ਵਿਧਾਨ ਸਭਾ ਚੋਣਾਂ ਦੌਰਾਨ ਹਰ ਤਰ੍ਹਾਂ ਦੀ ਅਹਿਤੀਆਦ ਵਰਤਣ ਦੀ ਹਦਾਇਤ
ਵਿਧਾਨ ਸਭਾ ਚੋਣਾਂ ਦੌਰਾਨ ਹਰ ਤਰ੍ਹਾਂ ਦੀ ਅਹਿਤੀਆਦ ਵਰਤਣ ਦੀ ਹਦਾਇਤ
ਬਰਨਾਲਾ ਰਘਬੀਰ ਹੈਪੀ,20-ਜਨਵਰੀ-2022
ਸ੍ਰੀਮਤੀ ਅਲਕਾ ਮੀਨਾ,IPS ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਿਤੀ 20-01-2022 ਨੂੰ ਸ਼੍ਰੀ ਰਾਕੇਸ਼ ਅਗਰਵਾਲ,IPS, ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਜੀ ਵੱਲੋਂ ਪਟਿਆਲਾ ਰੇਂਜ਼ ਦਾ ਚਾਰਜ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਡੀ.ਪੀ.ਓ. ਬਰਨਾਲਾ ਵਿਖੇ ਪੁੱਜ ਕੇ ਸਮੂਹ ਗਜ਼ਟਿਡ ਪੁਲਿਸ ਅਧਿਕਾਰੀਆਂ ਅਤੇ ਪੈਰਾਮਿਲਟਰੀ ਫੋਰਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਪਹਿਲਾਂ ਆਈ.ਜੀ.ਪੀ. ਸਾਹਿਬ ਜੀ ਦੀ ਆਮਦ ਪਰ ਸਮੂਹ ਗਜ਼ਟਿਡ ਪੁਲਿਸ ਅਫ਼ਸਰ ਸਰਾਨ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੁਲਿਸ ਦੇ ਜਵਾਨਾਂ ਵੱਲੋਂ ਉੁਹਨਾਂ ਨੂੰ ਸਨਮਾਨ ਵਜੋਂ ਗਾਰਡ ਅਫ਼ਸਰ ਆਨਰ ਦਿੱਤਾ ਗਿਆ। ਸ਼੍ਰੀ ਰਾਕੇਸ਼ ਅਗਰਵਾਲ,, ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਵੱਲੋਂ ਇਹ ਮੀਟਿੰਗ ਵਿਧਾਨ ਸਭਾ ਚੋਣਾਂ-2022ਦੀ ਸੁਰੱਖਿਆ ਨੂੰ ਰੀਵਿਊ ਕਰਨ ਲਈ ਰੱਖੀ ਗਈ ਸੀ। ਇਸ ਮੀਟਿੰਗ ਦੌਰਾਨ ਹਾਜ਼ਰ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੇ ਅਧਿਕਾਰੀਆਂ ਨੂੰ ਸ਼੍ਰੀ ਰਾਕੇਸ਼ ਅਗਰਵਾਲ,IPS ਜੀ ਵੱਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਾਉਣ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਅੱਜ ਕੱਲ੍ਹ ਦੇ ਹਾਲਤਾਂ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਹਰ ਤਰ੍ਹਾਂ ਦੀ ਅਹਿਤੀਆਦ ਵਰਤਣ ਦੀ ਹਦਾਇਤ ਕੀਤੀ ਗਈ। ਉਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਦਿਨ ਅਤੇ ਰਾਤ ਸਮੇਂ ਲਗਾਏ ਜਾ ਰਹੇ ਸਥਿਰ ਅਤੇ ਮੋਬਾਇਲ ਨਾਕਿਆਂ ਪਰ ਪੂਰੀ ਮੁਸ਼ਤੈਦੀ ਨਾਲ ਚੈਕਿੰਗ ਕੀਤੀ ਜਾਵੇ। ਚੋਣਾਂ ਦੌਰਾਨ ਗੜਬੜੀ ਪੈਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਕਿਆਂ ਤੇ ਚੈਕਿੰਗ ਦੌਰਾਨ ਖਾਸ ਕਰਕੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇ। ਜੇਕਰ ਚੈਕਿੰਗ ਦੌਰਾਨ ਕਿਸੇ ਵਹੀਕਲ ਵਿੱਚੋਂ ਕੋਈ ਅਜਿਹੀ ਚੀਜ਼ ਬਰਾਮਦ ਹੁੰਦੀ ਹੈ ਜਿਸ ਸਬੰਧੀ ਸਬੰਧਤ ਵਿਅਕਤੀਆਂ ਵੱਲੋਂ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜੇਕਰ ਕਿਸੇ ਵਹੀਕਲ ਪਰ ਨੰਬਰ ਪਲੇਟ ਨਹੀਂ ਲੱਗੀ ਹੋਈ ਜਾਂ ਨੰਬਰ ਪਲੇਟ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ (Tampering) ਕੀਤੀ ਗਈ ਹੋਵੇ ਤਾਂ ਅਜਿਹੇ ਵਹੀਕਲਾਂ
ਨੂੰ ਜਾਬਤਾ ਅਨੁਸਾਰ ਬੰਦ ਕੀਤਾ ਜਾਵੇ। ਚੈਕਿੰਗ ਦੌਰਾਨ ਵਾਹਨ ਐਪ (VAHAN App) ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਨਾਇਟ ਡੌਮੀਨੇਸ਼ਨ ਡਿਊਟੀ ਦੌਰਾਨ ਹਰ ਇੱਕ ਸ਼ੱਕੀ ਵਹੀਕਲ ਅਤੇ ਸ਼ੱਕੀ ਵਿਅਕਤੀ ਨੂੰ ਚੈੱਕ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਗਣਤੰਤਰਤਾ ਦਿਵਸ (26 ਜਨਵਰੀ 2022) ਸਬੰਧੀ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ।