ਲੁਧਿਆਣਾ ਪੁਲਿਸ ਵੱਲੋਂ ਲੁੱਟ ਦਾ ਮਾਮਲਾ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕੀਤਾ ਕਾਬੂ
ਲੁਧਿਆਣਾ ਪੁਲਿਸ ਵੱਲੋਂ ਲੁੱਟ ਦਾ ਮਾਮਲਾ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕੀਤਾ ਕਾਬੂ
- 2.72 ਲੱਖ ਰੁਪਏ ਬ੍ਰਾਮਦ ਕਰਾਉਣ ‘ਚ ਵੀ ਹੋਏ ਸਫਲ
ਦਵਿੰਦਰ ਡੀ.ਕੇ,ਲੁਧਿਆਣਾ, 19 ਦਸੰਬਰ (2021)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, IPS ਕਮਿਸ਼ਨਰ ਪੁਲਿਸ ਲੁਧਿਆਣਾ ਜੀ ਨੇ ਦੱਸਿਆ ਕਿ ਰਾਧਾ ਮੋਹਨ ਥਾਪਰ ਜਿਨ੍ਹਾਂ ਦੀ ਸਿਵਾ ਹੋਜਰੀ ਨਾਮ ਪਰ ਇੰਡਸਟਰੀਅਲ ਏਰੀਆ A ਨੇੜੇ ਆਰ.ਕੇ ਰੋਡ ਲੁਧਿਆਣਾ ਵਿੱਖੇ ਫੈਕਟਰੀ ਹੈ।ਮਿਤੀ 10-12-2021 ਨੂੰ ਕਰੀਬ 8:30 AM ਦੇ 06 ਨਾਮਲੂਮ ਵਿਅਕਤੀਆਂ ਵੱਲੋਂ ਜੋ ਕਿ 2 ਮੋਟਰ ਸਾਈਕਲਾਂ ਪਰ ਸਵਾਰ ਹੋ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਪਾਸੋਂ 9 ਲੱਖ 50 ਹਾਜਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਨੂੰ ਸੀ.ਆਈ.ਏ ਸਟਾਫ-1 ਵੱਲੋਂ ਟਰੇਸ ਕਰਕੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁੱਟ ਕੀਤੀ ਰਕਮ 2,72000/- ਰੁਪਏ ਬ੍ਰਾਂਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ.10.12.2021 ਨੂੰ ਰਾਧਾ ਮੋਹਨ ਥਾਪਰ ਪੁੱਤਰ ਜਤਿੰਦਰ ਨਾਥ ਥਾਪਰ ਵਾਸੀ ਮਕਾਨ ਨੰ: 4 ਏ ਅਗਰ ਨਗਰ ਐਕਸਟੈਸ਼ਨ ਘਈ ਕਲੋਨੀ ਥਾਣਾ ਸਰਾਭਾ ਨਗਰ ਲੁਧਿਆਣਾ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ. 304 ਮਿਤੀ 10.12.2021 ਅ/ਧ 394,148,149,120-B IPC ਥਾਣਾ ਮੋਤੀ ਨਗਰ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਹੋਇਆ ਸੀ “ਕਿ ਉਸ ਦੀ ਇੰਡਸਟਰੀਅਲ ਏਰੀਆ A ਨੇੜੇ ਆਰ.ਕੇ ਰੋਡ ਲੁਧਿਆਣਾ ਵਿੱਖੇ ਸਿਵ ਹੋਜਰੀ ਨਾਮ ਦੀ ਫੈਕਟਰੀ ਹੈ। ਹੋਜਰੀ ਵਿੱਚ 25 ਤੋਂ 30 ਵਿਅਕਤੀ ਕੰਮ ਕਰਦੇ ਹਨ। ਜਿਨ੍ਹਾਂ ਨੂੰ ਉਹ ਹਰ ਮਹੀਨੇ 10 ਤਰੀਕ ਨੂੰ ਤਨਖਾਹ ਦਿੰਦਾ ਹੈ। ਤਨਖਾਹ ਦੇਣ ਲਈ ਉਸ ਨੇ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਕਰੀਬ 9 ½ ਲੱਖ ਰੁਪਏ ਕਢਵਾ ਕੇ ਸਮੇਤ ਆਪਣੇ ਐਪਲ ਦੇ 02 ਮੋਬਾਇਲ ਫੋਨ ਬੈਗ ਵਿੱਚ ਪਾਏ ਸਨ। ਹਰ ਰੋਜ ਦੀ ਤਰ੍ਹਾਂ ਉਹ ਆਪਣੇ ਘਰ ਤੋਂ ਫੈਕਟਰੀ ਪੁੱਜਾ। ਜਦੋਂ ਉਹ ਆਪਣੀ ਕਾਰ ਵਿੱਚੋਂ ਉਤਰ ਕੇ ਫੈਕਟਰੀ ਅੰਦਰ ਜਾਣ ਲੱਗਾ ਤਾਂ ਉਸ ਪਰ ਇੱਕ ਦਮ ਪਿੱਛੋ ਨਾਮਲੂਮ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਹੱਥ ਵਿੱਚ ਫੜੇ ਬੈਗ ਨੂੰ ਲੁੱਟ ਕੇ ਲੈ ਗਏ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁੱਲ 06 ਵਿਅਕਤੀਆਂ ਸਨ, ਜੋ ਕਿ 2 ਮੋਟਰ ਸਾਈਕਲਾਂ ਉੱਪਰ ਸਵਾਰ ਸਨ।
ਵਾਰਦਾਤ ਤੋਂ ਤੁਰੰਤ ਬਾਅਦ ਮੌਕੇ ਤੇ ਹੀ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਅਤੇ ਥਾਣਾ ਮੋਤੀ ਨਗਰ ਦੀ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਸੀ ਅਤੇ ਆਦੇਸ਼ ਦਿੱਤੇ ਗਏ ਸਨ, ਕਿ ਮੁਕੱਦਮਾ ਵਿੱਚ ਨਾਮਲੂਮ ਵਿਅਕਤੀਆਂ ਦਾ ਸੁਰਾਗ ਲਗਾ ਕੇ ਹਰ ਹਾਲਤ ਵਿੱਚ ਮੁੱਕਦਮਾ ਟਰੇਸ ਕੀਤਾ ਜਾਵੇ। ਸੀ.ਆਈ.ਏ. ਸਟਾਫ-1 ਦੀ ਟੀਮ ਵੱਲੋਂ ਮੁੱਕਦਮੇ ਨੂੰ ਪ੍ਰੋਫੈਸ਼ਨਲ ਅਤੇ ਸਾਇੰਟੀਫਿਕ ਢੰਗ ਨਾਲ ਤਫਤੀਸ਼ ਕਰਦੇ ਹੋਏ 48 ਘੰਟਿਆਂ ਦੇ ਅੰਦਰ-ਅੰਦਰ 02 ਦੋਸ਼ੀਆਨ ਨੂੰ ਮਕਾਨ ਨੰਬਰ 591 ਸੈਕਟਰ 25 ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਸੀ ਅਤੇ ਇੱਕ ਦੋਸ਼ੀ ਨੂੰ ਮੁਕੱਦਮਾ ਵਿੱਚ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਹੈ। ਤਿੰਨੋ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਪੁਲਿਸ ਰਿਮਾਂਡ ਅਧੀਨ ਗ੍ਰਿਫਤਾਰ ਕੀਤੇ ਦੋਸ਼ੀਆਨ ਦੀ ਨਿਸ਼ਾਨਦੇਹੀ ਤੇ ਬ੍ਰਾਂਮਦ ਕੀਤੀ ਲੁੱਟ ਦੀ ਰਕਮ ਤੋਂ ਇਲਾਵਾ ਲੁੱਟ ਕੀਤੇ 02 PHONE ਮਾਰਕਾ IPHONE 12 MAX Pro and 10 MAX, ਬੈਗ ਜਿਸ ਵਿੱਚ 02 ATM Cards ਜੋ ਕਿ ਦੋਸ਼ੀਆਨ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗਿੱਲ ਨਹਿਰ ਵਿੱਚ ਸਬੂਤ ਖੁਰਦਬੁਰਦ ਕਰਨ ਲਈ ਸੁੱਟ ਦਿੱਤੇ ਸਨ, ਗੋਤਾਖੋਰਾਂ ਦੀ ਮਦਦ ਨਾਲ ਬ੍ਰਾਂਮਦ ਕਰ ਲਏ ਹਨ। ਦੋਸ਼ੀਆਨ ਦੀ ਪੁੱਛ-ਗਿੱਛ ਤੋਂ ਇਨ੍ਹਾਂ ਦੇ 03 ਹੋਰ ਸਾਥੀਆਨ ਦੇ ਨਾਮ ,ਐਡਰੈਸ ਤਸਦੀਕ ਹੋ ਚੁੱਕੇ ਹਨ। ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਨ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਕਿ ਉਨ੍ਹਾਂ ਨੂੰ ਰਾਧਾ ਮੋਹਨ ਥਾਪਰ ਮਾਲਕ ਸਿਵਾ ਹੋਜਰੀ ਦੀ ਰੈਕੀ ਸੋਨੂੰ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਬਲਾਕ ਡੀ 1St ਫਲੋਰ ਗਿਆਸਪੁਰਾ ਫਲੈਟ ਲੁਧਿਆਣਾ ਨੇ ਕਰਵਾਈ ਸੀ।ਦੋਸ਼ੀ ਸੋਨੂੰ ਕੁਮਾਰ ਜੋ ਕਿ ਪਹਿਲਾ ਰਾਧਾ ਮੋਹਨ ਥਾਪਰ ਦੀ ਫੈਕਟਰੀ ਸਿਵਾ ਹੋਜਰੀ ਵਿੱਚ ਸਫਾਈ ਦਾ ਕੰਮ ਕਰਦਾ ਸੀ ਅਤੇ ਹੁਣ ਨੇੜੇ ਲੱਗਦੀ ਗੋਬਿੰਦ ਇੰਡਸਟਰੀਜ ਵਿੱਚ ਸਫਾਈ ਦਾ ਕੰਮ ਕਰਦਾ ਸੀ। ਦੋਸ਼ੀ ਪਿਛਲੇ ਕਾਫੀ ਸਮੇ ਤੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਰੈਕੀ ਕਰ ਰਹੇ ਸਨ।
ਗ੍ਰਿਫਤਾਰ ਦੋਸ਼ੀ:- 1) ਵਿਸਾਲ ਉਰਫ ਸਿੰਬਾ ਪੁੱਤਰ ਟਿੰਕੂ ਵਾਸੀ ਮਕਾਨ ਨੰਬਰ 40/40 ਈ ਬਲਾਕ ਨਿਊ ਬਾਲਮੀਕ ਕਲੋਨੀ ਐਸ.ਬੀ.ਐਸ ਨਗਰ ਜਿਲ੍ਹਾ ਲੁਧਿਆਣਾ
2) ਸੰਨੀ ਕੁਮਾਰ ਉਰਫ ਸੈਂਡੀ ਪੁੱਤਰ ਬਿਲੇਸ਼ਰ ਵਾਸੀ ਮਕਾਨ ਨੰਬਰ 2005, 2nd ਫਲੋਰ ਸਰਕਾਰੀ ਫਲੈਟ ਗਿਆਸਪੁਰਾ ਲੁਧਿਆਣਾ
3) ਅਜਾਦ ਉਰਫ ਅਰੂਣ ਪੁੱਤਰ ਵੇਦਪਾਲ ਵਾਸੀ ਮਕਾਨ ਨੰਬਰ 1508/15 ਗਲੀ ਨੰ: 5 ਮੁਹੱਲਾ ਪ੍ਰੀਤ ਨਗਰ ਨੇੜੇ ਦਸ਼ਮੇਸ਼ ਦੁਸ਼ਹਿਰਾ ਗਰਾਉਂਡ ਸ਼ਿਮਲਾਪੁਰੀ ਲੁਧਿਆਣਾ
ਗ੍ਰਿਫਤਾਰੀ ਦੀ 1) ਦੋਸ਼ੀ ਸੰਨੀ ਕੁਮਾਰ ਉਰਫ ਸੈਂਡੀ ਅਤੇ ਵਿਸ਼ਾਲ ਉਰਫ ਸ਼ਿੰਬਾ ਮਿਤੀ 12-12-ਮਿਤੀ ਤੇ ਜਗ੍ਹਾਂ:- 2021 ਨੂੰ ਸੈਕਟਰ 25 ਚੰਡੀਗੜ੍ਹ
2) ਦੋਸ਼ੀ ਅਜਾਦ ਉਰਫ ਅਰੂਣ ਮਿਤੀ 15-12-2021 ਨੂੰ ਨੇੜੇ ਭਾਰਤ ਨਗਰ ਲੁਧਿਆਣਾ
ਬਰਾਮਦਗੀ:- 1) 2,72000/- ਰੁਪਏ
2) 02 IPHONE/- ਮਾਰਕਾ 12 MAX Pro and 10 MAX, 02 ATM ਅਤੇ ਬੈਗ
3) ਵਾਰਦਾਤ ਵਿੱਚ ਵਰਤਿਆ ਦਾਤ
4) ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ ਅਪਾਚੀ ਨੰ: PB91E-7838
ਪੁੱਛ-ਗਿੱਛ ਦੋਸ਼ੀ ਸੰਨੀ ਕੁਮਾਰ ਉਰਫ ਸੈਂਡੀ ਦੀ ਉਮਰ 22 ਸਾਲ ਹੈ, ਜੋ 10 ਕਲਾਸ ਪਾਸ ਹੈ।ਜੋ ਸਾਦੀਸੁਦਾ ਹੈ। ਜਿਸ ਪਰ ਪਹਿਲਾ ਵੀ ਚੋਰੀ ਦਾ ਮੁਕੱਦਮਾ ਨੰਬਰ 124 ਮਿਤੀ 08-09-2021 ਅ/ਧ 379, 411, 473 ਆਈ.ਪੀ.ਸੀ ਥਾਣਾ ਡਾਬਾ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਹੈ।
ਪੁੱਛ-ਗਿੱਛ ਦੋਸ਼ੀ ਵਿਸਾਲ ਉਰਫ ਸਿੰਬਾ ਦੀ ਉਮਰ 19 ਸਾਲ ਹੈ, ਜੋ 12 ਕਲਾਸ ਪਾਸ ਹੈ ਤੇ ਕੁਆਰਾ ਹੈੈ ਤੇ ਵੇਹਲਾ ਹੀ ਰਹਿੰਦਾ ਸੀ।ਜਿਸ ਪਰ ਪਹਿਲਾ ਕੋਈ ਵੀ ਮੁਕੱਦਮਾ ਦਰਜ ਰਜਿਸਟਰ ਨਹੀ ਹੈ।
ਪੁੱਛ-ਗਿੱਛ ਦੋਸ਼ੀ ਅਜਾਦ ਉਰਫ ਅਰੂਣ ਦੀ ਉਮਰ 25 ਸਾਲ ਹੈ, ਜੋ 12 ਕਲਾਸਾਂ ਪਾਸ ਹੈ। ਜੋ ਸਾਦੀਸੁਦਾ ਹੈ। ਜਿਸ ਤੇ ਪਹਿਲਾ ਕੋਈ ਵੀ ਮੁੱਕਦਮਾ ਦਰਜ ਰਜਿਸਟਰ ਨਹੀ ਹੈ।