“ਕਾਵਿ ਪੂੰਜੀ”, “ਸੂਹੇ ਅਲਫ਼ਾਜ਼” ਅਤੇ “ਅੰਮ੍ਰਿਤਸਰ ਵੱਲ ਜਾਂਦੇ ਰਾਹਿਓ” ਦੀ ਹੋਈ ਘੁੰਡ ਚੁਕਾਈ
ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਪੰਜਾਬੀ ਭਵਨ ਲੁਧਿਆਣਾ ਵੱਲੋਂ ਅਦਾ ਕੀਤੀ ਘੁੰਡ ਚੁਕਾਈ ਦੀ ਰਸਮ
ਡਾ. ਗੁਰਚਰਨ ਕੌਰ ਕੋਚਰ ਤੇ ਡਾ. ਹਰੀ ਸਿੰਘ ਜਾਚਕ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਅੰਜੂ ਅਮਨਦੀਪ ਗਰੋਵਰ , ਲੁਧਿਆਣਾ 4 ਅਪ੍ਰੈਲ 2023
ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ 2 ਅਪ੍ਰੈਲ, 2023 ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਤਿੰਨ ਪੁਸਤਕਾਂ “ਕਾਵਿ ਪੂੰਜੀ”, “ਸੂਹੇ ਅਲਫ਼ਾਜ਼” ਅਤੇ “ਅੰਮ੍ਰਿਤਸਰ ਵੱਲ ਜਾਂਦੇ ਰਾਹਿਓ” ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ । ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਜੀ, ਡਾ. ਹਰੀ ਸਿੰਘ ਜਾਚਕ ਜੀ ਅਤੇ ਵਿਸ਼ੇਸ਼ ਮਹਿਮਾਨ ਸੁਖਮਿੰਦਰ ਸਿੰਘ ਜੀ , ਲਖਵਿੰਦਰ ਸਿੰਘ ਲੱਖਾ ਜੀ(ਯੂ.ਕੇ), ਗੁਰਨੀਤ ਸਿੰਘ ਭੰਮਰਾ (ਸਪੁੱਤਰ ਦਿਲਬਾਗ ਸਿੰਘ ਭੰਮਰਾ), ਬਲਵਿੰਦਰ ਚਾਹਲ (ਇਟਲੀ) ਦੇ ਦੁਆਰਾ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਇਸ ਤੋਂ ਬਾਅਦ ਨਰਿੰਦਰ ਕੌਰ ਜੀ ਵਲੋਂ ਸੁਰੀਲੀ ਆਵਾਜ਼ ਵਿੱਚ ਗਾਏ ਸ਼ਬਦ ਤੋਂ ਪ੍ਰੋਗ੍ਰਾਮ ਦਾ ਆਗਾਜ਼ ਕੀਤਾ ਗਿਆ। ਪ੍ਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਪੁਸਤਕਾਂ ਲੋਕ ਅਰਪਣ ਕਰਨ ਤੋਂ ਬਾਅਦ ਪੁਸਤਕ “ਕਾਵਿ ਪੂੰਜੀ” ਬਾਰੇ ਪਰਚਾ ਡਾ. ਰਮਨਦੀਪ ਸਿੰਘ ਜੀ ਵਲੋਂ ਅਤੇ ਪੁਸਤਕ ਸੂਹੇ ਅਲਫ਼ਾਜ਼ ਬਾਰੇ ਪਰਚਾ ਸਾਗਰ ਸਿਆਲਕੋਟੀ ਜੀ ਵਲੋਂ ਪੜ੍ਹਿਆ ਗਿਆ। ਇਸ ਦੌਰਾਨ ਵੱਖ ਵੱਖ ਸ਼ਹਿਰਾਂ ਤੋਂ ਆਏ ਕਵੀਆਂ,ਕਵਿਤਰੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ । ਜਿਸ ਦੇ ਵਿੱਚ ਅਮਰਪ੍ਰੀਤ ਕੌਰ ,ਸੋਨੀਆ ਭਾਰਤੀ , ਸਿਮਰਨ ਕੌਰ ਧੁੱਗਾ , ਮਨਜੀਤ ਕੌਰ ਧੀਮਾਨ , ਜਸਪ੍ਰੀਤ ਕੌਰ ਜੱਸੀ , ਨਿਰਮਲ ਕੌਰ , ਅਮਿਤ ਕੌਰ, ਵਰਿੰਦਰ ਜੇਤਵਾਨੀ, ਸਤੀਸ਼ ਬੱਸੀ, ਸਤਵੰਤ ਕੌਰ ਸੁੱਖੀ, ਮਨਜੀਤ ਕੌਰ ਮੀਸ਼ਾ, ਗੁਰਵਿੰਦਰ ਸਿੰਘ ਗੁਰੂ, ਸੁਖਵਿੰਦਰ ਅਨਹਦ, ਇੰਦੂ ਬਾਲਾ ਆਦਿ ਕਵੀ ਸ਼ਾਮਿਲ ਰਹੇ। ਇਸ ਕਵੀ ਦਰਬਾਰ ਵਿੱਚ ਬਾਲ ਕਲਾਕਾਰਾਂ ਖ਼ੁਸ਼ਕਰਨ,ਨਿਖਿਲ,ਸੈ਼ਰੀਨ,ਬਬੀਤਾ,ਜੋਤੀ,ਨਿਤਿਨ, ਕੁੰਜ, ਮੁਰਾਦ, ਜੋਤੀ, ਰੰਜਨ, ਜਸਜੋਤ ਸਿੰਘ, ਸੀਰਤ ਕੌਰ ਨੇ ਵੀ ਖ਼ੂਬ ਰੰਗ ਬੰਨ੍ਹਿਆ । ਇਸ ਪੂਰਨ ਪ੍ਰੋਗਰਾਮ ਦੌਰਾਨ ਸਰੋਤਿਆਂ ਨੂੰ ਬੰਨੀ ਰੱਖਣ ਦੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ ਹਾਜ਼ੀਪੁਰ ਜੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ਅਤੇ ਕਵੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ)ਜੀ ਤੇ ਉੱਪ ਪ੍ਰਧਾਨ ਜਸਪ੍ਰੀਤ ਸਿੰਘ ‘ਜੱਸੀ’ ਜੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਕਵੀਆਂ ਕਵਿਤਰੀਆਂ ਦਾ ਧੰਨਵਾਦ ਕੀਤਾ। ਆਓਣ ਵਾਲੇ ਸਮੇਂ ਚ’ ਵੀ ਇਹ ਸੰਸਥਾ ਇਸੇ ਤਰ੍ਹਾ ਦੇ ਉੱਦਮਸ਼ੀਲ ਕਾਰਜਾਂ ਨੂੰ ਨੇਪੜ੍ਹੇ ਚਾੜ੍ਹਨ ਲਈ ਯਤਨਸ਼ੀਲ ਰਹੇਗੀ ।