ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਵੱਡੀ ਗਿਣਤੀ ਨੌਜਵਾਨਾਂ ਨੇ ਫੜ੍ਹਿਆ ਭਾਜਪਾ ਦਾ ਪੱਲਾ
ਅਦੀਸ਼ ਗੋਇਲ , ਬਰਨਾਲਾ 8 ਅਗਸਤ 2023
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਸਰਕਾਰ ਚੋਣਾਂ ਸਮੇਂ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਇਹ ਸ਼ਬਦ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਆਪਣੀ ਰਿਹਾਇਸ਼ ਵਿਖੇ ਕਰੀਬ 30 ਨੌਜਵਾਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਭਾਜਪਾ ਆਗੂ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਜਿਸ ਕਰਕੇ ਨੌਜਵਾਨ ਹੁਣ ਵੱਡੀ ਗਿਣਤੀ ਵਿੱਚ ਦਿਨੋਂ ਦਿਨ ਭਾਜਪਾ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਸਮੇਤ ਪੰਜਾਬ ਦੇ ਲੋਕਾਂ ਦੀ ਇੱਕ ਇੱਕ ਆਸ ਭਾਰਤੀ ਜਨਤਾ ਪਾਰਟੀ ਹੈ। ਉਹਨਾਂ ਕਿਹਾ ਕਿ ਜਿੱਥੇ ਵੀ ਭਾਜਪਾ ਦਾ ਰਾਜ ਹੈ, ਉੱਥੇ ਹਰ ਵਰਗ ਖੁ਼ਸ਼ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਦੀ ਅਗਵਾਈ ਵਿੱਚ ਲਗਾਤਾਰ ਪਾਰਟੀ ਨੂੰ ਮਜਬੂਤ ਕੀਤਾ ਜਾ ਰਿਹਾ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਪਾਰਟੀ ਪੂਰੇ ਦਮ ਖਮ ਨਾਲ ਲੜੇਗੀ ਅਤੇ ਜਿੱਤ ਹਾਸਲ ਕਰੇਗੀ। ਉਥੇ ਨਾਲ ਹੀ ਉਹਨਾਂ ਕਿਹਾ ਕਿ ਹੰਡਿਆਇਆ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਭਾਜਪਾ ਜੋਸ਼ੋ ਖਰੋਸ਼ ਨਾਲ ਲੜ ਕੇ ਜਿੱਤ ਹਾਸਲ ਕਰੇਗੀ।
ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਇੰਦਰਜੀਤ ਸਿੰਘ, ਸਹਿਜ ਸਿੰਘ, ਹਨੀ ਸਿੰਘ, ਸੂਰਜ ਅਰੋੜ, ਗੌਰਵ ਪਾਠਕ, ਬਲਵਿੰਦਰ ਸਿੰਘ, ਅਲੀ ਖਾਨ, ਤੇਜਿੰਦਰ ਸਿੰਘ, ਤੇਜਸ ਖਾਨ, ਜਗਸੀਰ ਸਿੰਘ, ਮਾਣਕ ਸਿੰਘ, ਮਲਕੀਤ ਸਿੰਘ, ਹਰਮੀਤ ਸਿੰਘ, ਸੌਰਵ ਕੁਮਾਰ, ਰਾਜੂ, ਪੰਕਜ ਬਾਂਸਲ, ਵਿੱਕੀ, ਰਸਿਦ ਅਲੀ, ਜਗਤਾਰ ਬਾਜਵਾ, ਗਗਨਦੀਪ ਸਿੰਘ, ਰਾਜਵੀਰ ਸਿੰਘ, ਜਤਿੰਦਰ ਸਿੰਘ, ਰਾਹੁਲ ਸ਼ਰਮਾ, ਮੰਗਾ ਸਿੰਘ ਆਦਿ ਸਨ।
ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਦੀਪ ਸਿੰਘ ਧਾਲੀਵਾਲ, ਨਰਿੰਦਰ ਗਰਗ ਨੀਟਾ, ਹਰਬਖਸ਼ੀਸ ਸਿੰਘ ਗੋਨੀ, ਧਰਮ ਸਿੰਘ ਫੌਜੀ, ਅਸ਼ਵਨੀ ਆਸੂ, ਯਾਦਵਿੰਦਰ ਸੰਟੀ, ਰਜਿੰਦਰ ਉੱਪਲ, ਪਰਮਜੀਤ ਕੌਰ ਚੀਮਾ, ਗੁਰਪ੍ਰੀਤ ਸਿੰਘ ਚੀਮਾ, ਜੀਵਨ ਬਾਂਸਲ ਧਨੌਲਾ, ਬੂਟਾ ਸਿੰਘ, ਰੌਣਕ ਸਿੰਘ, ਬਲਕਰਨ ਸਿੰਘ ਠੇਕੇਦਾਰ, ਸਮੁੰਦਰ ਸਿੰਘ ਸਰਪੰਚ, ਬਲਦੀਪ ਸਿੰਘ ਸਰਪੰਚ, ਪਲਵਿੰਦਰ ਸਿੰਘ ਗੋਗਾ, ਗੁਰਜਿੰਦਰ ਸਿੰਘ ਪੱਪੀ, ਰਾਣੀ ਕੌਰ, ਹਰਵਿੰਦਰ ਕੋਰ ਪੰਮੀ, ਹੈਪੀ ਢਿੱਲੋਂ, ਦੀਪ ਸੰਘੇੜਾ ਪੀਏ ਅਤੇ ਜਸਵੀਰ ਸਿੰਘ ਗੱਖੀ ਵੀ ਹਾਜ਼ਰ ਸਨ।