PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੰਘਰਸ਼ੀ ਪਿੜ ਪੰਜਾਬ ਬਰਨਾਲਾ ਮਾਲਵਾ

ਆਊਟਸੋਰਸਿੰਗ ਰਾਹੀਂ ਭਰਤੀ ਕੀਤੇ 24 ਕਲਰਕਾਂ ਦਾ ਰੁਜਗਾਰ ਖੋਹੇ ਜਾਣ ਦੇ ਰੋਸ ਵਜੋਂ ਹੜਤਾਲ ਵਿੱਚ ਵਾਧਾ 

Advertisement
Spread Information

ਆਊਟਸੋਰਸਿੰਗ ਰਾਹੀਂ ਭਰਤੀ ਕੀਤੇ 24 ਕਲਰਕਾਂ ਦਾ ਰੁਜਗਾਰ ਖੋਹੇ ਜਾਣ ਦੇ ਰੋਸ ਵਜੋਂ ਹੜਤਾਲ ਵਿੱਚ ਵਾਧਾ
ਬਰਨਾਲਾ (ਰਘੁਵੀਰ)
ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਸਾਲ 2010 ਤੋ 24 ਕਲਰਕ ਆਊਟਸੋਰਸਿੰਗ ਰਾਹੀਂ ਲਗਾਤਾਰ ਪਿਛਲੇ 12 ਸਾਲਾਂ ਤੋਂ ਸਰਕਾਰ ਵੱਲੋਂ ਮੰਨਜ਼ੂਰਸ਼ੁਦਾ ਅਸਾਮੀਆਂ ਤੇ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਹਨ। ਪਿਛਲੀ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ ਬੋਰਡ ਰਾਹੀ ਕਲਰਕਾਂ ਦੀ ਭਰਤੀ ਪ੍ਰਕਿਰਿਆਂ ਸ਼ੁਰੂ ਕੀਤੀ ਗਈ ਸੀ। ਜਿਸਦਾ ਲਿਖਤੀ ਇਮਤਿਹਾਨ ਹੋਣ ਉਪੰਰਤ ਟਾਇਪ ਟੈਸਟ ਦੀ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਹੈ। ਜਿਸ ਵਿੱਚ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ 24 ਕਲਰਕ ਅਲਾਟ ਕੀਤੇ ਜਾਣ ਬਾਰੇ ਅਧੀਨ ਸੇਵਾਵਾ ਚੋਣ ਬੋਰਡ ਵੱਲੋ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ।
ਇਹਨਾਂ 24 ਕਲਰਕਾਂ ਦੀ ਨਿਯੁਕਤੀ ਬਤੌਰ ਕਲਰਕ ਆਊਟਸੋਰਸਿੰਗ ਰਾਹੀਂ ਉਸ ਸਮੇਂ ਕੀਤੀ ਗਈ ਸੀ, ਜਦੋਂ ਬਰਨਾਲਾ ਜਿਲ੍ਹਾ ਨਵਾਂ ਹੋਂਦ ਵਿੱਚ ਆਇਆ ਸੀ ਅਤੇ ਉਸ ਸਮੇਂ ਇਸ ਦਫਤਰ ਕੋਲ ਸਟਾਫ ਦੀ ਬਹੁਤ ਜਿਆਦਾ ਘਾਟ ਸੀ। ਇਹ 24 ਕਰਮਚਾਰੀ ਪਿਛਲੇ 12 ਸਾਲ ਤੋਂ ਪੱਕੇ ਹੋਣ ਦੀ ਆਸ ਵਿੱਚ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾ ਰਹੇ ਹਨ। ਇਹਨਾਂ ਉਕਤ 24 ਕਲਰਕਾਂ ਵੱਲੋਂ ਨਿਰਧਾਰਤ ਸਪੀਡ ਮੁਤਾਬਿਕ ਅੰਗਰੇਜੀ/ਪੰਜਾਬੀ ਟਾਈਪ ਟੈਸਟ ਵੀ ਪਾਸ ਕੀਤੇ ਹੋਏ ਹਨ। ਹੁਣ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਜੋ 24 ਕਲਰਕ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਭੇਜੇ ਜਾ ਰਹੇ ਹਨ, ਉਨ੍ਹਾਂ ਦੇ ਇਥੇ ਨਿਯੁਕਤ ਹੋਣ ਨਾਲ ਇਨ੍ਹਾਂ ਆਊਟਸੋਰਸ ਤੇ ਭਰਤੀ 24 ਕਲਰਕਾਂ ਦਾ ਰੁਜਗਾਰ ਖਤਰੇ ਵਿੱਚ ਹੈ। ਇਹ ਸਾਰੇ ਕਰਮਚਾਰੀ ਆਪਣੀ ਭਰਤੀ ਦੀ ਉਮਰ ਸੀਮਾਂ ਇਸ ਦਫਤਰ ਵਿੱਚ ਨੌਕਰੀ ਕਰਦੇ ਖਤਮ ਕਰ ਚੁੱਕੇ ਹਨ ਅਤੇ ਹੁਣ ਜੇਕਰ ਇਹਨਾਂ ਦਾ ਰੁਜਗਾਰ ਖੋਹਿਆ ਜਾਂਦਾ ਹੈ ਤਾਂ ਇਹ ਕਰਮਚਾਰੀ ਕਿਤੇ ਹੋਰ ਨੌਕਰੀ ਲਈ ਅਪਲਾਈ ਵੀ ਨਹੀ ਕਰ ਸਕਦੇ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਮੌਜੋਂ ਸੂਬਾ ਪ੍ਰੈੱਸ ਸਕੱਤਰ ਅਤੇ ਸੰਦੀਪ ਸਿੰਘ ਸਹਾਇਕ ਸੂਬਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਇਸੇ ਸੰਦਰਭ ਵਿੱਚ ਅੱਜ ਸੂਬਾ ਪੱਧਰੀ ਮੀਟਿੰਗ ਸਰਦਾਰ ਤੇਜਿੰਦਰ ਸਿੰਘ ਨੰਗਲ ਜੀ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ। ਜਿਸ ਵਿੱਚ ਸੂਬਾ ਅਹੁਦੇਦਾਰਾਂ, ਜਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਜਿਲਾ ਬਰਨਾਲਾ ਵਿਖੇ ਆਉਟਸੋਰਸਿੰਗ ਵਾਲੇ ਕਰਮਚਾਰੀਆਂ ਦਾ ਰੁਜ਼ਗਾਰ ਖੋਹੇ ਜਾਣ ਸੰਬੰਧੀ ਜਿਲਾ ਅਹੁਦੇਦਾਰ ਸਾਹਿਬਾਨ ਦੇ ਵਿਚਾਰ ਸੁਨਣ ਉਪਰੰਤ ਸੂਬਾ ਬਾਡੀ ਵੱਲੋਂ ਫੈਸਲਾ ਲਿਆ ਗਿਆ ਕਿ ਇਹਨਾਂ ਆਊਟਸੋਰਸ ਤੇ ਕੰਮ ਕਰਦੇ 24 ਕਰਮਚਾਰੀਆਂ ਦਾ ਰੁਜਗਾਰ ਖੋਹੇ ਜਾਣ ਦੇ ਰੋਸ ਵਜੋਂ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਸਮੂਹ ਕਰਮਚਾਰੀ ਮਿਤੀ 08 ਅਗਸਤ 2022 ਤੋਂ 12 ਅਗਸਤ 2022 ਤੱਕ ਪੰਜ ਦਿਨ ਕੰਮ ਬੰਦ ਕਰਕੇ ਧਰਨੇ ਤੇ ਬੈਠਣਗੇ। ਇਸੇ ਦੌਰਾਨ ਮਿਤੀ 08 ਅਗਸਤ 2022 ਨੂੰ ਡਿਪਟੀ ਕਮਿਸ਼ਨਰ, ਬਰਨਾਲਾ ਵੱਲੋਂ ਜਾਰੀ ਪੱਤਰ ਜੋ ਕਿ ਇਹਨਾਂ ਮੁਲਜ਼ਮਾਂ ਦੇ ਹੱਕ ਵਿੱਚ ਨਹੀਂ ਹੈ, ਦੀਆਂ ਕਾਪੀਆਂ ਗੇਟ ਰੈਲੀ ਕਰਕੇ ਸਾੜੀਆਂ ਜਾਣਗੀਆਂ ਅਤੇ ਮਿਤੀ 09 ਅਗਸਤ 2022 ਨੂੰ ਡਿਪਟੀ ਕਮਿਸ਼ਨਰ, ਬਰਨਾਲਾ ਦੇ ਅੜੀਅਲ ਵਤੀਰੇ ਕਰਕੇ ਉਨ੍ਹਾਂ ਦਾ ਪੁਤਲਾ ਫੂਕਿਆ ਜਾਵੇਗਾ। ਜੇਕਰ ਜਿਲਾ ਪ੍ਰਸ਼ਾਸਨ ਬਰਨਾਲਾ ਨੇ ਇਸ ਮੰਗ ਦੀ ਪੂਰਤੀ ਨਾ ਕੀਤੀ ਤਾਂ ਇਹਨਾਂ ਪੰਜ ਦਿਨ ਦੀ ਹੜਤਾਲ ਨੂੰ ਹੋਰ ਤਿੱਖਾ ਕਰਨ ਲਈ ਮਿਤੀ 09 ਅਗਸਤ 2022 ਨੂੰ ਸੂਬਾ ਬਾਡੀ ਦੀ ਵਰਚੁਅਲ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।ਹੜਤਾਲ ਦੌਰਾਨ ਆਮ ਜਨਤਾ ਨੂੰ ਸਰਕਾਰੀ ਕੰਮਾਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੀ ਸਾਰੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਕੋਲੋਂ ਇਹ ਮੰਗ ਕੀਤੀ ਕਿ ਸਕੱਤਰ, ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਕਿ ਇਸ਼ਤਿਹਾਰ ਨੰਬਰ 17 ਆਫ 2021 ਰਾਹੀਂ ਨਵੇਂ ਭਰਤੀ ਕੀਤੇ ਜਾਣ ਵਾਲੇ ਕਲਰਕਾਂ ਵਿੱਚੋਂ ਦਫਤਰ ਡਿਪਟੀ ਕਮਿਸ਼ਨਰ, ਬਰਨਾਲਾ ਨੂੰ ਕੋਈ ਵੀ ਕਲਰਕ ਅਲਾਟ ਨਾ ਕੀਤਾ ਜਾਵੇ, ਕਿਉਂ ਜੋ ਪਹਿਲਾਂ ਤੋਂ ਹੀ ਇਹਨਾਂ 24 ਅਸਾਮੀਆਂ ਤੇ ਆਊਟਸੋਰਸ ਤੇ ਭਰਤੀ ਹੋਏ ਕਲਰਕ ਕੰਮ ਕਰ ਰਹੇ ਹਨ। ਅੱਜ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਨਰਿੰਦਰ ਸਿੰਘ ਚੀਮਾ ਸੂਬਾ ਜਨਰਲ ਸਕੱਤਰ, ਕਰਵਿੰਦਰ ਸਿੰਘ ਚੀਮਾ ਸੂਬਾ ਵਿੱਤ ਸਕੱਤਰ, ਰੇਸ਼ਮ ਸਿੰਘ ਸੂਬਾ ਮੀਤ ਪ੍ਰਧਾਨ ਅਤੇ ਜਿਲਾ ਪ੍ਰਧਾਨ ਬਰਨਾਲਾ, ਅਸ਼ੋਕ ਕੁਮਾਰ ਸੂਬਾ ਮੀਤ ਪ੍ਰਧਾਨ ਅਤੇ ਜਿਲਾ ਪ੍ਰਧਾਨ ਫਾਜ਼ਿਲਕਾ, ਦੀਪਕ ਤ੍ਰੇਹਨ ਸੂਬਾ ਜੂਨੀਅਰ ਮੀਤ ਪ੍ਰਧਾਨ ਅਤੇ ਜਿਲਾ ਪ੍ਰਧਾਨ ਹੁਸ਼ਿਆਰਪੁਰ, ਕੁਲਵੀਰ ਸਿੰਘ ਜਨਰਲ ਸਕੱਤਰ ਬਠਿੰਡਾ, ਨਿਰਮਲਜੀਤ ਸਿੰਘ ਜਨਰਲ ਸਕੱਤਰ ਬਰਨਾਲਾ, ਸ਼ਿਵਕਰਨ ਸਿੰਘ ਚੀਮਾ ਜਨਰਲ  ਸਕੱਤਰ ਤਰਨ ਤਾਰਨ, ਆਦਿ ਆਗੂ ਹਾਜ਼ਰ ਸਨ।

Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!