PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਮੁੱਖ ਪੰਨਾ

ਮੇਲੇ ‘ਚ ਆਓ ‘ਤੇ ਪੈਨਸ਼ਨ ਬੰਦ ਹੋਣ ਤੋਂ ਬਚਾਓ…..!

Advertisement
Spread Information

ਰਘਵੀਰ ਹੈਪੀ, ਬਰਨਾਲਾ, 14 ਦਸੰਬਰ 2025

       ਪੰਜਾਬ ਸਰਕਾਰ ਵਿੱਤ ਵਿਭਾਗ ਡਾਇਰੈਕਟਰ ਖਜਾਨਾ ਤੇ ਲੇਖਾ ਸ਼ਾਖਾ,  ਅਰਵਿੰਦ ਕੁਮਾਰ ਐੱਮ.ਕੇ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੈਨਸ਼ਨ ਸੇਵਾ ਮੇਲੇ ਦੇ ਦੂਸਰੇ ਪੜਾਅ ਵਿੱਚ ਪੈਨਸ਼ਨਰ ਯੂਨੀਅਨ ਧਨੌਲਾ ਅਤੇ ਮਾਸਟਰ ਬਲਵਿੰਦਰ ਦੁੱਗਲ ਦੇ ਸਹਿਯੋਗ ਨਾਲ  ਧਨੌਲਾ ਵਿਖੇ ਭੱਠਲਾ ਰੋਡ ਤੇ ਪੈਨਸ਼ਨ ਸੇਵਾ ਮੇਲਾ ਲਗਾਇਆ ਗਿਆ।

      ਜਿਸ ਵਿੱਚ ਪੰਜਾਬ ਸਰਕਾਰ ਦੇ ਰਿਟਾਇਰ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਵੱਲੋਂ ਕੇ.ਵਾਈ.ਸੀ ਅਤੇ ਲਾਈਫ ਸਰਟੀਫਿਕੇਟ ਆਨਲਾਈਨ ਕਰਵਾਉਣ ਲਈ  ਭਰਪੂਰ ਲਾਹਾ ਲਿਆ ਗਿਆ।

    ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਖਜਾਨਾ ਅਫਸਰ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਪੈਨਸ਼ਨ ਸੇਵਾ ਮੇਲਾ ਜਿਲ੍ਹਾ ਖਜਾਨਾ ਦਫਤਰ, ਬਰਨਾਲਾ ਵਿਖੇ ਵੀ ਲਗਾਤਾਰ ਜਾਰੀ ਹੈ, ਜਿਸ ਵਿੱਚ ਕੋਈ ਵੀ ਪੰਜਾਬ ਸਰਕਾਰ ਦਾ ਪੈਨਸ਼ਨਰ ਖੁਦ ਆ ਕੇ ਈ.ਕੇ.ਵਾਈ.ਸੀ ਕਰਵਾ ਸਕਦਾ ਹੈ। ਇਸ ਸੰਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਜਿਲ੍ਹਾ ਖਜਾਨਾ ਦਫਤਰ ਬਰਨਾਲਾ ਦੇ  ਪੈਨਸ਼ਨ ਸੇਵਾ ਪੋਰਟਲ ਇੰਚਾਰਜ ਮਨਜਿੰਦਰ ਸਿੰਘ (97800-07842), ਸ਼ੈਫੀ, ਪਰਦੀਪ ਸਿੰਘ (98763-10420), ਮੋਹਿਤ ਮਿੱਤਲ (ਧਨੌਲਾ) (95921-46740), ਰਜਨੀਸ਼ ਕੁਮਾਰ (94177-40211),ਗੁਰਪ੍ਰੀਤ ਸਿੰਘ (94654-32311), ਵੀਰਵਿੰਦਰ ਕੌਰ (98778-58087) ਅਤੇ ਉਪ ਖਜਾਨਾ ਦਫਤਰ, ਤਪਾ ਵਿਖੇ  ਖਜਾਨਾ ਅਫਸਰ ਅਨੀਸ਼ ਰਾਣੀ ਅਤੇ ਜਿੰਮੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ

       ਜਿਲ੍ਹਾ ਖਜਾਨਾ ਅਫਸਰ ਬਰਨਾਲਾ ਨੇ ਅਪੀਲ ਕਰਦਿਆਂ ਕਿਹਾ ਕਿ ਸਮੂਹ ਪੈਨਸ਼ਨਰ ਯੂਨੀਅਨਾਂ ਅਤੇ ਜਥੇਬੰਦੀਆਂ ਕੇ ਵਾਈ ਸੀ ਕਰਵਾਉਣ ਹਿੱਤ ਜਿਲ੍ਹਾ ਖਜਾਨਾ ਦਫਤਰ ਦਾ ਸਾਥ ਦਿੱਤਾ ਜਾਵੇ ਅਤੇ ਪੈਨਸ਼ਨਰਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ।                      


Spread Information
Advertisement
error: Content is protected !!