ਸਰਕਾਰ ਦੀ ਨਲਾਇਕੀ ਕਾਰਨ ਰਾਸ਼ਨ ਲੈਣ ਲਈ ਗ਼ਰੀਬ ਲੋਕ ਅਤੇ ਰਾਸਨ ਵੰਡਣ ਲਈ ਡੀਪੂ ਹੋਲਡਰ ਹੋ ਰਹੇ ਹਨ ਖੱਜਲ
ਸਰਕਾਰ ਦੀ ਨਲਾਇਕੀ ਕਾਰਨ ਰਾਸ਼ਨ ਲੈਣ ਲਈ ਗ਼ਰੀਬ ਲੋਕ ਅਤੇ ਰਾਸਨ ਵੰਡਣ ਲਈ ਡੀਪੂ ਹੋਲਡਰ ਹੋ ਰਹੇ ਹਨ ਖੱਜਲ ਖੁਆਰ- ਇੰਜ.ਸਿੱਧੂ
ਬਰਨਾਲਾ 6 ਅਗਸਤ (ਰਘੁਵੀਰ)
ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਭੇਜੀ ਗਈ ਛੇ ਮਹੀਨੇ ਲਈ ਮੁਫਤ ਕਣਕ ਲੈਣ ਲਈ ਲੋਕ ਦਰ ਦਰ ਭਟਕ ਰਹੇ ਨੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਪੰਜਾਬ ਵਿੱਚ ਤਕਰੀਬਨ ਅਠਾਰਾਂ ਹਜ਼ਾਰ ਦੇ ਕਰੀਬ ਰਾਸਨ ਡਿੱਪੂ ਹਨ ਅਤੇ ਰਾਸ਼ਨ ਵੰਡਣ ਲਈ ਸਿਰਫ ਅਠਾਰਾਂ ਸੌ ਦੇ ਕਰੀਬ ਮਸ਼ੀਨਾਂ ਹਨ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕੇ ਇੱਕ ਮਸ਼ੀਨ ਨਾਲ ਇੱਕ ਸੌ ਡਿਪੂ ਦੀ ਕਣਕ ਵੰਡਣੀ ਹੁੰਦੀ ਹੈ ਇਹ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਪੰਜਾਬ ਰਾਜ ਡਿਪੂ ਹੋਲਡਰ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਫੈੱਡਰੇਸ਼ਨ ਦੇ ਵਾਈਸ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਦੇ ਨਾਂ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਕੋ ਸਮੇਂ ਸਿਰਫ਼ ਅਠਾਰਾਂ ਸੌ ਡਿਪੂਆਂ ਤੇ ਕਣਕ ਵੰਡੀ ਜਾ ਸਕਦੀ ਹੈ ਅਤੇ ਹੁਣ ਸਾਰੇ ਕਾਰਡ ਆਨਲਾਈਨ ਹਨ ਇਸ ਲਈ ਕੋਈ ਵੀ ਉਪਭੋਗਤਾ ਕਿਸੇ ਵੀ ਡਿੱਪੂ ਤੋਂ ਕਣਕ ਲੈ ਸਕਦਾ ਹੈ ਜਿਸ ਕਿਸੇ ਵੀ ਡਿਪੂ ਤੇ ਕਣਕ ਆ ਜਾਂਦੀ ਹੈ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਲਾਈਨਾਂ ਲਗਾ ਕੇ ਕਣਕ ਲੈਣ ਦਾ ਇੰਤਜ਼ਾਰ ਕਰਨ ਲੱਗ ਪੈਂਦੇ ਹਨ ਅਤੇ ਡਿਪੂ ਹੋਲਡਰ ਵੀ ਬਹੁਤ ਹੀ ਨਿਰਾਸ਼ਾ ਦੀ ਹਾਲਤ ਵਿਚੋਂ ਗੁਜ਼ਰ ਰਿਹਾ ਹੈ ਡਿਪੂ ਹੋਲਡਰਾ ਦੇ ਘਰਾਂ ਵਿੱਚ ਮਹੀਨਾ ਮਹੀਨਾ ਪਹਿਲਾ ਲੋਕ ਕੁੰਡੇ ਖੜਕਾਉਂਦੇ ਰਹਿੰਦੇ ਹਨ ਕਿ ਕਣਕ ਕਦੋਂ ਆਵੇਗੀ ਕਣਕ ਕਦੋਂ ਆਵੇਗੀ ਮੈਂ ਮਾਣਯੋਗ ਫੂਡ ਸਪਲਾਈ ਮੰਤਰੀ ਜੀ ਨੂੰ ਕਈ ਵਾਰ ਮੈਮੋਰੰਡਮ ਦੇ ਚੁੱਕਿਆ ਹਾਂ ਕਿ ਮਸ਼ੀਨਾਂ ਡੀਪੂ ਹੋਲਡਰ ਖ਼ੁਦ ਖ਼ਰੀਦ ਲੈਣਗੇ ਅਤੇ ਉਸ ਦੇ ਬਦਲੇ ਉਨ੍ਹਾਂ ਦੇ ਕਮਿਸ਼ਨ ਵਿੱਚ ਸਤਾਰਾਂ ਰੁਪਏ ਇਜ਼ਾਫਾ ਹੋ ਜਾਵੇਗਾ ਪਤਾ ਨਹੀਂ ਸਰਕਾਰ ਕਿਉਂ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਸਾਡੀ ਜਾਇਜ ਗੱਲ ਵੀ ਮੰਨਣ ਨੂੰ ਤਿਆਰ ਨਹੀਂ ਜਿੱਥੇ ਉਪਭੋਗਤਾ ਦਰ ਦਰ ਧੱਕੇ ਖਾ ਰਿਹਾ ਹੈ ਇੱਕ ਡੀਪੂ ਤੋਂ ਦੂਸਰੇ ਡੀਪੂ ਦੂਸਰੇ ਡਿਪੂ ਤੋਂ ਤੀਸਰੇ ਡੀਪੂ ਉਸੇ ਤਰ੍ਹਾਂ ਡੀਪੂ ਹੋਲਡਰ ਭੀ ਪਰੇਸ਼ਾਨ ਹੋ ਰਿਹਾ ਹੈ ਮੈਂ ਸਰਕਾਰ ਨੂੰ ਸੁਝਾਅ ਦਿੱਤਾ ਹੈ ਔਰ ਮਾਨ ਸਰਕਾਰ ਤੋਂ ਪੁਰਜ਼ੋਰ ਮੰਗ ਭੀ ਕਰਦਾ ਹਾਂ ਕਿ ਉਪਭੋਗਤਾਵਾਂ ਦੀ ਬੇਚੈਨੀ ਨੂੰ ਖਤਮ ਕੀਤਾ ਜਾਵੇ ਅਤੇ ਡਿਪੂ ਹੋਲਡਰਾਂ ਦੀ ਬੇਚੈਨੀ ਨੂੰ ਭੀ ਖਤਮ ਕੀਤਾ ਜਾਵੇ ਅਤੇ ਹਰ ਇੱਕ ਡਿਪੂ ਤੇ ਮਸ਼ੀਨ ਫਿੱਟ ਕੀਤੀ ਜਾਵੇ ਔਰ ਇਕੋ ਸਮੇ ਹੀ ਕਣਕ ਸਾਰੇ ਡਿਪੂਆਂ ਤੋਂ ਭੇਜੀ ਜਾਵੇ ਤਾਂ ਕਿ ਨੇਡ਼ੇ ਨੇਡ਼ੇ ਘਰਾਂ ਦੇ ਲੋਕ ਆਪਣੇ ਨਜ਼ਦੀਕ ਵਾਲੇ ਡਿੱਪੂ ਤੋਂ ਕਣਕ ਲੈ ਸਕਣ ਇਸ ਮੌਕੇ ਉਨ੍ਹਾਂ ਨਾਲ ਸ੍ਰੀ ਬ੍ਰਹਮਦਾਸ ਕਰਮਜੀਤ ਸਿੰਘ ਲਖਵਿੰਦਰ ਸਿੰਘ ਲਾਲੀ ਸਰਪੰਚ ਬਲੌਰ ਸਿੰਘ ਨਛੱਤਰ ਸਿੰਘ ਫੌਜੀ ਅਤੇ ਬਹੁਤ ਸਾਰੇ ਡੀਪੂ ਹੋਲਡਰ ਅਤੇ ਬਹੁਤ ਸਾਰੇ ਉਪਭੋਗਤਾ ਹਾਜ਼ਰ ਸਨ