PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Crime Report ਸੱਜਰੀ ਖ਼ਬਰ ਪੰਜਾਬ ਪਟਿਆਲਾ ਮਾਲਵਾ

 EX ਐਮ.ਸੀ. ਦੇ ਦਫਤਰ ‘ਚ ਉੱਪਰ ਹੁੰਦੀ ਰਹੀ ਮੀਟਿੰਗ ਤੇ ਹੇਠਾਂ ,,,,

Advertisement
Spread Information

‘ ਤੇ ਦੋਸਤ ਨੂੰ ਹੀ ਤੇਲ ਪਾ ਕੇ ਲਾ ਦਿੱਤੀ ਅੱਗ, ਹਾਲਤ ਗੰਭੀਰ


ਹਰਿੰਦਰ ਨਿੱਕਾ , ਪਟਿਆਲਾ 10 ਦਸੰਬਰ 2021 

     ਨਗਰ ਨਿਗਮ ਦੇ ਇੱਕ ਸਾਬਕਾ ਕੌਂਸਲਰ ਦੇ ਦਫਤਰ ਉੱਪਰ , ਮੀਟਿੰਗ ਹੁੰਦੀ ਰਹੀ ਅਤੇ ਮੀਟਿੰਗ ‘ਚ ਸ਼ਾਮਿਲ ਹੋਣ ਆਇਆ ਇੱਕ ਆਸ਼ਿਕ ਜੋੜਾ ਪਿਆਰ ਦੀਆਂ ਪੀਘਾਂ ਝੂਟਦਾ ਰਿਹਾ । ਜਦੋਂ ਅਚਾਣਕ ਆਸ਼ਿਕ ਲੜਕੇ ਦਾ ਦੋਸਤ ਹੇਠਾਂ ਉਤਰਿਆ ਤਾਂ ਉਸ ਨੇ ਆਸ਼ਿਕ ਜੋੜੀ ਨੂੰ ਇਤਰਾਜਯੋਗ ਹਾਲਤ ਵਿੱਚ ਵੇਖ ਲਿਆ। ਫਿਰ ਕੀ ਸੀ ਪਹਿਲਾਂ ਭੜ੍ਹਕੇ ਹੋਏ ਲੜਕੇ ਨੇ ਆਪਣੇ ਦੋਸਤ ਨੂੰ ਗਾਲੀ ਗਲੋਚ ਕੀਤਾ ਤੇ ਉਨਾਂ ਦੇ ਸਾਂਝੇ ਦੋਸਤ ਨੇ ਦੋਵਾਂ ਨੂੰ ਝਗੜਾ ਕਰਨ ਤੋਂ ਰੋਕ ਦਿੱਤਾ। ਫਿਰ ਆਸ਼ਿਕ ਉੱਥੋਂ ਆਪਣੀ ਸਹੇਲੀ ਨੂੰ ਛੱਡਣ ਲਈ ਚਲਾ ਗਿਆ। ਪਰੰਤੂ ਉਸ ਨੂੰ ਇਤਰਾਜਯੋਗ ਹਾਲਤ ਵਿੱਚ ਦੇਖ ਲੈਣ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਆਖਿਰ ਉਸ ਨੇ ਆਪਣੇ ਸੁੱਤੇ ਪਏ ਦੋਸਤ ਉੱਪਰ ਤੇਲ ਛਿੱੜਕ ਕੇ ਅੱਗ ਲਗਾ ਦਿੱਤੀ। ਜਿਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ,ਜਿੱਥੇ ਹਾਲੇ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਕਦੋਂ ,ਕਿਵੇਂ ਅਤੇ ਕੀ ਹੋਇਆ ?

   ਪੁਲਿਸ ਨੂੰ ਦਿੱਤੇ ਬਿਆਨ ਵਿੱਚ ਅਤੁੱਲ ਪੁੱਤਰ ਮੁਹੰਮਦ ਸ਼ਫੀਕ ਵਾਸੀ ਮਕਾਨ ਨੰ. 13 ਗਲੀ  ਨੰ. 4/3 ਬਾਬੂ ਸਿੰਘ ਕਲੋਨੀ ਪਟਿਆਲਾ ਨੇ ਦੱਸਿਆ ਕਿ ਮੈਂ ਅਤੇ ਦੋਸ਼ੀ ਯਸ਼ ਆਪਣੇ ਦੋਸਤ ਗੋਰਵ ਰਾਣਾ ਸਮੇਤ ਰੈਲੀ ਵਿੱਚ ਸ਼ਾਮਲ ਹੋਣ ਲਈ ਸ਼ਹਿਰ ਦੇ ਇੱਕ ਸਾਬਕਾ ਐਮ.ਸੀ ਦੇ ਦਫਤਰ ਵਿਖੇ ਪਹੁੰਚੇ ਸੀ । ਜੋ ਬਾਅਦ ਵਿੱਚ ਦੋਸ਼ੀ ਯਸ਼ ਆਪਣੀ ਸਹੇਲੀ ਨੂੰ ਲੈਣ ਲਈ ਉੱਥੋਂ ਚਲਾ ਗਿਆ ਤੇ ਬਾਕੀ ਅਸੀਂ ਸਾਰੇ ਦਫਤਰ ਉੱਪਰ ਬੈਠੇ ਸੀ ਅਤੇ ਦੋਸ਼ੀ ਆਪਣੀ ਸਹੇਲੀ ਸਮੇਤ ਹੇਠਾਂ ਬੈਠਾ ਸੀ, ਜਦੋਂ ਅਚਾਣਕ ਮੈਂ ਹੇਠਾਂ ਉਤਰਿਆ ਉਸ ਨੇ ਦੋਸ਼ੀ ਨੂੰ ਆਪਣੀ ਸਹੇਲੀ ਸਮੇਤ ਇਤਰਾਜਯੋਗ ਹਾਲਤ ਵਿੱਚ ਦੇਖ ਲਿਆ। ਜਿਸ ਤੋਂ ਭੜਕਿਆ ਯਸ਼, ਦਫਤਰ ਉੱਪਰ ਆ ਕੇ ਮੁਦਈ ਨਾਲ ਗਾਲੀ ਗਲੋਚ ਕਰਨ ਲੱਗ ਪਿਆ । ਪਰੰਤੂ ਸਾਡੇ ਦੋਸਤ ਗੋਰਵ ਨੇ ਸਾਨੂੰ ਦੋਵਾਂ ਨੂੰ ਸਮਝਾ ਕੇ ਝਗੜਾ ਕਰਨ ਤੋਂ ਹਟਾ ਦਿੱਤਾ। ਜਿਸ ਉਪਰੰਤ ਦੋਸ਼ੀ ਆਪਣੀ ਸਹੇਲੀ ਨੂੰ ਛੱਡਣ ਲਈ, ਉੱਥੋ ਚਲਾ ਗਿਆ ਅਤੇ ਮੁਦਈ ਆਪਣੇ ਦੋਸਤ ਗੌਰਵ ਸਮੇਤ ਸੁੱਤਾ ਪਿਆ ਸੀ ਤਾਂ ਦੋਸ਼ੀ ਯਸ਼ ਨੇ ਆ ਕੇ ਮੁਦਈ ਪਰ ਤੇਲ ਪਾ ਕੇ ਅੱਗ ਲਗਾ ਦਿੱਤੀ। ਗੰਭੀਰ ਹਾਲਤ ਵਿੱਚ ਤੁਰੰਤ ਮੈਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ।

     ਥਾਣਾ ਲਹੌਰੀ ਗੇਟ ਪਟਿਆਲਾ ਦੇ ਐਸ.ਐਚ.ਉ ਇੰਸਪੈਕਟਰ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਪੀੜਤ ਅਤੁੱਲ ਦੇ ਬਿਆਨ ਪਰ ਨਾਮਜਦ ਦੋਸ਼ੀ ਯਸ਼ ਵਾਸੀ ਨੇੜੇ ਗੋਲ ਚੱਕਰ ਸੰਗਰੂਰ ਦੇ ਵਿਰੁੱਧ ਅਧੀਨ ਜੁਰਮ 326 IPC ਤਹਿਤ ਥਾਣਾ ਲਹੌਰੀ ਗੇਟ ਵਿਖੇ ਕੇਸ ਦਰਜ਼ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!