ਸਤਲੁਜ਼ ਦਰਿਆ ਤੋਂ ਪਾਰ ਪੈਂਦੇ ਪੋਲਿੰਗ ਬੂਥਾਂ ਦਾ ਐਸਡੀਐਮ ਨੇ ਕੀਤਾ ਦੌਰਾ
ਸਤਲੁਜ਼ ਦਰਿਆ ਤੋਂ ਪਾਰ ਪੈਂਦੇ ਪੋਲਿੰਗ ਬੂਥਾਂ ਦਾ ਐਸਡੀਐਮ ਨੇ ਕੀਤਾ ਦੌਰਾ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 13 ਜਨਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 076 ਅਧੀਨ ਸਤਲੁਜ਼ ਦਰਿਆ ਤੋਂ ਪਾਰ ਪੈਂਦੇ ਪੋਲਿੰਗ ਬੂਥਾਂ ਤੇ ਦਿੱਤੀਆਂ ਜਾਣ ਵਾਲੀਆਂ ਘੱਟੋਂ-ਘੱਟ ਸਹੂਲਤਾਂ ਨੂੰ ਚੈਕ ਕਰਨ ਲਈ ਸ੍ਰੀ ਓਮ ਪ੍ਰਕਾਸ ਉਪ ਮੰਡਲ ਮੈਜਿਸਟਰੇਟ-ਕਮ- ਰਿਟਰਨਿੰਗ ਅਫਸਰ 076 ਫਿਰੋਜ਼ਪੁਰ ਸ਼ਹਿਰੀ ਵੱਲੋਂ ਬੂਥ ਨੰ: 1,2 ਚਾਂਦੀ ਵਾਲਾ, 3 ਅਤੇ 4 ਗੱਟੀ ਰਾਜੋਂ ਕੇ, ਬੂਥ ਨੰ: 5 ਟੇਂਡੀ ਵਾਲਾ, ਬੂਥ ਨੰ: 6 ਗੱਟੀ ਰਹੀਮੇ ਕੇ, ਬੂਥ ਨੰ: 7 ਕਿਲਚੇ, ਬੂਥ ਨੰ: 12 ਖੁੰਦਰ ਗੱਟੀ, ਬੂਥ ਨੰ: 20, 21 ਅਤੇ 22 ਬਾਰੇ ਕੇ ਅਤੇ ਬੂਥ ਨੰ: 23 ਮਾਛੀਵਾੜਾ ਦਾ ਦੌਰਾ ਕੀਤਾ ਗਿਆ ਅਤੇ ਪਾਇਆ ਗਿਆ ਕਿ ਇਨ੍ਹਾਂ ਬੂਥਾਂ ਤੇ ਸਾਰੀਆਂ ਸਹੂਲਤਾਂ ਉਲੱਪਬਧ ਹਨ, ਜਿੱਥੇ ਕਿੱਤੇ ਥੋੜ੍ਹੀ ਬਹੁਤੀ ਕਮੀ ਮਹਿਸੂਸ ਕੀਤੀ ਗਈ। ਉਸ ਨੂੰ ਦੂਰ ਕਰਨ ਲਈ ਮੌਕੇ ਤੇ ਹਾਜ਼ਰ ਸੁਪਰਵਾਈਜ਼ਰ ਅਤੇ ਬੀ.ਐਲ.ਓ. ਨੂੰ ਹਦਾਇਤ ਕੀਤੀ ਗਈ।
ਇਸ ਤੋਂ ਇਲਾਵਾ ਪਿੰਡਾਂ ਵਿੱਚ ਖੜ੍ਹੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਵੋਟਾਂ ਬਣਾਉਣ ਅਤੇ ਵੋਟਾਂ ਪਾਉਣ ਲਈ ਪ੍ਰੇਰਿਆ ਗਿਆ ਅਤੇ ਦੱਸਿਆ ਗਿਆ ਕਿ ਲੋਕਤੰਤਰ ਨੂੰ ਮਜਬੂਤ ਕਰਨ ਲਈ ਵੋਟ ਬਣਾਈ ਜਾਵੇ ਅਤੇ ਵੋਟ ਪਾਈ ਜਾਵੇ। ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ 076 ਦੇ ਬੂਥ ਨੰ: 9 ਕਿਲਚੇ ਵਿੱਚ ਪੈਂਦੇ ਪਿੰਡ ਕਾਲੂ ਵਾਲਾ ਸਤਲੁਜ ਦਰਿਆ ਵਿੱਚ ਪੈਂਦਾ ਹੋਣ ਕਰਕੇ ਇਸ ਪਿੰਡ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਦੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਗਈ। ਪਿੰਡ ਕਾਲੂ ਵਾਲਾ ਦੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਸਤਲੁਜ ਦਰਿਆ ਪਾਰ ਕਰਕੇ ਪਿੰਡ ਕਿਲਚੇ ਵਿਖੇ ਆਉਣਾ ਪੈਂਦਾ ਹੈ, ਲੇਕਿੰਨ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਤੇ ਮਹਿਸੂਸ ਕੀਤਾ ਗਿਆ ਕਿ ਪਿੰਡ ਦੇ ਲੋਕਾਂ ਵਿੱਚ ਵੋਟ ਪਾੳਣ ਲਈ ਉਤਸ਼ਾਹ ਹੈ। ਮੌਕੇ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੀਆਂ 70-80 ਵੋਟਾਂ ਬਣਨਯੋਗ ਹਨ। ਮੌਕੇ ਤੇ ਹਾਜ਼ਰ ਬੀ.ਐਲ.ਓ. ਨੂੰ ਹਦਾਇਤ ਕੀਤੀ ਗਈ ਕਿ ਪਿੰਡ ਵਿੱਚ ਵਿਸ਼ੇਸ਼ ਕੈਂਪ ਲਗਾਕੇ ਬਣਨਯੋਗ ਵੋਟਾਂ ਬਣਾਈਆ ਜਾਣ। ਇਸ ਮੌਕੇ ਸ੍ਰੀ ਰਣਵੀਰ ਸਿੰਘ ਸਿੱਧੂ ਸਹਾਇਕ ਰਿਟਰਨਿੰਗ ਅਫ਼ਸਰ ਕਮ ਨਾਇਬ ਤਹਿਸੀਲਦਾਰ ਫਿਰੋਜ਼ਪੁਰ, ਸ੍ਰੀ ਰਜਨੀਸ਼ ਕੁਮਾਰ ਸੈਕਟਰ ਅਫ਼ਸਰ ਅਤੇ ਪਿੱਪਲ ਸਿੰਘ ਸਿੱਧੂ ਇਲੈਕਸ਼ਨ ਸੈਲ ਕਰਮਚਾਰੀ ਹਾਜ਼ਰ ਸਨ।