7 ਵੀਂ ਵਰਲਡ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਨੇ ਜ਼ੋਰ ਫੜ੍ਹਿਆ
ਅੰਜੂ ਅਮਨਦੀਪ ਗਰੋਵਰ ,ਚੰਡੀਗੜ੍ਹ/ਕਨੇਡਾ 7 ਅਪ੍ਰੈਲ 2023
ਓੰਟਾਰੀਓ ਫਰੈਂਡਸ ਕਲੱਬ ਕੈਨੇਡਾ ਦੀ ਮੀਟਿੰਗ ਵਿਲੇਜ ਆਫ਼ ਇੰਡੀਆ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਦੀ ਪ੍ਰਧਾਨਗੀ ਵਿੱਚ ਹੋਈ । ਜਿਸ ਵਿੱਚ 16/17/18ਜੂਨ ,2023 ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਇੰਡੀਆ ਤੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ ਵਾਇਸ ਚਾਂਸਲਰ ਡਾ. ਦਵਿੰਦਰ ਸਿੰਘ ਸਿੱਧੂ ਖਾਸ ਤੌਰ ਤੇ ਪਹੁੰਚੇ| ਮੀਟਿੰਗ ਵਿੱਚ ਸ. ਰਵਿੰਦਰ ਸਿੰਘ ਕੰਗ ਚੇਅਰਮੈਨ ਓ ਐਫ ਸੀ, ਸ. ਗਿਆਨ ਸਿੰਘ ਕੰਗ ਸਰਪ੍ਰਸਤ ਓ ਐਫ ਸੀ, ਸ. ਦਲਜੀਤ ਸਿੰਘ ਗੈਦੂ ਚੇਅਰਮੈਨ ਆਰ ਐਸ ਐਫ ਓ, ਸ੍ਰੀਮਤੀ ਕੁਲਵੰਤ ਕੌਰ ਗੈਦੂ , ਹਰਦਿਆਲ ਸਿੰਘ ਝੀਤਾ, ਸ੍ਰੀਮਤੀ ਸੁਖਵੰਤ ਕੌਰ ਕੰਗ, ਡਾਇਰੈਕਟਰ ਓ ਐਫ ਸੀ, ਮਨਜਿੰਦਰ ਕੌਰ ਸਹੋਤਾ ਪ੍ਰਧਾਨ ਮਹਿਲਾ ਵਿੰਗ ਓ ਐਫ ਸੀ,ਦੀਪ ਕੁਲਦੀਪ ਸੈਕਟਰੀ, ਗੁਰਿੰਦਰ ਸਹੋਤਾ, ਰਾਮਪਾਲ ਸਿੰਘ ਪਵਾਰ, ਕੰਵਰਦੀਪ ਸਿੰਘ ਬਰਾੜ,ਕਮਲਜੀਤ ਸਿੰਘ ਕਲੇਰ, ਪਵਨਦੀਪ ਸਿੰਘ ਹੁੰਦਲ, ਜਗਜੀਤ ਸਿੰਘ ਅਰੋੜਾ, ਗੁਰਵਿੰਦਰ ਸਿੰਘ ਖੁਰਾਣਾ, ਬੇਅੰਤ ਸਿੰਘ ਧਾਰੀਵਾਲ, ਹਰਜੀਤ ਬਾਜਵਾ,ਹਰਸ਼ੇਰ ਸਿੰਘ ਸਿੱਧੂ ਲੀਗਲ ਐਡਵਾਇਜ਼ਰ ਓ ਐਫ ਸੀ, ਪਰਮਜੀਤ ਸਿੰਘ ਵਿਰਦੀ, ਅਮਨਦੀਪ ਕੌਰ ਹਾਂਸ, ਕੰਵਰਦੀਪ ਸੰਘਾ ਅਤੇ ਹੋਰ ਸ਼ਾਮਲ ਹੋਏ | ਸ. ਦਵਿੰਦਰ ਸਿੰਘ ਸਿੱਧੂ ਦਾ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ | ਮੀਟਿੰਗ ਦੀ ਕਾਰਵਾਈ ਸ. ਹਰਦਿਆਲ ਝੀਤਾ ਜੀ ਨੇ ਚਲਾਈ | ਦਲਵੀਰ ਕਥੂਰੀਆ ਨੇ ਸਾਰਿਆਂ ਦਾ ਸਵਾਗਤ ਕੀਤਾ | ਦੀਪ ਕੁਲਦੀਪ ਨੇ ਓ ਐਫ ਸੀ ਦੀਆਂ ਕਾਰਵਾਈਆਂ ਦਾ ਸੰਖੇਪ ਵੇਰਵਾ ਦੱਸਿਆ | ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਠੋਸ ਪ੍ਰੋਗਰਾਮ ਚਲਾਉਣ ਲਈ ਪ੍ਰੋਗਰਾਮ ਉਲੀਕਣ ਲਈ ਵੀ ਵਿਚਾਰ ਕੀਤਾ ਗਿਆ| ਮੀਟਿੰਗ ਦੇ ਹਵਾਲੇ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਉਨਟਾਰੀਓ ਫਰੈਂਡਸ ਕਲੱਬ ਕੈਨੇਡਾ ਨੂੰ ਸਰਕਾਰ ਵੱਲੋਂ ਨੋਨਪਰੋਫੀਟੇਬਲ ਔਰਗੇਨਾਇਸ਼ੇਸ਼ਨ ਦੀ ਮਾਨਤਾ ਪ੍ਰਾਪਤ ਹੋ ਗਈ ਹੈ ਜਿਸ ਕਰਕੇ ਹੋਰ ਸੰਸਥਾਵਾਂ ਦੁਆਰਾ ਅੱਜ ਕੱਲ ਓੁਸ ਦੀ ਰੀਸ ਤੇ ਅਲੋਚਨਾ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਕਾਨਫਰੰਸ ਦੇ ਬ੍ਰੋਸ਼ਰ ਵੀ ਵੰਡੇ ਗਏ| ਸ. ਰਵਿੰਦਰ ਕੰਗ ਨੇ ਸਾਰਿਆਂ ਦਾ ਧੰਨਵਾਦ ਕੀਤਾ |