”ਤਰਕਸ਼ੀਲਤਾ ਦੀ ਲੋੜ ਕਿਉਂ”ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਟਿਆਲਾ ਵਿਖੇ ਮੀਟਿੰਗ
”ਤਰਕਸ਼ੀਲਤਾ ਦੀ ਲੋੜ ਕਿਉਂ”ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਟਿਆਲਾ ਵਿਖੇ ਮੀਟਿੰਗ
ਰਿਚਾ ਨਾਗਪਾਲ,ਪਟਿਆਲਾ, 14 ਫਰਵਰੀ 2022
ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਟਿਆਲਾ ਇਕਾਈ ਦੀ ਮੀਟਿੰਗ ਤਰਕਸ਼ੀਲ ਹਾਲ ਪਟਿਆਲਾ ਵਿਖੇ ਚਰਨਜੀਤ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ 27 ਫਰਵਰੀ ਨੂੰ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਮਾਗਮ ਵਿਚ ਬਰਨਾਲਾ ਵਿਖੇ ਸ਼ਾਮਲ ਹੋਣ ਲਈ ਫੈਸਲਾ ਲਿਆ ਗਿਆ। ਮੀਟਿੰਗ ਵਿਚ ਵਿਚਾਰ ਚਰਚਾ ਦੌਰਾਨ ਸੁਸਾਇਟੀ ਦੇ ਆਗੂ ਬਲਵਾਨ ਸਿੰਘ ਨੇ ”ਤਰਕਸ਼ੀਲਤਾ ਦੀ ਲੋੜ ਕਿਉਂ” ਦੇ ਸਬੰਧ ਵਿਚ ਆਪਣੇ ਵਿਚਾਰ ਰੱਖੇ ਸਨ। ਉਨ੍ਹਾਂ ਨੇ ਦੱਸਿਆ ਕਿ ਤਰਕਸ਼ੀਲ ਵਿਅਕਤੀ ਵਾਪਰ ਰਹੇ ਹਰ ਵਰਤਾਰੇ ਨੂੰ ਇਮਾਨਦਾਰੀ ਨਾਲ ਪਰਖ ਅਤੇ ਘੋਖ ਕੇ ਤਰਕ ਦੀ ਸ਼ਾਨ ਤੇ ਲਾ ਕੇ ਉਸ ਦੀ ਵਿਆਖਿਆ ਕਰਦਾ ਹੈ ਅਤੇ ਲੋਕਾਂ ਦੀ ਸੋਚ ਵਿਿਗਆਨਕ ਬਣਾਉਣ ਲਈ ਉਨ੍ਹਾਂ ਨੂੰ ਅੰਧ-ਵਿਸ਼ਵਾਸ ਵਿੱਚੋਂ ਨਿਕਲਣ ਲਈ ਬੇਲੋੜੀਆਂ ਰਸਮਾਂ ਨੂੰ ਛੱਡਣ ਲਈ ਪ੍ਰੇਰਦਾ ਹੈ, ਤਾਂ ਕਿ ਸਾਡਾ ਸਮਾਜ ਤਰੱਕੀ ਕਰੇ । ਕਿਉਂਕਿ ਜੇਕਰ ਸਾਡੇ ਲੋਕਾਂ ਦੀ ਸੋਚ ਵਿਗਆਨਕ ਹੋਵੇਗੀ ਤਾਂ ਹੀ ਉਹ ਆਪਣੀਆਂ ਸਮੱਸਿਆਵਾਂ ਜਿਵੇਂ ਬੇਰੁਜਗਾਰੀ, ਭ੍ਰਿਸਟਾਚਾਰ, ਮਹਿੰਗਾਈ, ਅਨਪੜਤਾ, ਸਿਹਤ ਸਹੁਲਤਾਂ ਦੀ ਘਾਟ, ਭੁੱਖਮਰੀ ਪ੍ਰਦੂਸ਼ਣ ਆਦਿ ਦੇ ਅਸਲ ਕਾਰਨਾਂ ਨੂੰ ਸਮਝ ਸਕਣਗੇ। ਜਦੋਂ ਤਕ ਲੋਕ ਸਮੱਸਿਆਵਾਂ ਦੇ ਕਾਰਨ ਸਮਝ ਨਹੀਂ ਆਉਣਗੇ ਉਨ੍ਹੀਂ ਦੇਰ ਤਕ ਉਨ੍ਹਾਂ ਦਾ ਹੱਲ ਨਹੀਂ ਹੋ ਸਕੇਗਾ। ਕਿਉਂਕਿ ਜਿਆਦਾ ਤਰ ਲੋਕ ਇਨ੍ਹਾਂ ਮੁਸੀਬਤਾਂ ਨੂੰ ਆਪਣੀ ਮਾੜੀ ਕਿਸਮਤ ਜਾਂ ਪਿਛਲੇ ਜਨਮਾਂ ਦੇ ਪਾਪਾਂ ਦਾ ਫਲ ਸਮਝਦੇ ਹਨ। ਇਸ ਲਈ ਉਹ ਇਨ੍ਹਾਂ ਦੇ ਹਲ ਲਈ ਸੰਘਰਸ਼ ਜਾਂ ਕੋਸ਼ਿਸ਼ਾਂ ਨਹੀਂ ਕਰਦੇ। ਇਸ ਵਿਚਾਰ ਚਰਚਾ ਵਿੱਚ ਮੈਡਮ ਸਨੇਹ ਲਤਾ, ਰਾਮ ਸਿੰਘ ਬੰਗ, ਰਾਮ ਕੁਮਾਰ ਢੱਕੜਬਾ, ਸੰਜੀਵ ਸਰਮਾਂ, ਬਲਵਾਨ ਸਿੰਘ, ਚਰਨਜੀਤ ਪਟਵਾਰੀ, ਕੁਲਵੰਤ ਕੋਰ, ਲਾਭ ਸਿੰਘ, ਸਤੀਸ ਅਲੋਵਾਲ ਅਤੇ ਹਰਦਾਸਪੁਰ ਆਦਿ ਮੈਬਰਾਂ ਨੇ ਵਿਸਥਾਰ ਵਿੱਚ ਆਪਣੇ ਵਿਚਾਰ ਰੱਖੇ। ਅਗਲੀ ਮੀਟਿੰਗ ਵਿਚ ਵਿਗਆਨਕ ਸੋਚ ਕੀ ਹੋਵੇ ਇਸ ਵਿਸ਼ੇ ੳਪੱਰ ਵਿਚਾਰ ਚਰਚਾ ਕਰਨ ਦਾ ਫੈਸਲਾ ਕੀਤਾ। ਇਸ ਮੋਕੇ ਵਿਚ ਤਰਕਸ਼ੀਲ ਮੈਗਜ਼ੀਨ ਵੀ ਰਲੀਜ਼ ਕੀਤਾ ਗਿਆ।