ਬਿਕਰਮ ਚਾਹਲ ਵੱਲੋਂ ਕਸਬਾ ਭੁੰਨਰਹੇੜੀ ਵਿੱਚ ਕੀਤਾ ਗਿਆ ਡੋਰ-ਟੂ-ਡੋਰ ਪ੍ਰਚਾਰ
ਬਿਕਰਮ ਚਾਹਲ ਵੱਲੋਂ ਕਸਬਾ ਭੁੰਨਰਹੇੜੀ ਵਿੱਚ ਕੀਤਾ ਗਿਆ ਡੋਰ-ਟੂ-ਡੋਰ ਪ੍ਰਚਾਰ
- ਹਲਕੇ ਦੇ ਲੋਕਾਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਰਾਜੇਸ਼ ਗੌਤਮ, ਸਨੌਰ(ਪਟਿਆਲਾ)- 20 ਜਨਵਰੀ(2022)
ਉਘੇ ਸਮਾਜ ਸੇਵੀ ਅਤੇ ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਲੀਡਰ ਬਿਕਰਮਜੀਤ ਇੰਦਰ ਸਿੰਘ ਚਾਹਲ ਵੱਲੋਂ ਅੱਜ ਹਲਕਾ ਸਨੌਰ ਅਧੀਨ ਆਉਂਦੇ ਕਸਬਾ ਭੁੰਨਰਹੇੜੀ ਵਿਖੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਕੋਰੋਨਾ ਨਿਯਮਾਂ ਅਤੇ ਚੋਣ ਕਮੀਸ਼ਨ ਦੀਆਂ ਹਿਦਾਇਤਾਂ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਇਕੱਠ ਕੀਤੇ ਬਿਨਾਂ ਭੁੰਨਰਹੇੜੀ ਬਾਜਾਰ ਵਿੱਚ ਦੁਕਾਨਾਂ ਤੇ ਜਾ ਡੋਰ-ਟੂ-ਡੋਰ ਪ੍ਰਚਾਰ ਰਾਹੀਂ ਆਪਣੇ ਲਈ ਵੋਟ ਮੰਗੇ। ਇਹ ਜਿਕਰ ਕਰਨਾ ਬਣਦਾ ਹੈ ਕਿ ਬਿਕਰਮ ਚਾਹਲ ਪਿਛਲੇ ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਲਈ ਸਮਾਜ ਭਲਾਈ ਦੇ ਕੰਮਾਂ ਵਿੱਚ ਜੁੱਟੇ ਹੋਏ ਹਨ। ਉਹਨਾਂ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਦੀ ਲੋਕ ਖੂਬ ਪ੍ਰਸ਼ੰਸ਼ਾ ਕਰ ਰਹੇ ਹਨ ਅਤੇ ਨਾਲ ਹੀ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਨ ਦੀ ਹਾਮੀ ਵੀ ਭਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਸ਼ਵਿੰਦਰ ਸ਼ਰਮਾ, ਬਬਲਾ ਸ਼ਰਮਾ(ਕੋਚ), ਕਾਲਾ ਕੈਂਥ, ਅਜੈ ਨਾਗਪਾਲ ਆਦਿ ਵੀ ਹਾਜ਼ਰ ਸਨ।