Skip to content
Advertisement
ਪਟਿਆਲਾ ਸ਼ਹਿਰ ਦੇ ਪ੍ਰਧਾਨ ਬਲਵਿੰਦਰ ਸਿੰਘ ਗਰੇਵਾਲ ਨੇ ਫੜਿਆ ਪੰਜਾਬ ਲੋਕ ਕਾਂਗਰਸ ਦਾ ਪੱਲਾ
ਪਟਿਆਲਾ,ਰਿਚਾ ਨਾਗਪਾਲ,25 ਦਸੰਬਰ 2021
ਕੈਪਟਨ ਅਮਰਿੰਦਰ ਸਿੰਘ ਦੇ ਨਵੀ ਪਾਰਟੀ ਬਣਾਉਣ ਤੋਂ ਬਾਅਦ ਭਾਰੀ ਗਿਣਤੀ ਵਿਚ ਲੋਕ ਕੈਪਟਨ ਦੀ ਪਾਰਟੀ ਚ ਸ਼ਾਮਿਲ ਹੋ ਰਹੇ ਹਨ। ਅਜੇ ਇਸੇ ਲੜੀ ਤਹਿਤ ਕਾਂਗਰਸ ਸੇਵਾ ਦੱਲ ਯੰਗ ਬ੍ਰਿਗੇਡ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਬਲਵਿੰਦਰ ਸਿੰਘ ਗਰੇਵਾਲ ਪੀ. ਐੱਲ. ਸੀ ਪਟਿਆਲਾ ਸ਼ਹਿਰੀ ਪ੍ਰਧਾਨ ਕੇ.ਕੇ ਮਲਹੋਤਰਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਕੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋ ਗਏ| ਇਸ ਮੌਕੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਰਪਾਓ ਪਾ ਕੇ ਗਰੇਵਾਲ ਦਾ ਪਾਰਟੀ ਵਿੱਚ ਸਵਾਗਤ ਕੀਤਾ|ਇਸ ਦੌਰਾਨ ਗਰੇਵਾਲ ਨੇ ਬੋਲਦੇ ਹੋਏ ਕਿਹਾ ਕਿ ਉਸਨੂੰ ਇਹ ਕਾਂਗਰਸ ਸੇਵਾ ਦੱਲ ਯੰਗ ਬ੍ਰਿਗੇਡ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਬੀਬਾ ਜੈ ਇੰਦਰ ਕੌਰ ਜੀ ਦੇ ਅਸ਼ੀਰਵਾਦ ਨਾਲ ਹੀ ਮਿਲੀ ਸੀ, ਜਿਸਨੂੰ ਉਹ ਅੱਜ ਛੱਡਕੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ। ਕਿਉਂਕਿ ਕੈਪਟਨ ਸਾਹਿਬ ਪੰਜਾਬ ਦੇ ਹਰਮਨ ਪਿਆਰੇ ਨੇਤਾ ਹਨ ਅਤੇ ਅੱਜ ਵੀ ਉਹ ਪੂਰੇ ਸੰਸਾਰ ਵਿਚ ਆਪਣੀ ਇਕ ਵੱਖਰੀ ਪਹਿਚਾਣ ਰੱਖਦੇ ਹਨ। ਗਰੇਵਾਲ ਨੇ ਅਗੇ ਕਿਹਾ ਪਾਰਟੀ ਪ੍ਰਧਾਨ ਮਲਹੋਤਰਾ ਨਾਲ ਮਿਲਕੇ ਕਾਂਗਰਸ ਪਾਰਟੀ ਲਈ ਕੰਮ ਕੀਤਾ ਹੈ, ਹੁਣ ਉਹ ਪੰਜਾਬ ਲੋਕ ਕਾਂਗਰਸ ਲਈ ਓਸ ਤੋਂ ਵੀ ਵੱਧ ਜੋਸ਼ ਨਾਲ ਕੰਮ ਕਰਨਗੇ| ਇਸ ਦੌਰਾਨ ਮਲਹੋਤਰਾ ਨੇ ਕਿਹਾ ਕਿ ਬਲਵਿੰਦਰ ਸਿੰਘ ਗਰੇਵਾਲ ਇੱਕ ਮਿਹਨਤੀ ਅਤੇ ਅਣਥੱਕ ਵਰਕਰ ਹੈ ਤੇ ਹਮੇਸ਼ਾਂ ਤੋਂ ਹੀ ਮੋਤੀ ਮਹਿਲ ਦੇ ਲਈ ਵਫ਼ਾਦਾਰ ਰਿਹਾ ਹੈ| ਇਸਨੇ ਅੱਜ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਦਿੱਤਾ ਹੈ| ਇਸ ਮੌਕੇ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਅਤੇ ਅਹੁਦੇਦਾਰ ਵੀ ਹਾਜ਼ਿਰ ਸਨ|
Advertisement
Advertisement
error: Content is protected !!