ਹਰ ਘਰ ਤਿਰੰਗਾ ਪ੍ਰੋਗਰਾਮ ਦੀ ਐੱਨ ਐੱਸ ਐੱਸ ਵਲੰਟੀਅਰਾਂ ਵੱਲੋਂ ਸ਼ੁਰੂਆਤ
ਧੂਰੀ 06 ਅਗਸਤ (ਅਨੁਭਵ
ਯੂਨੀਵਰਸਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਦੀ ਅਗਵਾਈ ਵਿਚ ਕਾਲਜ ਦੇ ਐੱਨ ਐੱਸ ਐੱਸ ਯੂਨਿਟਾਂ ਵੱਲੋਂ ਦੇਸ਼ ਦੇ 75ਵੇਂ ਆਜਾਦੀ ਦਿਵਸ ਨੂੰ ਸਮਰਪਿਤ “ਹਰ ਘਰ ਤਿਰੰਗਾ” ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਐੱਨ ਐੱਸ ਐੱਸ ਯੂਨਿਟਾਂ ਦੇ ਪ੍ਰੋਗਰਾਮ ਅਫਸਰ ਡਾ ਊਸ਼ਾ ਰਾਣੀ ਅਤੇ ਡਾ ਅਮਿਤਾ ਜੈਨ ਨੇ ਵਿਦਿਆਰਥੀਆਂ ਨੂੰ ਆਪਣੇ ਆਪਣੇ ਘਰ ਤਿਰੰਗਾ ਲਗਾਉਣ ਦੇ ਨਾਲ – ਨਾਲ ਤਿਰੰਗੇ ਨਾਲ ਫੋਟੋ ਖਿੱਚ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਅਧਿਆਪਨ ਅਤੇ ਗੈਰ ਅਧਿਆਪਨ ਸਟਾਫ ਵੀ ਮੌਜੂਦ ਸੀ।