ਸਨੌਰ ਹਲਕੇ ਵਿੱਚ ਬਿਕਰਮ ਚਹਿਲ ਦੀਆਂ ਟੀਮਾਂ ਪਹੁੰਚੀਆਂ ਘਰ-ਘਰ

Advertisement
Spread Information

ਸਨੌਰ ਹਲਕੇ ਵਿੱਚ ਬਿਕਰਮ ਚਹਿਲ ਦੀਆਂ ਟੀਮਾਂ ਪਹੁੰਚੀਆਂ ਘਰ-ਘਰ


ਰਿਚਾ ਨਾਗਪਾਲ,ਸਨੌਰ,29 ਜਨਵਰੀ 2022

ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗੱਠਜੋੜ ਦੇ ਸਾਂਝੇ ਉਮੀਦਵਾਰ ਅਤੇ ਉੱਘੇ ਸਮਾਜ ਸੇਵੀ ਬਿਕਰਮਜੀਤ ਇੰਦਰ ਸਿੰਘ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਿਕਰਮ ਚਹਿਲ ਨੇ ਅੱਜ ਹਲਕੇ ਦੇ ਪਿੰਡਾਂ ਮੀਰਾਪੁਰ,ਧਾਦੀਆ,ਪਿੱਪਲਖੈੜੀ,ਸ਼ੇਖੂਪੁਰਾ,ਬਡਲੀ,ਬਡਲਾ,ਬੱਰਕਤਪੁਰ,ਬੁੜੇਮਾਜਰਾ,ਕਪੂਰੀ,ਬਾਗੜਾ,ਮਿਹੋਣ,ਕਿਸ਼ਨਪੁਰਾ ਅਤੇ ਰਾਜੂ ਖੈੜੀ ਸਿੰਘ ਦਾ ਦੌਰਾ ਕੀਤਾ ਗਿਆ । ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਗੱਠਜੋੜ ਦੀ ਸਰਕਾਰ ਆਉਣ ਤੇ ਉਹ ਵਿਕਾਸ ਰਾਹੀਂ ਹਲਕੇ ਨੂੰ ਪੰਜਾਬ ਵਿੱਚ ਪਹਿਲੇ ਨੰਬਰ ਤੇ ਪਹੁੰਚਾਉਣਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁੱਹਈਆ ਕਰਵਾਉਣ ਲਈ ਪਹਿਲ ਦੇ ਆਧਾਰ ਤੇ ਕੰਮ ਕਰਨਗੇ । ਬਿਕਰਮ ਚਹਿਲ ਦੀਆਂ ਟੀਮਾਂ ਵੱਲੋਂ ਵੀ ਹਲਕੇ ਵਿੱਚ ਪ੍ਰਚਾਰ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ। ਉਹਨਾਂ ਦੀਆਂ ਟੀਮਾਂ ਘਰ ਘਰ ਜਾ ਕੇ ਉਹਨਾਂ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੀਆਂ ਹਨ। ਹਲਕੇ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।

Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top