Skip to content
Advertisement

ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਈ ਚੋਣ ਕਮਿਸ਼਼ਨ ਨੇ ਕੀਤੇ ਉਚੇਚੇ ਪ੍ਰਬੰਧ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 20 ਫਰਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ਲਈ ਮਤਦਾਨ ਲਈ ਪੋਲਿੰਗ ਬੂਥਾਂ ਤੇ ਆਉਣ ਵਾਲੇ ਵੋਟਰਾਂ ਲਈ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਹਿੱਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜਿ਼ਲ੍ਹਾ ਪ੍ਰਸ਼ਾਸਨ ਨੇ ਉਚੇਚੇ ਪ੍ਰਬੰਧ ਕੀਤੇ ਸਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੂਥਾਂ ਤੇ ਥਰਮਲ ਸਕੈਨਰ ਦੀ ਵਿਵਸਥਾ ਕੀਤੀ ਗਈ ਸੀ ਤਾਂ ਜ਼ੋ ਵੋਟਰਾਂ ਦਾ ਤਾਪਮਾਨ ਚੈਕ ਕੀਤਾ ਜਾ ਸਕੇ। ਇਸ ਤੋਂ ਬਿਨ੍ਹਾਂ ਸੈਨੇਟਾਈਜਰ ਦੀ ਵਿਵਸਥਾ ਕੀਤੀ ਗਈ ਤਾਂ ਕਿ ਵੋਟਰਾਂ ਦੇ ਹੱਥਾਂ ਨੂੰ ਸੈਨੇਟਾਈਜ ਕੀਤਾ ਜਾ ਸਕੇ ਅਤੇ ਜਿੰਨ੍ਹਾਂ ਵੋਟਰਾਂ ਕੋਲ ਮਾਸਕ ਨਹੀਂ ਸੀ ਉਨ੍ਹਾਂ ਨੂੰ ਮਾਸਕ ਵੀ ਮੁਹਈਆ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸਾਰੇ ਪੋਲਿੰਗ ਸਟਾਫ ਨੂੰ ਵੈਕਸੀਨ ਦੀ ਡਬਲ ਡੋਜ਼ ਲਗਾਉਣ ਦੇ ਨਾਲ ਨਾਲ ਬੂਸਟਰ ਡੋਜ਼ ਵੀ ਲਗਵਾਈ ਗਈ ਸੀ। ਜਦ ਕਿ ਸਾਰੇ ਵੋਟਰਾਂ ਨੂੰ ਪਹਿਲਾਂ ਹੀ ਘੱਟੋ ਘੱਟ ਇਕ ਡੋਜ ਵੈਕਸੀਨ ਦੀ ਲੱਗੀ ਹੋਈ ਸੀ। ਉਨ੍ਹਾਂ ਨੇ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਮਤਦਾਨ ਲਈ ਹੁੰਮ ਹੁੰਮਾਂ ਕੇ ਪਹੁੰਚਣ ਲਈ ਜਿ਼ਲ੍ਹੇ ਦੇ ਵੋਟਰਾਂ ਦਾ ਧੰਨਵਾਦ ਵੀ ਕੀਤਾ।
Advertisement

error: Content is protected !!