Skip to content
Advertisement
ਸਾਈਕਲ ਉਪਰ ਵੋਟਾਂ ‘ਚ 100 ਪ੍ਰਤੀਸ਼ਤ ਮਤਦਾਨ ਦਾ ਸੁਨੇਹਾ ਲੈ ਕੇ ਤੁਰਿਆ – ਜਗਵਿੰਦਰ
-ਮਜ਼ਬੂਤ ਇਰਾਦਿਆਂ ਦਾ ਪਾਂਧੀ ਜਗਵਿੰਦਰ ਤੁਰਿਆ ਲੋਕਤੰਤਰ ਦੀ ਮਜ਼ਬੂਤੀ ਲਈ
ਰਾਜ਼ੇਸ ਗੌਤਮ,ਪਟਿਆਲਾ, 4 ਦਸੰਬਰ: 2021
ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਦਿਵਿਆਂਗਜਨ ਵੋਟਰਾਂ ਅਤੇ ਨੌਜਵਾਨਾਂ ਦੀ 100 ਫ਼ੀਸਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਦੇ ਦਿਵਿਆਂਗਜਨ ਵੋਟਰਾਂ ਲਈ ਜ਼ਿਲ੍ਹਾ ਚੋਣ ਦੂਤ ਜਗਵਿੰਦਰ ਸਿੰਘ ਸਾਈਕਲ ਚਲਾ ਕੇ ਸਮੁੱਚੇ ਜ਼ਿਲ੍ਹੇ ਵਿੱਚ ਪ੍ਰਚਾਰ ਕਰ ਰਿਹਾ ਹੈ। ਪਟਿਆਲਾ ਤੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਨੇ ਜਗਵਿੰਦਰ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਸਮੇਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਪਟਿਆਲਾ ਦਿਹਾਤੀ ਦੇ ਨੋਡਲ ਅਫ਼ਸਰ ਨਰਿੰਦਰ ਸਿੰਘ ਢੀਂਡਸਾ ਵੀ ਵੀ ਵਿਸ਼ੇਸ਼ ਤੌਰ ਉੱਪਰ ਜਗਵਿੰਦਰ ਦਾ ਹੌਸਲਾ ਵਧਾਉਣ ਪਹੁੰਚੇ।
ਵਧੀਕ ਡਿਪਟੀ ਕਮਿਸ਼ਨਰ ਨੇ ਜਗਵਿੰਦਰ ਸਿੰਘ ਦੇ ਹੌਸਲੇ ਨੂੰ ਸਲਾਮ ਕਰਦਿਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਜਗਵਿੰਦਰ ਦੇ ਇਸ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਜਜ਼ਬੇ ਉਪਰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਕਿਹਾ।
ਪ੍ਰੋ ਅੰਟਾਲ ਨੇ ਦੱਸਿਆ ਕਿ ਜਗਵਿੰਦਰ ਸਿੰਘ ਦੀਆਂ ਬਚਪਨ ਤੋਂ ਦੋਵੇਂ ਹੱਥ ਨਹੀਂ ਹਨ ਫੇਰ ਵੀ ਪੇਂਟਿੰਗ ਸਾਈਕਲਿੰਗ ਅਤੇ ਤਾਇਕਵਾਂਡੋ ਵਿਚ ਹਿੰਦੁਸਤਾਨ ਦੀ ਪੈਰਾ ਅਥਲੈਟਿਕਸ ਟੀਮ ਦਾ ਮੈਂਬਰ ਹਨ। ਉਹਨਾਂ ਦੱਸਿਆ ਕਿ ਜਗਵਿੰਦਰ ਸਿੰਘ ਸਾਈਕਲ ਚਲਾ ਕੇ ਵੋਟਰ ਜਾਗਰੂਕਤਾ ਦਾ ਸੁਨੇਹਾ ਦੇ ਰਹੇ ਹਨ। ਇਸ ਮੌਕੇ ਜਗਵਿੰਦਰ ਸਿੰਘ ਨੇ ਕਿਹਾ ਕਿ ਅਪੰਗਤਾ ਸਰੀਰਕ ਨਹੀਂ ਮਾਨਸਿਕ ਹੁੰਦੀ ਹੈ ਜੇ ਤੁਹਾਡੇ ਹੌਸਲੇ ਬੁਲੰਦ ਹੋਣ ਤਾਂ ਮੰਜ਼ਿਲ ਆਪਣੇ ਆਪ ਸਰ ਹੋ ਜਾਂਦੀ ਹੈ। ਇਸ ਮਿਸ ਵਿਚ ਜਗਵਿੰਦਰ ਦੀ ਹਮਸਫ਼ਰ ਸੁਖਪ੍ਰੀਤ ਵੀ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ।
Advertisement
Advertisement
error: Content is protected !!