ਕਾਂਗਰਸ ਨੂੰ ਝਟਕਾ- ਇੰਦਰ ਸ਼ਿੰਦੀ ਸੈਂਕੜੇ ਸਾਥੀਆਂ ਸਮੇਤ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ
ਕਾਂਗਰਸ ਨੂੰ ਝਟਕਾ- ਇੰਦਰ ਸ਼ਿੰਦੀ ਸੈਂਕੜੇ ਸਾਥੀਆਂ ਸਮੇਤ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ
- ਬਿਕਰਮ ਚਹਿਲ ਨੂੰ ਦਿੱਤੀ ਡਟਵੀਂ ਹਿਮਾਇਤ
ਰਿਚਾ ਨਾਗਪਾਲ,ਸਨੌਰ,ਪਟਿਆਲਾ,31 ਜਨਵਰੀ2022
ਸਨੌਰ ਹਲਕੇ ਤੋਂ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੀ ਚੋਣ ਮੁੰਹਿਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਦੋ ਵਾਰ ਦੇ ਨਗਰ ਕੋਂਸਲ ਸਨੌਰ ਦੇ ਪ੍ਰਧਾਨ ਇੰਦਰ ਕੁਮਾਰ ਸ਼ਿੰਦੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਸ.ਚਹਿਲ ਦੀ ਹਿਮਾਇਤ ਦਾ ਐਲਾਨ ਕਰ ਦਿੱਤਾ।ਅੱਜ ਉਹਨਾਂ ਦੇ ਨਾਲ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਖੱਤਰੀ ਬਿਰਾਦਰੀ ਦੇ ਪ੍ਰਧਾਨ ਮਨੋਹਰ ਲਾਲ,ਸਾਬਕਾ ਸੈਨਿਕ ਐਸੋਸੀਏਸ਼ਨ ਦੇ ਪ੍ਰਧਾਨ ਰਤਨ ਸਿੰਘ ਵਿਰਕ,ਸੁੱਚਾ ਸਿੰਘ ਆਬਕਾਰੀ ਵਿਭਾਗ,ਪ੍ਰਤਾਪ ਸਿੰਘ ਸਾਬਕਾ ਪ੍ਰਧਾਨ ਸ਼ਾਮਿਲ ਹਨ।
ਇਸ ਮੌਕੇ ਸ਼੍ਰੀ ਸ਼ਿੰਦੀ ਨੇ ਸ.ਚਹਿਲ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਹਲਕੇ ਦੀ ਕੀਤੀ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਨੇ ਵੀ ਸ਼੍ਰੀ ਸ਼ਿੰਦੀ ਤੇ ਉਹਨਾਂ ਦੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਸੇਵਾ ਲਈ ਹਰ ਸਮੇਂ ਤਤਪਰ ਰਹਿਣਗੇ।