PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਚੰਡੀਗੜ੍ਹ ਪੰਜਾਬ ਮਾਲਵਾ ਮੁੱਖ ਪੰਨਾ

ਵਿੱਤੀ ਵਰ੍ਹੇ ਦਾ ਅੰਕੜਾ ਜ਼ਾਰੀ, ਟ੍ਰਾਈਡੈਂਟ ਦੀ ਆਮਦਨ ’ਚ ਸਾਲ ਦਰ ਸਾਲ ਆਧਾਰ ’ਤੇ 8% ਵਾਧਾ ਦਰਜ

Advertisement
Spread Information

ਟ੍ਰਾਈਡੈਂਟ ਲਿਮਟਿਡ ਨੇ ਵਿੱਤੀ ਸਾਲ 2024-25 ਲਈ ਆਮਦਨ ਅਤੇ ਐਬੀਟਿਡਾ ਵਿੱਚ ਵਾਧੇ ਦੀ ਰਿਪੋਰਟ ਕੀਤੀ ਪੇਸ਼, ਪ੍ਰਤੀ ਸ਼ੇਅਰ 0.36 ਰੁਪਏ ਦੇ ਅੰਤਰਿਮ ਡਿਵੀਡੈਂਡ ਦਾ ਕੀਤਾ ਐਲਾਨ

ਐਬੀਟਿਡਾ 995 ਕਰੋੜ ਰੁਪਏ ਰਿਹਾ, ਪਿਛਲੇ ਵਿੱਤੀ ਸਾਲ ਵਿੱਚ ਟੈਕਸ ਤੋਂ ਬਾਅਦ ਸ਼ੁੱਧ ਲਾਭ 390 ਕਰੋੜ ਰੁਪਏ ਰਿਹਾ

ਅਨੁਭਵ ਦੂਬੇ , ਚੰਡੀਗੜ੍ਹ, 21 ਮਈ 2024 
         ਟ੍ਰਾਈਡੈਂਟ ਲਿਮਿਟੇਡ ਨੇ ਵਿੱਤੀ ਸਾਲ 2023-24 ਲਈ ਮਜ਼ਬੂਤ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ ਹੈ । 31 ਮਾਰਚ ਨੂੰ ਖਤਮ ਹੋਈ ਚੌਥੀ ਤਿਮਾਹੀ ਅਤੇ ਪਿਛਲੇ ਵਿੱਤੀ ਸਾਲ ਲਈ ਆਪਣੇ ਵਿੱਤੀ ਨਤੀਜੇ ਜਾਰੀ ਕਰਦੇ ਹੋਏ, ਕੰਪਨੀ ਨੇ ਆਪਣੀ ਆਮਦਨ, ਵਿਕਰੀ , ਐਬੀਟਿਡਾ ਅਤੇ ਸ਼ੁੱਧ ਲਾਭ ਵਿੱਚ ਵਾਧਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਵਿੱਤੀ ਸਾਲ 2023-24 ਲਈ ਸ਼ੇਅਰਧਾਰਕਾਂ ਨੂੰ 0.36 ਰੁਪਏ ਪ੍ਰਤੀ ਸ਼ੇਅਰ ਦੇ ਅੰਤਰਿਮ ਡਿਵੀਡੈਂਡ ਦਾ ਵੀ ਐਲਾਨ ਕੀਤਾ ਹੈ। ਟ੍ਰਾਈਡੈਂਟ ਲਿਮਟਿਡ, ਭਾਰਤ ਵਿੱਚ ਵੱਖ-ਵੱਖ ਸੈਕਟਰਾਂ ਵਿੱਚ ਕੰਮ ਕਰ ਰਹੀ ਹੈ, ਟੈਕਸਟਾਈਲ (ਯਾਰਨ, ਬਾਥ ਅਤੇ ਬੇਡ ਲਿਨਨ), ਕਾਗਜ਼ (ਕਣਕ ਦੀ ਤੂੜੀ-ਅਧਾਰਿਤ) ਅਤੇ ਰਸਾਇਣਾਂ ਦੀ ਇੱਕ ਲੰਬਕਾਰੀ ਏਕੀਕਿ੍ਰਤ ਨਿਰਮਾਤਾ ਹੈ।                         
       ਵਿੱਤੀ ਸਾਲ 2024 ਲਈ ਕੰਪਨੀ ਦੀ ਕੁੱਲ ਆਮਦਨ 8 ਫੀਸਦੀ ਵਧ ਕੇ 6867 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 6357 ਕਰੋੜ ਰੁਪਏ ਦਰਜ ਕੀਤੀ ਗਈ ਸੀ। ਕੰਪਨੀ ਦਾ ਐਬੀਟਿਡਾ ਵਿੱਤੀ ਸਾਲ 2024 ਵਿੱਚ 998 ਕਰੋੜ ਰੁਪਏ ਸੀ, ਜਦੋਂ ਕਿ ਵਿੱਤੀ ਸਾਲ 2023 ਵਿੱਚ ਇਹ 971 ਕਰੋੜ ਰੁਪਏ ਸੀ। ਵਿੱਤੀ ਸਾਲ 2024 ਲਈ ਕੰਪਨੀ ਦਾ ਏਕੀਕਿ੍ਰਤ ਸ਼ੁੱਧ ਲਾਭ (ਪੀਏਟੀ) 350 ਕਰੋੜ ਰੁਪਏ ਰਿਹਾ ਜਦੋਂ ਕਿ ਵਿੱਤੀ ਸਾਲ 2023 ਲਈ ਕੰਪਨੀ ਦਾ ਸ਼ੁੱਧ ਲਾਭ 442 ਕਰੋੜ ਰੁਪਏ ਦਰਜ ਕੀਤਾ ਗਿਆ। ਵਿੱਤੀ ਸਾਲ 24 ਵਿੱਚ, 31 ਮਾਰਚ 2024 ਤੱਕ ਕੰਪਨੀ ’ਤੇ ਸ਼ੁੱਧ ਕਰਜ਼ਾ 1534 ਕਰੋੜ ਰੁਪਏ ਸੀ, ਜਦੋਂ ਕਿ 31 ਮਾਰਚ 2023 ਤੱਕ ਇਹ 1022 ਕਰੋੜ ਰੁਪਏ ਸੀ। 
       ਕੰਪਨੀ ਦੇ ਵਿੱਤੀ ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ, ਸ਼੍ਰੀ ਦੀਪਕ ਨੰਦਾ, ਮੈਨੇਜਿੰਗ ਡਾਇਰੈਕਟਰ, ਟ੍ਰਾਈਡੈਂਟ ਲਿਮਿਟੇਡ, ਨੇ ਕਿਹਾ, “ਟ੍ਰਾਈਡੈਂਟ ਲਿਮਿਟੇਡ ਦੀ ਚੌਥੀ ਤਿਮਾਹੀ ਅਤੇ ਵਿੱਤੀ ਸਾਲ 24 ਦੇ ਨਤੀਜੇ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਚੁਣੌਤੀਪੂਰਨ ਆਰਥਿਕ ਸਥਿਤੀਆਂ ਦੇ ਵਿਚਕਾਰ, ਸਾਡੀ ਕੰਪਨੀ ਨੇ ਸਾਲ-ਦਰ-ਸਾਲ ਵਿਕਾਸ ਦਰਸਾਇਆ ਹੈ। ਵਿੱਤੀ ਸਾਲ 23 ਦੀ ਆਖਰੀ ਤਿਮਾਹੀ ਵਿੱਚ ਸ਼ੁਰੂ ਹੋਈ ਪਰਿਵਰਤਨ ਯਾਤਰਾ ਜਾਰੀ ਹੈ। ਕਪਾਹ ਦੀਆਂ ਕੀਮਤਾਂ ’ਚ ਨਰਮੀ ਕਾਰਨ ਟੈਕਸਟਾਈਲ ਸੈਕਟਰ ’ਚ ਕੀਮਤਾਂ ਦਾ ਦਬਾਅ ਦੇਖਣ ਨੂੰ ਮਿਲਿਆ, ਜਦਕਿ ਭਾਰੀ ਦਰਾਮਦ ਕਾਰਨ ਕਾਗਜ਼ ਦੀਆਂ ਕੀਮਤਾਂ ’ਤੇ ਦਬਾਅ ਰਿਹਾ।’’
ਉਨ੍ਹਾਂ ਨੇ ਕਿਹਾ ਕਿ ” ਟ੍ਰਾਈਡੈਂਟ ਲਿਮਿਟੇਡ ਦੀ ਸਾਡੀ ਮੈਨਿਊਫੈਕਚਰਿੰਗ ਸਮਰੱਥਾਵਾਂ ਤੋਂ  ਅਸੀਂ ਪੂਰੀ ਤਰ੍ਹਾਂ ਨਾਲ ਆਸ਼ਵਸਤ ਹਾਂ ਅਤੇ ਸਾਡੇ ਹੋਮ ਟੇਕਸਟਾਈਲ ਸੇਗਮੈਂਟ ਵਿੱਚ ਲਗਾਤਾਰ ਵਧ ਰਹੇ ਆਰਡਰ ਬੁਕ ਅਤੇ ਵੌਲਯੂਮ ਤੋਂ ਇਹ ਪਤਾ ਲਗਦਾ ਹੈ। ਅਸੀਂ ਆਪਣੀ ਸਮਰੱਥਾ ਨੂੰ ਵਧਾਉਣ ਲਈ ਇਸ ਸਾਲ 785 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਿਸ ਕਰਕੇ ਸਾਡੀ ਉਤਪਾਦਨ ਸਮਰੱਥਾ ਵਿੱਚ ਇਜਾਫਾ ਹੋਵੇਗਾ ਅਤੇ ਅਗਲੇ ਸਾਲ ਇਹ ਵੌਲਯੂਮ ਵਿੱਚ ਵੀ ਦਿਖਾਈ ਦੇਵੇਗਾ। ਅਸੀਂ ਸ਼ੁੱਧ ਕਰਜ਼ੇ ਨੂੰ ਘੱਟ ਕਰਨ ਅਤੇ ਬੈਲੇਂਸ ਸ਼ੀਟ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਸੀਜਨ ਦੇ ਦੌਰਾਨ ਕਪਾਹ ਖਰੀਦਣ ਲਈ ਕੀਤੇ ਗਏ ਕੈਪੀਟਲ ਖਰਚ ਅਤੇ ਕਰਜ਼ੇ ਦੇ ਬਾਵ੍ਵ੍ਜੁਦ ਵੀ, ਸਾਡਾ ਸ਼ੁੱਧ ਕਰਜ਼ਾ ਉਸ ਹਦ ਤਕ ਨਹੀ ਵਧਿਆ ਹੈ ।
       ਈ.ਐਸ.ਜੀ (ਐਨਵਾਈਰਮੈਂਟ, ਸੋਸ਼ਲ ਅਤੇ ਗਵਰਨੈਂਸ) ਸਮੇਂ ਦੀ ਲੋੜ ਹੈ ਅਤੇ ਕੰਪਨੀ ਨਵਿਆਉਣ ਯੋਗ ਊਰਜਾ ਦੇ ਨਾਲ-ਨਾਲ ਜੈਵਿਕ ਇੰਧਨ ਨੂੰ ਘਟਾਉਣ ਸਮੇਤ ਟਿਕਾਊ ਪ੍ਰੋਜੈਕਟਾਂ ’ਤੇ ਵਧੇਰੇ ਧਿਆਨ ਕੇਂਦਰਤ ਕਰ ਰਹੀ ਹੈ। ਪ੍ਰਕਿਰਿਆ ਨਿਯੰਤਰਣ ’ਤੇ ਵਧੇਰੇ ਧਿਆਨ ਕੇਂਦ੍ਰਤ ਕਰਦੇ ਹੋਏ, ਕੰਪਨੀ ਨੇ ਬਾਥ  ਲਿਨਨ ਡਿਵੀਜ਼ਨ ਲਈ ਨਵੇਂ ਐਸ.ਏ.ਪੀ ਰੂਪਾਂ ਨੂੰ ਦੁਬਾਰਾ ਲਾਗੂ ਕੀਤਾ ਹੈ। 
      ਅੱਗੇ ਵਧਦੇ ਹੋਏ, ਅਸੀਂ ਆਪਣੇ ਵੋਲਯੂਮ, ਵੈਲਯੂ ਐਡਿਡ ਉਤਪਾਦਾਂ ਅਤੇ ਈ.ਐਸ.ਜੀ ਨੂੰ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ। ਇਸ ਫਾਊਂਡੇਸ਼ਨ ਦੇ ਨਾਲ, ਟ੍ਰਾਈਡੈਂਟ ਲਿਮਿਟੇਡ ਆਉਣ ਵਾਲੇ ਸਮੇਂ ਵਿੱਚ ਟਿਕਾਊ ਵਿਕਾਸ ਅਤੇ ਨਵੀਨਤਾ ਦੀ ਆਪਣੀ ਯਾਤਰਾ ਨੂੰ ਜਾਰੀ ਰੱਖਣ ਲਈ ਤਿਆਰ ਹੈ। ਪਿਛਲੇ ਵਿੱਤੀ ਸਾਲ 2024 ਲਈ ਯਾਰਨ ਕਾਰੋਬਾਰ ਦੀ ਸਟੈਂਡਅਲੋਨ ਆਮਦਨ 2.5 ਫੀਸਦੀ ਵਧ ਕੇ 3262 ਕਰੋੜ ਰੁਪਏ ਹੋ ਗਈ। ਵਿੱਤੀ ਸਾਲ 2023 ਵਿੱਚ ਯਾਰਨ ਕਾਰੋਬਾਰ ਦੀ ਸਟੈਂਡਅਲੋਨ ਆਮਦਨ 3182 ਕਰੋੜ ਰੁਪਏ ਸੀ।
· ਹੋਮ ਟੈਕਸਟਾਈਲ ਵਿੱਚ, ਬਾਥ ਅਤੇ ਬੇਡ ਲਿਨਨ ਦੀ ਸਟੈਂਡਅਲੋਨ ਆਮਦਨ ਪਿਛਲੇ ਸਾਲ ਦੇ 3426 ਕਰੋੜ ਰੁਪਏ ਦੇ ਮੁਕਾਬਲੇ 11 ਪ੍ਰਤੀਸ਼ਤ ਵੱਧ ਕੇ 3814 ਕਰੋੜ ਰੁਪਏ ਹੋ ਗਈ ਹੈ।
· ਕਾਗਜ਼ ਅਤੇ ਰਸਾਇਣਾਂ ਤੋਂ ਆਮਦਨ 1146 ਕਰੋੜ ਰੁਪਏ ਹੋਈ । ਜਦੋਂ ਕਿ ਵਿੱਤੀ ਸਾਲ 23 ਵਿੱਚ ਇਹ 1344 ਕਰੋੜ ਰੁਪਏ ਦਰਜ ਕੀਤਾ ਗਿਆ ਸੀ।
· ਕੰਪਨੀ ਨੇ 1397 ਕਰੋੜ ਰੁਪਏ ਦੇ ਪੂੰਜੀਗਤ ਨਿਵੇਸ਼ ਨੂੰ ਪੂਰਾ ਕਰਨ ਲਈ ਵਿੱਤੀ ਸਾਲ 23-24 ਵਿੱਚ 785 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕੀਤਾ। ਇਹ ਨਿਵੇਸ਼ ਵਿਸਥਾਰ ਦੇ ਵੱਖ-ਵੱਖ ਪੜਾਵਾਂ ਵਿੱਚ ਚੱਲ ਰਹੇ ਸਪਿਨਿੰਗ, ਸ਼ੀਟਿੰਗ ਅਤੇ ਟੋਵੇਲ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਕੋਜਨ ਪਾਵਰ ਪਲਾਂਟ ਅਤੇ ਸੋਲਰ ਪਾਵਰ ਪਲਾਂਟ ਵਿੱਚ ਵਾਧੂ ਸਮਰੱਥਾ ਜੋੜਨ ਲਈ ਵੀ ਮਹੱਤਵਪੂਰਨ ਹੈ।
· ਸਾਲ ਦੇ ਦੌਰਾਨ, ਕੰਪਨੀ ਨੇ 42 ਲੂਮ (7200 ਟਨ/ਸਾਲਾਨਾ) ਸਥਾਪਿਤ ਕਰਕੇ ਟੋਵੇਲ ਸੇਗਮੈਂਟ ਦੀ ਉਤਪਾਦਨ ਸਮੱਰਥਾ ਦਾ ਵਿਸਥਾਰ ਕੀਤਾ ਅਤੇ ਪ੍ਰੋਸੈਸ ਹਾਊਸ ਅਤੇ ਸੀ.ਐਸ.ਪੀ ਵਿੱਚ 10.8 ਮਿਲੀਅਨ ਮੀਟਰ ਤੱਕ ਫਾਈਨ ਕਾਊਂਟ ਵਧਦੀ ਅਤੇ ਸ਼ੀਟਿੰਗ ਸੇਗਮੈਂਟ ਦੇ ਲਈ 1,89,696 ਸਪਿੰਡਲਾਂ ਸਥਾਪਿਤ ਕਰਕੇ ਯਾਰਨ ਸੇਗਮੈਂਟ ਦੀ ਉਤਪਾਦਨ ਸਮਰੱਥਾ ਦਾ ਵਿਸਥਾਰ ਕੀਤਾ।
· ਊਰਜਾ ਖੇਤਰ ਵਿੱਚ ਕੀਤਾ ਗਿਆ ਕੁੱਲ ਪੂੰਜੀਗਤ ਖਰਚ ਜਿਸ ਵਿੱਚ ਸੋਲਰ ਰੂਫ ਟਾਪ ਵੀ ਸ਼ਾਮਿਲ ਹੈ ਲਗਭਗ 204.86 ਕਰੋੜ ਰੁਪਏ ਰਿਹਾ। 
18 ਮਈ 2024 ਨੂੰ ਹੋਈ ਬੋਰਡ ਮੀਟਿੰਗ ਵਿੱਚ, ਬੋਰਡ ਆਫ਼ ਡਾਇਰੈਕਟਰਜ਼ ਨੇ ਸਾਲ 2024-2025 ਲਈ 0.36 ਰੁਪਏ ਪ੍ਰਤੀ ਪੂਰਨ ਭੁਗਤਾਨ ਕੀਤੇ ਇਕੁਇਟੀ ਸ਼ੇਅਰ ਦੇ ਪਹਿਲੇ ਅੰਤਰਿਮ ਡਿਵੀਡੈਂਡ ਦਾ ਐਲਾਨ ਕੀਤਾ। 
ਕੰਪਨੀ ਨੂੰ ਲਗਾਤਾਰ ਮਿਲ ਰਹੇ ਐਵਾਰਡਜ਼
       ਟਾਈਮਜ਼ ਗਰੁੱਪ ਨੇ ਟ੍ਰਾਈਡੈਂਟ ਲਿਮਿਟੇਡ ਨੂੰ 2023 ਅਤੇ 2024 ਦੋਵੇਂ ਸਾਲਾਂ ਵਿੱਚ ਔਰਤਾਂ ਦੇ ਕਮ ਕਰਨ ਲਈ ਸਰਵੋਤਮ ਸੰਸਥਾ ਵਜੋਂ ਸਨਮਾਨਿਤ ਕੀਤਾ। 2023 ਵਿੱਚ, ਕੰਪਨੀ ਨੂੰ ਭਾਰਤ ਦੇ ਸਰਬੋਤਮ ਇਨ-ਹਾਊਸ ਡਿਜ਼ਾਈਨ ਸਟੂਡੀਓ ਵਜੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਟ੍ਰਾਈਡੈਂਟ ਨੂੰ ਦੁਬਈ ਵਿੱਚ ਪੇਪਰ ਵਰਲਡ ਮਿਡਲ ਈਸਟ ਵਿੱਚ ਸਾਲ ਦੇ ਸਰਵੋਤਮ ਈਕੋ-ਫਰੈਂਡਲੀ ਉਤਪਾਦ ਦਾ ਪੁਰਸਕਾਰ ਵੀ ਦਿੱਤਾ ਗਿਆ। ਇਹ ਪ੍ਰਾਪਤੀਆਂ ਉੱਤਮਤਾ ਅਤੇ ਸਥਿਰਤਾ ਪ੍ਰਤੀ ਕੰਪਨੀ ਦੇ ਸਮਰਪਣ ਨੂੰ ਦਰਸਾਉਂਦੀਆਂ ਹਨ।

Spread Information
Advertisement
Advertisement
error: Content is protected !!