ ਹੋਇਆ ਸੀ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖਕੇ ਇਕ ਦਮ ਘਬਰਾਕੇ ਪਿੱਛੇ ਵੱਲ ਨੂੰ ਮੁੜਣ ਲੱਗਾ ਤਾਂ ਏ.ਐਸ.ਆਈ ਨੇ ਸ਼ੱਕ ਦੀ ਬਿਨ੍ਹਾ ਤੇ ਗੱਡੀ ਰੁਕਵਾਕੇ ਹੇਠਾਂ ਉਤਰ ਕੇ ਸਾਥੀ ਕ੍ਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁਛਿਆ। ਜਿਸਨੇ ਆਪਣੀ ਪਹਿਚਾਣ ਬਲਵਿੰਦਰ ਸਿੰਘ ਉਰਫ ਜੱਗ ਵਾਸੀ ਪਿੰਡ ਅਤਲਾ ਖੁਰਦ ,ਥਾਣਾ ਭੀਖੀ ਦੇ ਰੂਪ ਵਿੱਚ ਕਰਵਾਈ। ਪੁਲਿਸ ਪਾਰਟੀ ਨੇ ਮੌਕੇ ਤੇ ਮੌਜੂਦ ਗਵਾਹਾਂ ਦੀ ਹਾਜਰੀ ਵਿੱਚ ਬਲਵਿੰਦਰ ਸਿੰਘ ਉਰਫ ਜੱਗ ਦੇ ਕਬਜੇ ਵਿੱਚਲੇ ਲਿਫਾਫਾ ਪਲਾਸਟਿਕ ਨੂੰ ਖੋਲ੍ਹਕੇ ਚੈਕ ਕੀਤਾ । ਜਿਸ ਵਿੱਚੋਂ 159 ਪੱਤੇ ਨਸ਼ੀਲੀਆਂ ਗੋਲੀਆਂ , ਹਰ ਪੱਤੇ ਵਿੱਚ 10/10 ਗੋਲੀਆਂ Alprazolam Tablets IP 0.5 mg ALPRASAFE-0.5 ਜਿਹਨਾ ਦਾ ਬੈਚ ਨੰਬਰ PCCAA828 MFG DATE 07/2021 EXPIRY DATE 06/2024 MRP,RS 24.76 FOR 10 TABS. INCL. OF ALL TAXES ffunr , aut Pure & Cure Healthcare. Pvt.Ltd. A Subsidiary of Akums Druzs & Pharmaceuuticals Ltd. Plot No. 26 A,27-30,1.1.E. SIDCUL, Haridwar 249403 Uttrakhand ਦੀਆਂ ਬਣੀਆਂ ਹੋਈਆਂ ਹਨ । ਦੋਸ਼ੀ ਦੇ ਕਬਜ਼ੇ ਵਿੱਚੋਂ ਕੁੱਲ 590 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ । ਦੋਸ਼ੀ ਖਿਲਾਫ ਜੁਰਮ 22/61/85 NDPS ACT ਤਹਿਤ ਦਰਜ਼ ਕਰਕੇ, ਦੋਸ਼ੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੇ ਅਧਾਰ ਪਰ, ਨਸ਼ੀਲੀਆਂ ਗੋਲੀਆਂ ਦੇ ਸਪਲਾਇਰਾਂ ਬਾਰੇ ਜਾਣਕਾਰੀ ਹਾਸਿਲ ਕਰਕੇ,ਉਨਾਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
12 ਕਿਲੋ ਗਾਂਜੇ ਸਣੇ 3 ਦੋਸ਼ੀ ਗਿਰਫਤਾਰ
ਸੀਆਈਏ ਸਟਾਫ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਗੁਰਤੇਜ਼ ਸਿੰਘ ਦੀ ਅਗਵਾਈ ਵਿੱਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੀ ਪੁਲਿਸ ਪਾਰਟੀ ਜਦੋਂ ਚੁਕੇਰੀਆ ਫਾਟਕ ਤੋਂ ਮਾਲ ਗੋਦਾਮ ਪਾਸ ਪੁੱਜੀ ਤਾਂ ਮਾਲ ਗੋਦਾਮ ਦੀ ਕੰਧ ਨਾਲ ਚਾਰ ਵਿਅਕਤੀ ਬੈਠੇ ਦਿਖਾਈ ਦਿੱਤੇ। ਜਿਨ੍ਹਾਂ ਦੇ ਵਿੱਚਕਾਰ ਇੱਕ ਲਾਲ ਰੰਗ ਦਾ ਬੈਂਗ ਪਿਆ ਸੀ, ਜਿਸ ਵਿੱਚੋਂ ਉਹ ਕੁਝ ਕੱਢ ਰਹੇ ਸੀ , ਉਕਤ ਸਾਰੇ ਪੁਲਿਸ ਪਾਰਟੀ ਨੂੰ ਦੇਖਕੇ ਭੱਜਣ ਲੱਗੇ। ਜਿੰਨ੍ਹਾ ਨੂੰ ਸਹਾਇਕ ਥਾਣੇਦਾਰ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਮੌਕਾ ਪਰ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਪਹਿਲੇ ਨੇ ਆਪਣਾ ਨਾਮ ਕੂਮਰ ਯਾਦਵ , ਵਾਸੀ ਆਲੋਲੀ ਥਾਣਾ ਆਲੋਲੀ ਜਿਲ੍ਹਾ ਖੰਗੜੀਆ (ਬਿਹਾਰ) , ਦੂਸਰੇ ਨੇ ਆਪਣਾ ਨਾਮ ਪ੍ਰਦੀਪ ਕੁਮਾਰ ਮੰਡਲ ਵਾਸੀ ਚਾਂਦਪੁਰ ,ਥਾਣਾ ਗੋਗਰੀ ਜ਼ਿਲ੍ਹਾ ਖੰਗੜੀਆ ( ਬਿਹਾਰ) , ਤੀਸਰੇ ਵਿਅਕਤੀ ਨੇ ਆਪਣਾ ਨਾਮ ਵਿਸ਼ਾਲ ਕੁਮਾਰ ਮੰਡਲ ਵਾਸੀ ਬਰੇਲਾ , ਥਾਣਾ ਮੁੰਗੇਰ ਜਿਲ੍ਹਾ ਮੁੰਗੇਰ ਅਤੇ ਚੌਥੇ ਨੇ ਆਪਣਾ ਨਾਮ ਛੋਟੇ ਲਾਲ ਵਾਸੀ ਸੰਜੋਤੀ ਥਾਣਾ ਆਲੋਲੀ , ਜਿਲ੍ਹਾ ਖੰਗੜੀਆ (ਬਿਹਾਰ) ਦੱਸਿਆ । ਹਿਰਾਸਤ ਵਿੱਚ ਲਏ ਉਕਤ ਚਾਰੋਂ ਦੋਸ਼ੀਆਂ ਦੇ ਬੈਂਗ ਵਿੱਚੋਂ ਸਮੇਤ ਪਲਾਸਟਿਕ ਦੇ 12 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ। ਪੁਲਿਸ ਨੇ ਉਕਤ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 20/61/85 NDPS Act ਤਹਿਤ ਦਰਜ਼ ਕੀਤਾ ਗਿਆ। ਦੋਸ਼ੀਆਂ ਦੀ ਪੁੱਛਗਿੱਛ ਜ਼ਾਰੀ ਹੈ।