Skip to content
Advertisement

ਜਿੰਮਖਾਨਾ ਚੋਣਾਂ ਸਮਾਣਾ ਦੇ ਮੈਂਬਰਾਂ ਨੇ ਪ੍ਰੋਗਰੈਸਿਵ ਗਰੁੱਪ ਨੂੰ ਦਿੱਤਾ ਸਮਰੱਥਨ
ਰਾਜੇਸ਼ ਗੌਤਮ, ਪਟਿਆਲਾ:25 ਦਸੰਬਰ – 2021
ਉਤਰੀ ਭਾਰਤ ਦੇ ਪ੍ਰਸਿੱਧ ਜਿੰਮਖਾਨਾ ਕਲੱਬ ਦੀਆਂ ਅਗਾਮੀ 29 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਵੱਲੋਂ ਸਮਾਣਾ ਵਿਖੇ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸਮਾਣਾ ਤੋਂ ਮੈਂਬਰ ਅਸ਼ੀਸ਼ ਕੁਮਾਰ ਬਾਂਸਲ ਅਤੇ ਸਮੂਹ ਮੈਂਬਰਾਂ ਨੇ ਅੱਜ ਭਰਵੀਂ ਮੀਟਿੰਗ ਕਰਕੇ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਨੂੰ ਸਮਰੱਥਨ ਦੇ ਕੇ ਜਿਤਾਉਂਣ ਦਾ ਵਾਅਦਾ ਕੀਤਾ। ਇਸ ਮੌਕੇ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਇਸ ਕਲੱਬ ਨੂੰ ਨਾਰਥ ਇੰਡੀਆ ਦਾ ਨੰਬਰ ਇੱਕ ਕਲੱਬ ਬਣਾਉਣ ਲਈ ਬਹੁਤ ਹੀ ਵਧੀਆ ਕੰਮ ਅਤੇ ਉਪਰਾਲੇ ਕੀਤੇ ਗਏ ਹਨ ਅਤੇ ਅੱਜ ਇਹ ਕਲੱਬ ਪੁਰੇ ਭਾਰਤ ਵਿੱਚ ਆਪਣੀ ਵੱਖਰੀ ਹੀ ਪਹਿਚਾਣ ਰੱਖਦਾ ਹੈ ਅਤੇ ਕਲੱਬ ਦੇ ਪਰਿਵਾਰਿਕ ਮੈਂਬਰ ਅਤੇ ਉਨ੍ਹਾਂ ਦੇ ਬੱਚੇ ਕਲੱਬ ਵਿੱਚ ਖੁਸ਼ਨੁੰਮਾ ਮਾਹੌਲ ਦਾ ਆਨੰਦ ਮਾਨਦੇ ਹਨ ਅਤੇ ਸਮੇਂ ਸਮੇਂ ’ਤੇ ਪਿਛਲੀ ਟੀਮ ਵੱਲੋਂ ਕਈ ਤਰ੍ਹਾਂ ਦੇ ਮਨੋਰੰਜਨ ਪ੍ਰੋਗਰਾਮ ਅਤੇ ਖੇਡ ਪ੍ਰਤੀਯੋਗਤਾਵਾਂ ਕਰਵਾ ਕੇ ਸਮੁੱਚੇ ਕਲੱਬ ਮੈਂਬਰਾਂ ਦਾ ਦਿਲ ਜਿੱਤਿਆ ਹੈ। ਇਸਦੇ ਨਾਲ ਹੀ ਸਮਾਣਾ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸੀ.ਡੀ. ਗੁਪਤਾ, ਅਸ਼ਵਨੀ ਗੁਪਤਾ, ਸੰਜੀਵ ਕੁਮਾਰ, ਅਮਿਤ ਕੁਮਾਰ, ਪ੍ਰਦਮਨ ਸਿੰਘ, ਜੋਗਿੰਦਰ ਸਿੰਘ, ਨਵਦੀਪ ਢਿੱਲੋਂ, ਰਮੇਸ਼ ਕੁਮਾਰ ਆਰ.ਟੀ.ਓ., ਸ਼ਾਮ ਲਾਲ ਸਿੰਗਲਾ, ਜੋਧਾਰਾਮ ਬਾਂਸਲ, ਜ਼ਿੰਮੀ ਗਰਗ, ਡਾ. ਮਨਮੋਹਨ ਸਿੰਘ, ਨੀਰਜ ਵਤਸ, ਵਿਪਨ ਸ਼ਰਮਾ, ਵਿਨੋਦ ਢੁੰਡੀਆ, ਕੇ.ਕੇ. ਸਹਿਗਲ, ਹਰਦੇਵ ਸਿੰਘ ਬੱਲੀ, ਅਮਰਿੰਦਰ ਪਾਬਲਾ, ਬੀ.ਡੀ. ਗੁਪਤਾ, ਡਾ. ਜੇ.ਪੀ.ਐਸ. ਵਾਲੀਆ, ਐਮ.ਐਮ. ਸਿਆਲ, ਡਾ. ਨੀਰਜ ਗੋਇਲ, ਹਰਪ੍ਰੀਤ ਸਿੰਘ ਸੰਧੂ, ਡਾ. ਸੰਜੇ ਬਾਂਸਲ, ਡਾ. ਅਜਾਤਾ ਸ਼ਤਰੂ ਕਪੂਰ, ਐਡਵੋ. ਮਯੰਕ ਮਲਹੌਤਰਾ, ਸੀ.ਏ. ਰੋਹਿਤ ਗੁਪਤਾ, ਸੰਚਿਤ ਬਾਂਸਲ, ਹਰਸ਼ਪਾਲ ਸਿੰਘ ਹਰਿੰਦਰ ਗੁਪਤਾ ਅਤੇ ਹਰਮਿੰਦਰ ਸਿੰਘ ਲਵਲੀ ਹਾਜ਼ਰ ਸਨ।
Advertisement

error: Content is protected !!