PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ

ਉਹ ਨੇ ਪਹਿਲਾਂ ਬਣਾਏ ਨਜ਼ਾਇਜ ਸਬੰਧ ਤੇ , ਫਿਰ ਕਰਵਾਇਆ ਕਤਲ

Advertisement
Spread Information

ਆਪਣੇ ਨਜ਼ਾਇਜ ਰਿਸ਼ਤੇ ਨੂੰ ਲੁਕਾਉਣ ਲਈ ਪਤੀ ਤੋਂ ਮਰਵਾਇਆ ਦਿਉਰ


ਹਰਿੰਦਰ ਨਿੱਕਾ , ਬਰਨਾਲਾ 7 ਦਸੰਬਰ 2021 

      ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੇ ਮਕਬੂਲ ਗੀਤ “ ਲੁਕ ਲੁਕ ਲਾਈਆਂ ਪ੍ਰਗਟ ਹੋਈਆਂ , ਵੱਜ ਗਏ ਢੋਲ ਨਗਾਰੇ “ ਯਾਨੀ ਦਿਉਰ ਭਰਜਾਈ ਦੇ ਇਸ਼ਕ ਦੀ ਗੰਢ ਖੁੱਲ੍ਹਦਿਆਂ ਹੀ ਦੋ ਭਾਈਆਂ ਵਿੱਚ ਸ਼ੁਰੂ ਹੋਈ ਤਕਰਾਰ ਦੀ ਗੱਲ ਭਾਈ ਹੱਥੋਂ ਭਾਈ ਦਾ ਕਤਲ ਹੋਣ ਤੇ ਹੀ ਜਾ ਕੇ ਨਿੱਬੜੀ। ਦਿਉਰ ਭਰਜਾਈ ਦੇ ਰਿਸ਼ਤੇ ਨੂੰ ਕਲੰਕਿਤ ਕਰਨ ਅਤੇ ਭਰਾ ਵੱਲੋਂ ਆਪਣੇ ਮਾਂ ਜਾਏ ਭਰਾ ਦੇ ਕਤਲ ਦੀ ਇਹ ਵਾਰਦਾਤ ਲੰਘੀ ਰਾਤ ਕਰੀਬ 11 ਵਜੇ ਪੱਤੀ ਮੋਹਰ ਸਿੰਘ ਬੀ, ਭਦੌੜ ਵਿਖੇ ਵਾਪਰੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਨਾਮਜ਼ਦ ਦੋਸ਼ੀ ਪਤੀ-ਪਤਨੀ ਦੇ ਖਿਲਾਫ ਕਤਲ ਦਾ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।

     ਪੁਲਿਸ ਨੂੰ ਦਰਜ਼ ਕਰਵਾਏ ਬਿਆਨਾਂ ‘ਚ ਮੇਜਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪੱਤੀ ਮੋਹਰ ਸਿੰਘ B, ਸਟੇਡੀਅਮ ਰੋਡ ਨੇੜੇ ਸੂਆ ਭਦੌੜ ਨੇ ਦੱਸਿਆ ਕਿ ਮੇਰੇ ਵੱਡੇ ਲੜਕੇ ਹਰਪਾਲ ਸਿੰਘ ਦੀ ਸ਼ਾਦੀ ਸਾਲ 2019 ਵਿੱਚ ਗੁਰਮੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਸੇਮ ਵਾਲੀ ਸਾਇਡ , ਪਿੰਡ-ਮੱਲਕ ਚੀਮਾ, ਜਿਲ੍ਹਾ ਜਗਰਾਉਂ ਨਾਲ ਹੋਈ ਸੀ । ਮੇਰੀ ਨੂੰਹ ਗੁਰਮੀਤ ਕੌਰ ਨੇ ਵਿਆਹ ਤੋਂ ਬਾਅਦ ਹੀ ਆਪਣੇ ਘਰਵਾਲੇ ਹਰਪਾਲ ਸਿੰਘ ਤੋਂ ਚੋਰੀ ਚੋਰੀ ਮੇਰੇ ਛੋਟੇ ਲੜਕੇ ਸੁਖਜਿੰਦਰ ਸਿੰਘ ਨਾਲ ਨਜਾਇਜ ਸਬੰਧ ਬਣਾ ਲਏ ਅਤੇ ਫਿਰ ਉਸ ਦੇ ਨਾਲ ਹੀ ਰਹਿਣ ਲੱਗ ਗਈ ਸੀ। ਇਸ ਤੇ ਮੇਰਾ ਵੱਡਾ ਲੜਕਾ ਹਰਪਾਲ ਸਿੰਘ ਇਤਰਾਜ ਕਰਦਾ ਸੀ। ਜਿਸ ਕਰਕੇ ਸਾਡੇ ਘਰ ਵਿੱਚ ਕਲੇਸ ਰਹਿਣ ਲੱਗ ਗਿਆ ਸੀ। ਹੁਣ ਕੁੱਝ ਦਿਨਾਂ ਤੋਂ ਮੇਰੀ ਨੂੰਹ ਗੁਰਮੀਤ ਕੌਰ ਫਿਰ ਤੋਂ ਆਪਣੇ ਘਰਵਾਲੇ ਹਰਪਾਲ ਸਿੰਘ ਨਾਲ ਹੀ ਰਹਿਣ ਲੱਗ ਪਈ ਸੀ ਅਤੇ ਮੇਰੇ ਲੜਕੇ ਹਰਪਾਲ ਸਿੰਘ ਨੂੰ ਮੇਰੇ ਛੋਟੇ ਲੜਕੇ ਸੁਖਜਿੰਦਰ ਸਿੰਘ ਦੇ ਖਿਲਾਫ ਅਕਸਰ ਭੜਕਾਉਂਦੀ ਰਹਿੰਦੀ ਸੀ।

       ਲੰਘੀ ਕੱਲ੍ਹ ਰਾਤ ਵਕਤ ਕਰੀਬ 11:00 ਵਜੇ ਰਾਤ ਨੂੰ ਮੇਰੀ ਨੂੰਹ ਗੁਰਮੀਤ ਕੌਰ ਨੇ ਮੇਰੇ ਛੋਟੇ ਲੜਕੇ ਸੁਖਜਿੰਦਰ ਸਿੰਘ ਨੂੰ ਜੋ ਸਾਡੇ ਚੁਬਾਰੇ ਪਰ ਹੀ ਰਹਿੰਦਾ ਸੀ ਨੂੰ ਥੱਲੇ ਆਪਣੇ ਕਮਰੇ ਵਿੱਚ ਬੁਲਾ ਲਿਆ। ਜਿੱਥੇ ਉਸ ਦੇ ਘਰਵਾਲਾ ਹਰਪਾਲ ਸਿੰਘ ਵੀ ਮੌਜੂਦ ਸੀ । ਮੇਰੇ ਦੋਵੇਂ ਲੜਕੇ ਆਪਸ ਵਿੱਚ ਉੱਚੀ-ਉੱਚੀ ਬੋਲਣ ਲੱਗ ਪਏ ਤੇ ਬੋਲਦੇ-ਬੋਲਦੇ ਕਮਰੇ ਵਿੱਚੋਂ ਬਾਹਰ ਆ ਗਏ। ਤਾਂ ਮੇਰੇ ਵੇਖਦੇ-ਵੇਖਦੇ ਹੀ ਮੇਰੀ ਨੂੰਹ ਗੁਰਮੀਤ ਕੌਰ ਉਕਤ ਨੇ ਉੱਚੀ ਦੇਣੇ ਹਰਪਾਲ ਸਿੰਘ ਨੂੰ ਬੋਲ ਕੇ ਕਿਹਾ ਕਿ ਸੁਖਜਿੰਦਰ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਹੈ । ਇਸ ਨੂੰ ਸਬਕ ਸਿਖਾ ਦੇਹ ਤਾਂ ਏਨੇ ਵਿੱਚ ਹੀ ਦੋਵੇਂ ਭਾਈ ਆਪਸ ਵਿੱਚ ਜੱਫੋ-ਜੱਫੀ ਹੋ ਗਏ ਤਾਂ ਮੇਰੀ ਨੂੰਹ ਨੇ ਬਾਹਰੋਂ ਲੋਹੇ ਦਾ ਸੁੰਬਾ ਲਿਆਕੇ ਹਰਪਾਲ ਸਿੰਘ ਨੂੰ ਦੇ ਕੇ ਕਿਹਾ ਕਿ “ਆਹ ਫੜੋ ਅਤੇ ਇਸਦਾ ਕੰਮ ਮੁਕਾ ਦੋਵੇਂ ਜਿਸ ਤੇ ਮੇਰੇ ਵੱਡੇ ਲੜਕੇ ਹਰਪਾਲ ਸਿੰਘ ਨੇ ਉਹ ਸੂਬਾ ਮੇਰੇ ਛੋਟੇ ਲੜਕੇ ਸੁਖਜਿੰਦਰ ਸਿੰਘ ਦੇ ਸਿਰ ਵਿੱਚ ਮਾਰਿਆ । ਜਿਸ ਨਾਲ ਉਹ ਥੱਲੇ ਡਿੱਗ ਪਿਆ ਤੇ ਉਸ ਦੇ ਸਿਰ ਵਿੱਚੋਂ ਖੂਨ ਨਿਕਲਣ ਲੱਗ ਪਿਆ । ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ । ਜਿਸ ਨੂੰ ਵੇਖਕੇ ਹਰਪਾਲ ਸਿੰਘ ਅਤੇ ਗੁਰਮੀਤ ਕੌਰ , ਕਤਲ ਲਈ ਇਸਤੇਮਾਲ ਕੀਤੇ ਹਥਿਆਰ ਸੁੰਬੇ ਸਣੇ ਘਰੋਂ ਫਰਾਰ ਹੋ ਗਏ।

    ਮੇਜ਼ਰ ਸਿੰਘ ਨੇ ਦੱਸਿਆ ਕਿ ਕਤਲ ਦੀ ਵਜ਼੍ਹਾ ਰਜੰਸ ਇਹ ਹੈ ਕਿ ਪਹਿਲਾ ਮੇਰੀ ਨੂੰਹ ਗੁਰਮੀਤ ਕੌਰ ਨੇ ਮੇਰੇ ਛੋਟੇ ਲੜਕੇ ਸੁਖਜਿੰਦਰ ਸਿੰਘ ਨਾਲ ਨਜਾਇਜ ਸਬੰਧ ਬਣਾ ਲਏ ਸੀ । ਜਿਸ ਦਾ ਸਾਡੇ ਸਾਰੇ ਪਰਿਵਾਰ ਨੂੰ ਪਤਾ ਲੱਗ ਗਿਆ ਸੀ । ਜਿਸ ਦੀ ਬੇਇੱਜਤੀ ਦੇ ਡਰੋਂ ਅੱਜ ਸੁਖਜਿੰਦਰ ਸਿੰਘ ਨੂੰ ਆਪਣੇ ਕਮਰੇ ਵਿੱਚ ਬੁਲਾਕੇ, ਮੇਰੇ ਵੱਡੇ ਲੜਕੇ ਹਰਪਾਲ ਸਿੰਘ ਨੂੰ ਉਕਸਾ ਕੇ ਛੋਟੇ ਲੜਕੇ ਸੁਖਜਿੰਦਰ ਸਿੰਘ ਦਾ ਕਤਲ ਕਰਵਾ ਦਿੱਤਾ ਹੈ। ਥਾਣਾ ਭਦੌੜ ਦੇ ਐਸਐਚਉ INSP ਰਮਨਦੀਪ ਸਿੰਘ ਨੇ ਦੱਸਿਆ ਕਿ ਕਤਲ ਦੇ ਦੋਸ਼ੀ ਪਤੀ ਪਤਨੀ ਦੇ ਖਿਲਾਫ ਜੁਰਮ 302, 34 IPC ਦੇ ਤਹਿਤ ਕੇਸ ਦਰਜ਼ ਕਰਕੇ,ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦੀ ਗਈ ਹੈ। ਉਨਾਂ ਕਿਹਾ ਕਿ ਦੋਵਾਂ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਛੇਤੀ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!