Skip to content
Advertisement

ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ 20 ਹੋਰ ਨਾਮਜ਼ਦਗੀ ਪੱਤਰ ਦਾਖ਼ਲ
ਰਵੀ ਸੈਣ,ਬਰਨਾਲਾ, 31 ਜਨਵਰੀ 2022
ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਅੱਜ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ 20 ਹੋਰ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।
ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬਰਨਾਲਾ ’ਚ 9 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ, ਜਿਨਾਂ ਵਿਚ ਪੱਪੂ ਕੁਮਾਰ ਆਜ਼ਾਦ, ਕੁਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ, ਜਸਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ, ਧੀਰਜ ਕੁਮਾਰ ਭਾਰਤੀ ਜਨਤਾ ਪਾਰਟੀ, ਗੁਰਮੀਤ ਸਿੰਘ ਹੇਅਰ ਆਮ ਆਦਮੀ ਪਾਰਟੀ, ਹਰਿੰਦਰ ਸਿੰਘ ਆਮ ਆਦਮੀ ਪਾਰਟੀ, ਰਾਜ ਕੁਮਾਰ ਆਰਐਸਪੀ, ਬਲਜੀਤ ਸਿੰਘ ਆਜ਼ਾਦ, ਜਗਰਾਜ ਸਿੰਘ ਨੈਸ਼ਨਲ ਅਪਣੀ ਪਾਰਟੀ ਸ਼ਾਮਲ ਹਨ।
ਵਿਧਾਨ ਸਭਾ ਹਲਕਾ 104 ਮਹਿਲ ਕਲਾਂ ਲਈ ਅੱਜ 5 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ, ਜਿਨਾਂ ਵਿਚ ਗੁਰਜੰਟ ਸਿੰੰਘ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ), ਸੁਪਿੰਦਰ ਸਿੰਘ ਆਜ਼ਾਦ, ਚਮਕੌਰ ਸਿੰਘ ਬਹੁਜਨ ਸਮਾਜ ਪਾਰਟੀ, ਪਰਮਿੰਦਰ ਕੌਰ ਬਹੁਜਨ ਸਮਾਜ ਪਾਰਟੀ, ਜਸਵਿੰੰਦਰ ਕੌਰ ਆਮ ਆਦਮੀ ਪਾਰਟੀ ਸ਼ਾਮਲ ਹਨ।
ਭਦੌੜ ਲਈ ਅੱਜ 6 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ, ਜਿਨਾਂ ’ਚ ਹੰਸ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ, ਕਿ੍ਰਸ਼ਨ ਸਿੰਘ ਆਜ਼ਾਦ, ਚਰਨਜੀਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਧਰਮ ਸਿੰਘ ਪੰਜਾਬ ਲੋਕ ਕਾਂਗਰਸ ਪਾਰਟੀ, ਭਗਵੰਤ ਸਿੰਘ ਸੀ. ਪੀ. ਆਈ ਲਿਬਰੇਸ਼ਨ, ਰਜਿੰਦਰ ਸਿੰਘ ਪੰਜਾਬ ਨੈਸ਼ਨਲ ਪਾਰਟੀ ਸ਼ਾਮਲ ਹਨ।
ਉਨਾਂ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 1 ਫਰਵਰੀ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ ਨੂੰ ਹੋਵੇਗੀ, ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 4 ਫਰਵਰੀ ਹੈ।
Advertisement

error: Content is protected !!