ਵਿਸ਼ਨੂੰ ਸ਼ਰਮਾ ਦੇ ਹੱਕ ’ਚ ਹੋਈਆਂ ਮੀਟਿੰਗਾਂ ਵਿੱਚ ਡਟੇ ਸੈਂਕੜੇ ਲੋਕਾਂ ਨੇ ਕਾਂਗਰਸ ਵੱਲ ਕੀਤਾ ਹਵਾ ਦਾ ਰੁੱਖ
ਵਿਸ਼ਨੂੰ ਸ਼ਰਮਾ ਦੇ ਹੱਕ ’ਚ ਹੋਈਆਂ ਮੀਟਿੰਗਾਂ ਵਿੱਚ ਡਟੇ ਸੈਂਕੜੇ ਲੋਕਾਂ ਨੇ ਕਾਂਗਰਸ ਵੱਲ ਕੀਤਾ ਹਵਾ ਦਾ ਰੁੱਖ
– ਆਰਿਆ ਸਮਾਜ ਚੋਣ ਜਲਸੇ ਨੂੰ ਵੇਖ ਵਿਰੋਧੀਆਂ ਦੇ ਹੋਸ਼ ਉਡੇ, ਕਾਂਗਰਸ ਦੀ ਜਿੱਤ ਯਕੀਨੀ : ਵਿਸ਼ਨੂੰ ਸ਼ਰਮਾ
– ਆਪ ਅਤੇ ਪੀਐਲਸੀ ਨੂੰ ਛੱਡਕੇ ਦਰਜ਼ਨਾਂ ਨੇਤਾ ਕਾਂਗਰਸ ’ਚ ਸ਼ਾਮਲ
ਰਾਜੇਸ਼ ਗੌਤਮ, ਪਟਿਆਲਾ, 16 ਫਰਵਰੀ 2022
ਪਟਿਆਲਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਦੀਆਂ ਮੀਟਿੰਗਾਂ ਵਿੱਚ ਅੱਜ ਜੁੜੇ ਸੈਂਕੜੇ ਲੋਕਾਂ ਨੇ ਸ਼ਹਿਰ ਪਟਿਆਲਾ ਅੰਦਰ ਹਵਾ ਦਾ ਰੁੱਖ ਕਾਂਗਰਸ ਵੱਲ ਕਰ ਦਿੱਤਾ ਹੈ। ਆਰਿਆ ਸਮਾਜ ਜਲਸੇ ਵਿੱਚ ਇਸ ਤਰ੍ਹਾ ਲੱਗ ਰਿਹਾ ਸੀ ਕਿ ਜਿਵੇਂ ਸਾਰਾ ਸ਼ਹਿਰ ਹੀ ਉਮੜ ਪਿਆ ਹੋਵੇ ਤੇ ਇਸਨੂੰ ਵੇਖ ਕੇ ਵਿਰੋਧੀਆਂ ਦੇ ਹੋਸ਼ ਉਡ ਚੁੱਕੇ ਹਨ ਤੇ ਕਾਂਗਰਸ ਦੀ ਜਿੱਤ ਯਕੀਨੀ ਜਾਪ ਰਹੀ ਹੈ।
ਇਸ ਮੌਕੇ ਕਾਂਗਰਸ ਦੇ ਉਮੀਦਵਾਰ ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਕੇਜਰੀਵਾਲ ਤੇ ਉਸਦੇ ਸਹਿਯੋਗੀ ਝੂਠ ਦੀ ਪੰਡ ਹਨ ਅਤੇ ਸੂਬੇ ਦੇ ਲੋਕਾਂ ਨੂੰ ਝੂਠ ਬੋਲਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕੇਜਰੀਵਾਲ ਦਿੱਲੀ ਵਿੱਚ ਕੁੱਝ ਨਹੀਂ ਕਰ ਸਕਿਆ ਤਾਂ ਪੰਜਾਬ ਅੰਦਰ ਕਿ ਕਰੇਗਾ। ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਅੱਜ ਪੰਜਾਬ ਅਤੇ ਪੰਜਾਬੀਆਂ ਦੀ ਮਸਲੇ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਹੱਲ ਕਰ ਸਕਦੀ ਹੈ ਤੇ ਸ਼ਹਿਰ ਪਟਿਆਲਾ ਨੇ ਹਮੇਸ਼ਾ ਹੀ ਕਾਂਗਰਸ ਦਾ ਸਾਥ ਦਿੱਤਾ ਹੈ।
ਵਿਸ਼ਨੂੰ ਸ਼ਰਮਾ ਨੇ ਇਸ ਮੌਕੇ ਦਰਜ਼ਨਾਂ ਆਪ ਦੇ ਨੇਤਾਵਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਆਖਿਆ ਕਿ ਲੋਕ ਕਾਂਗਰਸ ਵਿੱਚ ਧੜਾਧੜ ਸ਼ਾਮਲ ਹੋ ਰਹੇ ਹਨ ਕਿਉਂਕਿ ਕਾਂਗਰਸ ਹੀ ਪੰਜਾਬ ਨੂੰ ਸਥਿਰ ਸਰਕਾਰ ਦੇ ਸਕਦੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ 10 ਸਾਲ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਤੇ ਸਾਢੇ ਚਾਰ ਸਾਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਅਤੇ ਪੰਜਾਬ ਲਈ ਕੁੱਝ ਨਾ ਸੋਚਿਆ। ਉਨ੍ਹਾਂ ਆਖਿਆ ਕਿ ਸ਼ਹਿਰ ਪਟਿਆਲਾ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਨੂੰ ਜਿੱਤ ਦਿਵਾਈ ਹੈ ਤੇ ਅੱਜ ਮੀਟਿੰਗਾਂ ਵਿੱਚ ਜੁੜ ਰਹੇ ਸੈਂਕੜੇ ਲੋਕ ਇਹ ਦੱਸ ਰਹੇ ਹਨ ਕਿ ਕਾਂਗਰਸ ਸ਼ਹਿਰ ਪਟਿਆਲਾ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ।
ਇਸ ਮੌਕੇ ਜ਼ਿਲਾ ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦੀ ਸ਼ਾਂਤੀ ਮੰਗੀ ਹੈ ਤੇ ਪੰਜਾਬ ਵਿੱਚ ਸ਼ਾਂਤੀ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਦੀ ਦੇਣ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਪਟਿਆਲਾ ਅੰਦਰ ਇੱਕ ਇਮਾਨਦਾਰ, ਜਾਂਬਾਜ ਸਿਪਾਹੀ ਵਿਸ਼ਨੂੰ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਿਨ੍ਹਾਂ ਨੇ ਹਮੇਸ਼ਾ ਹੀ ਲੋਕ ਸੇਵਾ ਕੀਤੀ। ਉਨ੍ਹਾਂ ਆਖਿਆ ਕਿ ਵਿਸ਼ਨੂੰ ਸ਼ਰਮਾ ਸ਼ਹਿਰ ਵਿੱਚ ਵੱਡੀ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਹੋਰ ਵੀ ਨੇਤਾ ਹਾਜਰ ਸਨ।