ਮਹਿਲਾ ਕਾਂਗਰਸ ਪ੍ਰਧਾਨ ਸੋਢੀ ਨੇ ਵੰਡੇ ਸੂਬਾ ਪੱਧਰੀ ਨਿਯੁਕਤ-ਪੁੱਤਰ
ਮਹਿਲਾ ਕਾਂਗਰਸ ਪ੍ਰਧਾਨ ਸੋਢੀ ਨੇ ਵੰਡੇ ਸੂਬਾ ਪੱਧਰੀ ਨਿਯੁਕਤ-ਪੁੱਤਰ
- 100 ਤੋਂ ਵੱਧ ਮਹਿਲਾਵਾਂ ਨੂੰ ਮਿਲੀਆਂ ਵੱਖ- ਵੱਖ ਜ਼ਿੰਮੇਵਾਰੀਆਂ
ਏ.ਐਸ. ਅਰਸ਼ੀ,ਚੰਡੀਗੜ੍ਹ ,14 ਜਨਵਰੀ 2022
ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਵੱਲੋਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪ੍ਰਵਾਨਗੀ ਤੋਂ ਬਾਅਦ ਨਵੇਂ ਅਹੁਦੇਦਾਰਾਂ ਨੂੰ ਸੂਬਾ ਪੱਧਰ ਤੇ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ । ਜਿਸ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਜਨਰਲ ਸਕੱਤਰ,ਮੀਤ, ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਅਤੇ ਸਪੈਸ਼ਲ ਇਨਵਾਇਟੀ ਵਜੋਂ ਨਿਯੁਕਤੀਆਂ ਦੇ ਪੱਤਰ ਦਿੱਤੇ ਗਏ । ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪੰਜਾਬ ਭਰ ਵਿੱਚੋਂ ਮਹਿਲਾ ਕਾਂਗਰਸੀ ਨੇਤਾਵਾਂ ਹਾਜ਼ਰ ਸਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਇੱਥੇ ਕਾਂਗਰਸ ਭਵਨ ਵਿਖੇ ਪਹੁੰਚੀਆਂ ਕਾਂਗਰਸੀ ਮਹਿਲਾਵਾਂ ਨੇ ਬਲਬੀਰ ਰਾਣੀ ਸੋਢੀ ਦਾ ਜਿੱਥੇ ਇਨ੍ਹਾਂ ਨਿਯੁਕਤੀਆਂ ਦੇ ਲਈ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਮੁੜ ਪੰਜਾਬ ਵਿੱਚ ਕਾਂਗਰਸ ਸਰਕਾਰ ਲਿਆਉਣ ਦੇ ਲਈ ਸਿਰਤੋੜ ਯਤਨ ਕੀਤੇ ਜਾਣਗੇ ।ਇਨ੍ਹਾਂ ਨਿਯੁਕਤੀਆਂ ਦੇ ਵਿੱਚ 5- ਮੀਤ ਪ੍ਰਧਾਨ, 20- ਜਨਰਲ ਸਕੱਤਰ, 28- ਜ਼ਿਲ੍ਹਾ ਪ੍ਰਧਾਨ , 39 ਸਕੱਤਰ ਅਤੇ 23 ਸਪੈਸ਼ਲ ਇਨਵਾਇਟੀ ਵਜੋਂ ਮਹਿਲਾ ਕਾਂਗਰਸ ਨੇਤਾਵਾਂ ਦੀਆਂ ਨਿਯੁਕਤੀਆਂ ਸ਼ਾਮਿਲ ਹਨ ।
ਇਸ ਮੌਕੇ ਹਾਜ਼ਰ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨੂੰ ਵਧਾਈ ਦਿੰਦੇ ਹੋਏ ਮੈਡਮ ਬਲਬੀਰ ਰਾਣੀ ਸੋਢੀ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਰ ਲਏ ਜਾਣ ਅਤੇ ਅਤੇ ਬਕਾਇਦਾ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾ ਕੇ ਮੁੜ ਤੋਂ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਲਿਆਂਦੀ ਜਾਵੇ । ਉਨ੍ਹਾਂ ਕਿਹਾ ਕਿ ਔਰਤ ਦੇ ਵਿਚ ਇਕ ਅਥਾਹ ਸ਼ਕਤੀ ਮੌਜੂਦ ਹੈ ਜਿਸ ਚਲਦੀ ਹੋਈ ਇਨ੍ਹਾਂ ਚੋਣਾਂ ਦੇ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਹੋਵੇਗੀ ।