ਅਸ਼ੋਕ ਗਰਗ ਬਣੇ ਪੀ.ਐਲ. ਸੀ ਪੰਜਾਬ ਦੇ ਸਕੱਤਰ

Spread Information

ਅਸ਼ੋਕ ਗਰਗ ਬਣੇ ਪੀ.ਐਲ. ਸੀ ਪੰਜਾਬ ਦੇ ਸਕੱਤਰ

  • ਬੀਬਾ ਜੈ ਇੰਦਰ ਕੌਰ ਨੇ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨਤ

ਪਟਿਆਲਾ ,ਰਾਜੇਸ਼ ਗੌਤਮ,29 ਜਨਵਰੀ 2022
ਪੰਜਾਬ ਕਾਂਗਰਸ ਵਪਾਰ ਸੈੱਲ ਦੇ ਸਾਬਕਾ ਚੇਅਰਮੈਨ ਅਤੇ ਜਰਨਲ ਸਕੱਤਰ ਅਸ਼ੋਕ ਗਰਗ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸਮੇਤ ਪੰਜਾਬ ਲੋਕ  ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪੀ.ਐਲ. ਸੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਤੀ ਬਾਗ਼ ਮਹਿਲ ਵਿਖੇ ਉਨ੍ਹਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ, ਸਾਬਕਾ ਚੇਅਰਮੈਨ ਕੇ.ਕੇ ਸ਼ਰਮਾ ਅਤੇ ਪੀ.ਐਲ.ਸੀ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ ਨੇ ਅਸ਼ੋਕ ਗਰਗ ਨੂੰ ਪੰਜਾਬ ਦੇ ਸਕੱਤਰ ਦਾ ਨਿਯੁਕਤੀ ਪੱਤਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਅਸ਼ੋਕ ਗਰਗ ਨੇ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਸਨ। ਪਰ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਤੋਂ ਆਪਣੀ ਪਾਰਟੀ ਸ਼ੁਰੂ ਕਰ ਰਹੇ ਹਨ ਅਤੇ ਆਪਣੀ ਮਿਹਨਤ ਤੇ ਲਗਨ ਕੰਮ ਕਰਦੇ ਰਹਿਣਗੇ ਅਤੇ ਇਸ ਪਾਰਟੀ ਨੂੰ ਵੀ ਬੁਲੰਦੀਆਂ ਤੇ ਪਹੁਚਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਕੌਂਸਲਰ ਗਿੰਨੀ ਨਾਗਪਾਲ, ਜਸਬੀਰ ਇੰਦਰ ਢੀਂਡਸਾ ਅਤੇ ਹੋਰ ਆਗੂ ਹਾਜ਼ਰ ਸਨ।

Spread Information

Leave a Comment

Your email address will not be published. Required fields are marked *

error: Content is protected !!
Scroll to Top