ਅਦੀਸ਼ ਗੋਇਲ, ਬਰਨਾਲਾ, 11 ਜੁਲਾਈ 2024
ਸ੍ਰੀ ਅਸ਼ੀਸ਼ ਕੁਮਾਰ ਗਰੋਵਰ ਪ੍ਰਧਾਨ ਜ਼ਿਲ੍ਹਾ ਖਪਤਕਾਰ ਕਮਿਸ਼ਨ ਬਰਨਾਲਾ ਦੀ ਅਗਵਾਈ ਹੇਠ ਅੱਜ ਵਾਤਾਵਰਣ ਨੂੰ ਸਮਰਪਿਤ ਅਤੇ ਧਰਤੀ ਨੂੰ ਹਰਿਆ ਭਰਿਆ ਰੱਖਣ ਦੀ ਮੁਹਿੰਮ ਤਹਿਤ ਬੂਟੇ ਲਗਾਏ ਗਏ। ਇਸ ਮੌਕੇ ਸ੍ਰੀ ਅਸ਼ੀਸ਼ ਕੁਮਾਰ ਗਰੋਵਰ ਨੇ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਇਹਨਾਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਅਤੇ ਇਸ ਨੂੰ ਸ਼ੁੱਧ ਰੱਖਣ ਵਿੱਚ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਸ੍ਰੀਮਤੀ ਉਰਮਿਲਾ ਕੁਮਾਰੀ ਮੈਂਬਰ, ਸ੍ਰੀ ਨਵਦੀਪ ਗਰਗ ਮੈਂਬਰ ਅਤੇ ਹਰਸ਼ ਕੁਮਾਰ ਅਤੇ ਹੋਰ ਸਟਾਫ ਵੀ ਮੌਜੂਦ ਸੀ।