ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਸ਼ਿਕ ਪਟਿਆਲਵੀ ਦੀ ਨਵੀਂ ਪੁਸਤਕ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਸ਼ਿਕ ਪਟਿਆਲਵੀ ਦੀ ਨਵੀਂ ਪੁਸਤਕ ਲੋਕ ਅਰਪਣ
… ਜ਼ਿੰਦਗੀ ਦੇ ਹਰ ਮੋੜ ਨੂੰ ਬਖ਼ੂਬੀ ਬਿਆਨ ਕਰਦਾ ਹੈ ਕਾਵਿ ਸੰਗ੍ਰਹਿ “ਕਲਮ ਜੇ ਤੂੰ ਮੇਰੀ ਬਣ ਜਾਵੇ”
ਰਿਚਾ ਨਾਗਪਾਲ,ਪਟਿਆਲਾ, 13 ਦਸੰਬਰ 2021
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੁਸਤਕ ਮੇਲੇ ਦੇ ਆਖਰੀ ਦਿਨ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਸ਼ਿਕ ਪਟਿਆਲਵੀ ਵੱਲੋਂ ਆਪਣੀ ਕਿਤਾਬ “ਕਲਮ ਜੇ ਤੂੰ ਮੇਰੀ ਹੋਵੇ” ਲੋਕ ਅਰਪਣ ਕੀਤੀ ਗਈ।
ਪੁਸਤਕ ਬਾਰੇ ਜਾਣਕਾਰੀ ਦਿੰਦੇ ਹੋਏ ਕੌਸ਼ਿਕ ਪਟਿਆਲਵੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਿਖੇ ਗਏ ਕਾਵਿ ਸੰਗ੍ਰਹਿ ਨੂੰ ‘ਦਾ ਕਿਤਾਬ ਆਰਟ’ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਵਿੱਚ ਉਨ੍ਹਾਂ ਵੱਲੋਂ ਜ਼ਿੰਦਗੀ ਦੇ ਹਰ ਪੜਾਅ ‘ਤੇ ਮਹਿਸੂਸਕੀਤੇ ਜਾਣ ਵਾਲਿਆਂ ਪਲਾਂ ਨੂੰ ਅੱਖਰਾਂ ਰਾਹੀਂ ਸਮੇਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਹਰ ਉਮਰ ਦੇ ਪਾਠਕ ਨੂੰ ਆਪਣੇ ਵਖਰੇਵੇਂ ਕਾਰਨ ਆਕਰਸ਼ਿਤ ਕਰੇਗੀ। ਜਿੱਥੇ ਜ਼ਿੰਦਗੀ ਵਿੱਚ ਪਿਆਰ ਮੁਹੱਬਤ ਇਕ ਅਹਿਮ ਰੋਲ ਅਦਾ ਕਰਦਾ ਹੈ ਓਥੇ ਹੀ ਜ਼ਿੰਦਗੀ ਦੀਆਂ ਔਕੜਾਂ ਅਤੇ ਮੁਸੀਬਤਾਂ ਨੂੰ ਬਿਆਨ ਕੀਤਾ ਜਾਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ। ਕਿਸਾਨੀ ਵਰਗੇ ਗੰਭੀਰ ਵਿਸ਼ੇ ਨੂੰ ਛੋਹਣ ਦੀ ਵੀ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ।
ਇਸ ਮੌਕੇ ‘ਤੇ ਪਟਿਆਲਵੀ ਦੀ ਹੌਸਲਾ ਅਫਜ਼ਾਈ ਲਈ ਉੱਘੇ ਨੌਜਵਾਨ ਰਚਨਾਕਾਰ ਪਰਮ ਨਿਮਾਣਾ, ਗੈਰੀ ਐਲਗੋ, ਮਨਿੰਦਰ ਮਾਖਾ, ਗੁਰਪ੍ਰੀਤ ਕਸ਼ਿਫ ਸਮੇਤ ਮਨਿੰਦਰ ਬੱਬੂ, ਸੁੱਖੀ, ਮਨਪ੍ਰੀਤ, ਜੱਸੀ, ਸੁੱਖ ਵੜਿੰਗ, ਲਖਵੀਰ ਲੱਖਾ, ਅਮ੍ਰਿਤ ਪਾਲ, ਬਲਬੀਰ ਆਦਿ ਮੌਜੂਦ ਸਨ।