0 ਤੋ 5 ਸਾਲ ਤੱਕ ਦੇ ਬੱਚਿਆ ਨੂੰ ਪਿਲਾਈਆਂ ਜਾਣ ਪੋਲੀਓ ਰੋਧਕ ਬੂੰਦਾਂ
ਸੋਨੀ ਪਨੇਸਰ, ਬਰਨਾਲਾ 3 ਮਾਰਚ 2024
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸਰਮਾਂ ਦੀ ਅਗਵਾਈ ਹੇਠ ਡਾ. ਗੁਰਵਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ, ਬਰਨਾਲਾ ਅਤੇ ਡਾ.ਤਪਿੰਦਰਜੋਤ ਸੀਨੀਅਰ ਮੈਡੀਕਲ ਅਫ਼ਸਰ ,ਬਰਨਾਲਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਦੇ ਬੂਥ ਨੰ: 1 ‘ਤੇ ਬੱਚਿਆਂ ਨੂੰ ਪੋਲੀੳ ਦੀਆਂ ਬੂੰਦਾ ਪਿਲਾਆਉਣ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ, ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਇਸੇ ਤਰ੍ਹਾਂ ਦੇ 228 ਬੂਥ, 9 ਟ੍ਰਾਜਿਟ ਅਤੇ 12 ਮੋਬਾਈਲ ਟੀਮਾਂ ਹਨ,ਜਿੰਨਾ ਨੂੰ ਸੁਪਰਵੀਜਨ ਕਰਨ ਲਈ 49 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ। ਉਹਨਾ ਦੱਸਿਆ ਕਿ ਪਹਿਲੇ ਦਿਨ ਸਾਰੇ ਬੂਥਾਂ ਉੱਪਰ 0 ਤੋਂ 5 ਸਾਲ ਦੇ ਬੱਚਿਆ ਨੂੰ ਪੋਲੀੳ ਦੀ ਦਵਾਈ ਪਿਲਾਈ ਜਾਵੇਗੀ ਅਤੇ ਦੂਜੇ ਅਤੇ ਤੀਜੇ ਦਿਨ ਪੋਲੀੳ ਦੀਆ ਬੂੰਦਾਂ ਤੋ ਰਹਿ ਗਏ ਬੱਚਿਆਂ ਨੂੰ ਘਰ—ਘਰ ਜਾ ਕੇ ਬੂੰਦਾ ਪਿਲਾਈਆਂ ਜਾਣਗੀਆਂ।ਇਸ ਤੋਂ ਇਲਾਵਾ ਮੋਬਾਇਲ ਟੀਮਾਂ ਦੁਆਰਾ ਭੱਠਿਆਂ,ਝੁੱਗੀਆਂ ਟੱਪਰਵਾਸਾਂ ਦੇ ਟਿਕਾਨੇ,ਫੈਕਟਰੀਆਂ ਅਤੇ ਨਿਰਮਾਣ ਅਧੀਨ ਇਮਾਰਤਾਂ ਵਿੱਚ ਜਾ ਕੇ ਪੋਲੀੳ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਤਿੰਨ ਦਿਨਾਂ ਦੇ ਵਿੱਚ ਲਗਭਗ 53234 ਬੱਚਿਆ ਨੂੰ ਪੋਲੀੳ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।ਇਸ ਮੁਹਿੰਮ ਦੌਰਾਣ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ 0 ਤੋ 5 ਸਾਲ ਦੇ ਹਰੇਕ ਬੱਚੇ ਨੂੰ ਪੋਲੀੳ ਦੀਆਂ ਬੂੰਦਾਂ ਜਰੂਰ ਪਿਲਾਈਆਂ ਜਾਣ। ਇਸ ਮੌਕੇ ਕੁਲਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਗੁਰਦੀਪ ਸਿੰਘ ਪੋਲੀੳ ਇੰਚ: , ਸਤਨਾਮ ਕੌਰ , ਮਨਜੀਤ ਕੌਰ ਅਤੇ ਹੋਰ ਸਿਹਤ ਕਰਮਚਾਰੀ ਹਾਜਰ ਸਨ।