ਪਟਿਆਲਾ ਪੁਲਿਸ ਵੱਲੋਂ 1 ਕੁਇੰਟਲ 44 ਕਿੱਲੋਗ੍ਰਾਮ ਡੋਡੇ ਪੋਸਤ ਬਰਾਮਦ
ਪਟਿਆਲਾ ਪੁਲਿਸ ਵੱਲੋਂ 1 ਕੁਇੰਟਲ 44 ਕਿੱਲੋਗ੍ਰਾਮ ਡੋਡੇ ਪੋਸਤ ਬਰਾਮਦ
ਰਿਚਾ ਨਾਗਪਾਲ,ਪਟਿਆਲਾ, 10 ਫਰਵਰੀ 2022
ਐਸ.ਐਸ.ਪੀ. ਪਟਿਆਲਾ ਡਾ: ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਕਪਤਾਨ ਪੁਲਿਸ (ਡਿਟੈਕਟਿਵ) ਸ੍ਰੀ ਮਹਿਤਾਬ ਸਿੰਘ, ਕਪਤਾਨ ਪੁਲਿਸ ਸਿਟੀ ਸ੍ਰੀ ਹਰਪਾਲ ਸਿੰਘ ਅਤੇ ਉਪ ਕਪਤਾਨ ਪੁਲਿਸ (ਦਿਹਾਤੀ) ਸ੍ਰੀ ਸੁਖਮਿੰਦਰ ਸਿੰਘ ਚੌਹਾਨ ਦੀ ਯੋਗ ਨਿਗਰਾਨੀ ਹੇਠ ਥਾਣਾ ਸਦਰ ਪਟਿਆਲਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਪਟਿਆਲਾ ਪੁਲਿਸ ਦੀ ਪੁਲਿਸ ਪਾਰਟੀ ਵੱਲੋਂ 1 ਕੁਇੰਟਲ 44 ਕਿੱਲੋਗਰਾਮ ਡੋਡੇ ਪੋਸਤ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ।
ਡੀ.ਐਸ.ਪੀ. ਸੁਖਮਿੰਦਰ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 9 ਫਰਵਰੀ 2022 ਨੂੰ ਮੁੱਖ ਅਫ਼ਸਰ ਸਦਰ ਪਟਿਆਲਾ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ ‘ਚ ਚੌਕੀ ਇੰਚਾਰਜ ਬਲਬੇੜਾ ਐਸ.ਆਈ ਗੁਰਪ੍ਰੀਤ ਕੌਰ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ, ਸਫੇੜਾ ਵਿਖੇ ਮੌਜੂਦ ਸੀ ਤਾਂ ਖੁਫ਼ੀਆ ਇਤਲਾਹ ‘ਤੇ ਕਾਰਵਾਈ ਕਰਦੇ ਹੋਏ ਕਾਰ ਨੰਬਰ ਪੀ.ਬੀ. 10 ਏ.ਐਚ 0169 ਨੂੰ ਚੈਕਿੰਗ ਲਈ ਰੋਕਿਆ ਤਾਂ ਕਾਰ ਚਾਲਕ ਜਤਿੰਦਰ ਸਿੰਘ ਉਰਫ਼ ਮੱਟੋ ਪੁੱਤਰ ਇੰਦਰ ਸਿੰਘ ਵਾਸੀ ਮਕਬੂਲਪੁਰ ਭੈਣੀ ਥਾਣਾ ਜੁਲਕਾ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿਚੋਂ 1 ਕੁਇੰਟਲ 44 ਕਿੱਲੋਗਰਾਮ ਡੋਡੇ ਪੋਸਤ ਬਰਾਮਦ ਹੋਏ। ਜਿਸ ‘ਤੇ ਦੋਸ਼ੀ ਜਤਿੰਦਰ ਸਿੰਘ ਉਕਤ ਦੇ ਖ਼ਿਲਾਫ਼ ਮੁਕੱਦਮਾ ਨੰਬਰ 19 ਮਿਤੀ 10 ਫਰਵਰੀ 2022 ਅ/ਧ 15ਸੀ/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ। ਮੁਕੱਦਮੇ ਵਿਚ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।