ਪੋਸਟਲ ਬੈਲਟ ਪੇਪਰ ਵੋਟਾਂ ਲਈ ਫੈਸਿਲੀਟੇਸ਼ਨ ਸੈਂਟਰ ਸਥਾਪਿਤ
ਪੋਸਟਲ ਬੈਲਟ ਪੇਪਰ ਵੋਟਾਂ ਲਈ ਫੈਸਿਲੀਟੇਸ਼ਨ ਸੈਂਟਰ ਸਥਾਪਿਤ
ਸੋਨੀ ਪਨੇਸਰ,ਬਰਨਾਲਾ,11 ਫਰਵਰੀ 2022
ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 103 ਬਰਨਾਲਾ ਕਮ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਦਫਤਰ ਰਿਟਰਨਿੰਗ ਅਫਸਰ ਬਰਨਾਲਾ ਵੱਲੋਂ ਜਿਹੜੇ ਪੁਲੀਸ ਕਰਮਚਾਰੀਆਂ/ਅਧਿਕਾਰੀਆਂ ਅਤੇ ਪੋਲਿੰਗ ਪਾਰਟੀਆਂ ਦਾ ਸਟਾਫ ਵੋੋਟਾਂ ਵਾਲੇ ਦਿਨ ਚੋਣਾਂ ਉਪਰ ਹੋਵੇਗਾ, ਉਨਾਂ ਦੀਆਂ ਵੋਟਾਂ ਪੋਸਟਲ ਬੈਲਟ ਪੇਪਰ ਰਾਹੀਂ ਪਾਉਣ ਲਈ ਫੈਸਿਲੀਟੇਸ਼ਨ ਸੈਂਟਰ ਬਣਾਏ ਗਏ ਹਨ।
ਉਨਾਂ ਦੱਸਿਆ ਕਿ ਮਿਤੀ 12 ਫਰਵਰੀ ਨੂੰ ਪੁਲੀਸ ਲਾਈਨ ਨੇੜੇ ਕਚਹਿਰੀ ਚੌਕ ਬਰਨਾਲਾ, 13 ਫਰਵਰੀ ਨੂੰ ਸੈਕਰਡ ਹਾਰਟ ਕਾਨਵੈਂਟ ਸਕੂਲ ਬਰਨਾਲਾ, 14 ਫਰਵਰੀ ਨੂੰ ਪੁਲੀਸ ਲਾਈਨ ਨੇੜੇ ਕਚਹਿਰੀ ਚੌਕ ਬਰਨਾਲਾ, 16 ਫਰਵਰੀ ਨੂੰ ਸੈਕਰਡ ਹਾਰਟ ਕਾਨਵੈਂਟ ਸਕੂਲ ਬਰਨਾਲਾ, 19 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਫੈਸਿਲੀਟੇਸ਼ਨ ਸੈਂਟਰ ਬਣਾਏ ਗਏ ਹਨ। ਇਨਾਂ ਸੈਂਟਰਾਂ ’ਤੇ ਪੋਸਟਲ ਬੈਲਟ ਪੇਪਰ ਰਾਹੀਂ ਵੋਟਾਂ ਪਾਉਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ।