ਵੈਕਸੀਨ ਲਗਾਉਣ ਵਾਲਿਆਂ ਨੂੰ ਮਿਲਣਗੇ ਇਨਾਮ -ਡਿਪਟੀ ਕਮਿਸ਼ਨਰ

Spread Information

ਵੈਕਸੀਨ ਲਗਾਉਣ ਵਾਲਿਆਂ ਨੂੰ ਮਿਲਣਗੇ ਇਨਾਮ -ਡਿਪਟੀ ਕਮਿਸ਼ਨਰ


ਬਿੱਟੂ ਜਲਾਲਾਬਾਦੀ,ਫ਼ਾਜ਼ਿਲਕਾ 4 ਦਸੰਬਰ 2021

 ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕਿਹਾ ਹੈ ਕਿ ਜ਼ਿਲੇ ਵਿਚ ਆਉਣ ਵਾਲੇ ਦਿਨਾਂ ਦੌਰਾਨ ਕੋਵਿਡ ਵੈਕਸੀਨ ਦੀ ਪਹਿਲੀ ਜਾਂ ਦੂਸਰੀ ਡੋਜ ਲਗਵਾਉਣਗੇ ਉਨਾਂ ਨੂੰ ਲੱਕੀ ਡਰਾਅ ਰਾਹੀਂ ਫਰਿੱਜ, ਟੀ.ਵੀ. , ਵਾਸ਼ਿੰਗ ਮਸ਼ੀਨ ਅਤੇ ਸਮਾਰਟ ਫੋਨ ਇਨਾਮ ਵਜੋਂ ਦਿੱਤੀ ਜਾਵੇਗੀ। ਉਨਾਂ ਨੇ ਸਮੂਹ ਜ਼ਿਲਾ  ਵਾਸੀਆਂ ਨੂੰ ਵੈਕਸੀਨ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਉਮੀਕਰੋਨ ਦੇ ਦੁਨੀਆਂ ਵਿਚ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਸਾਰੇ ਲੋਕ ਕੋਵਿਡ ਵੈਕਸੀਨ ਦੀਆਂ ਦੋਨੋਂ ਡੋਜ਼ ਜਲਦ ਤੋਂ ਜਲਦ ਲਗਵਾ ਲੈਣ। 
ਉਨਾਂ ਨੇ ਕਿਹਾ ਕਿ ਲੱਕੀ ਡਰਾਅ ਰਾਹੀਂ ਜੇਤੂਆਂ ਦੀ ਚੋਣ ਆਉਣ ਵਾਲੇ ਹਫ਼ਤੇ ਦੌਰਾਨ ਵੈਕਸੀਨ ਲਗਾਉਣ ਵਾਲਿਆਂ ਵਿਚੋਂ ਕੀਤੀ ਜਾਵੇਗੀ।

Spread Information

Leave a Comment

Your email address will not be published. Required fields are marked *

error: Content is protected !!
Scroll to Top