ਬਰਨਾਲਾ ਸ਼ਹਿਰ ਅਤੇ ਪਿੰਡਾਂ ਦੇ ਲੋਕ ਲੋਹੜੀ ਦੀ ਖੁਸ਼ੀ ਕੇਵਲ ਸਿੰਘ ਢਿੱਲੋਂ ਨਾਲ ਮਨਾਉਣ ਪਹੁੰਚੇ
ਬਰਨਾਲਾ ਸ਼ਹਿਰ ਅਤੇ ਪਿੰਡਾਂ ਦੇ ਲੋਕ ਲੋਹੜੀ ਦੀ ਖੁਸ਼ੀ ਕੇਵਲ ਸਿੰਘ ਢਿੱਲੋਂ ਨਾਲ ਮਨਾਉਣ ਪਹੁੰਚੇ
- ਲੋਕਾਂ ਨੇ ਕੇਵਲ ਢਿੱਲੋਂ ਨਾਲ ਨੱਚ ਟੱਪ, ਲੋਹੜੀ ਦੇ ਗੀਤ ਗਾ ਅਤੇ ਭੰਗੜੇ ਪਾ ਕੇ ਮਨਾਇਆ ਲੋਹੜੀ ਦਾ ਤਿਉਹਾਰ
ਰਵੀ ਸੈਣ,ਬਰਨਾਲਾ, 13 ਜਨਵਰੀ 2022
ਬਰਨਾਲਾ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਨ ਅੱਜ ਕੇਵਲ ਸਿੰਘ ਢਿੱਲੋਂ ਕੋਲ ਪਹੁੰਚੇ। ਇਸ ਦੌਰਾਨ ਲੋਹੜੀ ਬਾਲ ਕੇ ਇਸ ਤਿਉਹਾਰ ਨੂੰ ਲੋਕਾਂ ਵਲੋਂ ਕੇਵਲ ਸਿੰਘ ਢਿੱਲੋਂ ਨਾਲ ਮਨਾਇਆ ਗਿਆ। ਇਸ ਦੌਰਾਨ “ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ” ਦੇ ਗੀਤ ਗਾਉਂਦਿਆਂ ਲੋਹੜੀ ‘ਤੇ ਤਿਲ ਪਾਏ ਅਤੇ ਬਰਨਾਲਾ ਦੇ ਲੋਕਾਂ ਦੇ ਭਲੇ ਦੀ ਸੁੱਖ ਮੰਗੀ ਗਈ। ਇਸਤੋਂ ਇਲਾਵਾ ਲੋਹੜੀ ਦੇ ਗੀਤ ਗਾ ਕੇ, ਨੱਚ ਟੱਪ ਅਤੇ ਭੰਗੜੇ ਪਾ ਕੇ ਲੋਹੜੀ ਦਾ ਇਹ ਤਿਉਹਾਰ ਲੋਕਾਂ ਵਲੋਂ ਕੇਵਲ ਸਿੰਘ ਢਿੱਲੋਂ ਨਾਲ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਲੋਹੜੀ ਮਨਾਉਣ ਪੁੱਜੇ ਸਾਰੇ ਬਰਨਾਲਾ ਵਾਸੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਪੰਜਾਬੀ ਦੀ ਧਰਤੀ ਤਿਉਹਾਰਾਂ ਅਤੇ ਮੇਲਿਆਂ ਦੀ ਧਰਤੀ ਹੈ। ਇੱਥੇ ਹਰ ਤਿਉਹਾਰ ਨੂੰ ਸਾਰੇ ਵਰਗਾਂ ਅਤੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਮਨਾਉਂਦੇ ਹਨ। ਇਹ ਤਿਉਹਾਰ ਸਾਡੀ ਸਮਾਜਿਕ ਸਾਂਝ ਨੂੰ ਮਜਬੂਤ ਕਰਦੇ ਹਨ। ਇਸੇ ਤਰ੍ਹਾਂ ਲੋਹੜੀ ਦਾ ਤਿਉਹਾਰ ਵੀ ਸਾਨੂੰ ਸਾਡੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜ ਕੇ ਖੁਸ਼ੀਆਂ ਮਨਾਉਣ ਦਾ ਮੌਕਾ ਦਿੰਦਾ ਹੈ। ਉਹਨਾਂ ਕਿਹਾ ਕਿ ਬਰਨਾਲਾ ਹਲਕਾ ਮੇਰਾ ਪਰਿਵਾਰ ਹੈ। ਮੈਨੂੰ ਆਪਣੇ ਇਸ ਬਰਨਾਲਾ ਦੇ ਪਰਿਵਾਰ ਨਾਲ ਬੇਹੱਦ ਪਿਆਰ ਹੈ। ਇਸੇ ਪਿਆਰ ਦੇ ਸਦਕੇ ਸ਼ਹਿਰ ਅਤੇ ਪਿੰਡਾਂ ਦੇ ਲੋਕ ਆਪ ਮੁਹਾਰੇ ਮੇਰੇ ਘਰ ਮੇਰੇ ਨਾਲ ਲੋਹੜੀ ਮਨਾਉਣ ਪੁੱਜੇ ਹਨ। ਜਿਹਨਾਂ ਦਾ ਤਹਿ ਦਿਲੋਂ ਸਵਾਗਤ ਅਤੇ ਧੰਨਵਾਦ ਕਰਦਿਆਂ ਇਹਨਾਂ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਿਹਾ ਹਾਂ। ਇਸ ਮੌਕੇ ਕੰਵਰਇੰਦਰ ਸਿੰਘ ਢਿੱਲੋਂ, ਕਰਨਇੰਦਰ ਸਿੰਘ ਢਿੱਲੋਂ, ਮੱਖਣ ਸ਼ਰਮਾ, ਗੁਰਜੀਤ ਸਿੰਘ ਰਾਮਣਵਾਸੀਆ, ਨਰਿੰਦਰ ਗਰਗ ਨੀਟਾ, ਜੀਵਨ ਬਾਂਸਲ, ਅਸੋਕ ਕੁਮਾਰ, ਰਾਜੀਵ ਗੁਪਤਾ ਲੂਬੀ, ਜੱਗਾ ਸਿੰਘ ਮਾਨ, ਰਜਨੀਸ਼ ਬਾਂਸਲ, ਹਰਦੀਪ ਸਿੰਘ ਸੋਢੀ, ਨਰਿੰਦਰ ਸ਼ਰਮਾ, ਲੱਕੀ ਸਟਾਰ, ਕੁਲਦੀਪ ਸਿੰਘ ਧਾਲੀਵਾਲ, ਵਿਰਕਮ ਵਿੱਕੀ ਢੋਲੀ, ਅਸ਼ਵਨੀ ਆਸ਼ੂ ਹੰਡਿਆਇਆ, ਅਜੇ ਕੁਮਾਰ, ਸ਼ੁਸ਼ੀਲ ਬਾਂਸਲ, ਜਸਮੇਲ ਡੇਅਰੀ ਵਾਲਾ, ਰੂਪੀ ਕੌਰ ਹੰਡਿਆਇਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਰਨਾਲਾ ਸ਼ਹਿਰ ਅਤੇ ਪਿੰਡਾਂ ਦੇ ਲੋਕ ਹਾਜ਼ਰ ਸਨ।