PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੰਘਰਸ਼ੀ ਪਿੜ ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਪਟਿਆਲਾ ਮਾਲਵਾ ਰਾਜਸੀ ਹਲਚਲ

ਪਿੰਡ ਵਾਸੀਆਂ ਨੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਜਿਤਾਉਣ ਦਾ ਦਿਵਾਇਆ ਪੂਰਾ ਭਰੋਸਾ

Advertisement
Spread Information

ਪਿੰਡ ਵਾਸੀਆਂ ਨੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਜਿਤਾਉਣ ਦਾ ਦਿਵਾਇਆ ਪੂਰਾ ਭਰੋਸਾ


ਰਿਚਾ ਨਾਗਪਾਲ,ਸਨੌਰ(ਪਟਿਆਲਾ), 11ਫਰਵਰੀ 2022
ਅੱਜ ਹਲਕਾ ਸਨੌਰ ਤੇ ਪਿੰਡ ਬੋਲੜ ਕਲਾਂ ਦੇ ਸਾਬਕਾ ਸਰਪੰਚ ਭਗਵਾਨ ਰਾਣਾ ਨਿਵਾਸ ਵਿਖੇ ਇਕ ਭਰਵੀਂ ਮੀਟਿੰਗ ਹੋਈ। ਜਿਸ ਨੂੰ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ,ਭਾਜਪਾ ਅਤੇ ਅਕਾਲੀ ਦਲ (ਸੰਯੁਕਤ)  ਦੇ ਸਾਂਝੇ ਉਮੀਦਰਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਪਿਤਾ ਭਰਤਇੰਦਰ ਸਿੰਘ ਚਹਿਲ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਇਹ ਇਲਾਕਾ ਵਿਕਾਸ ਪੱਖੋਂ ਪਿੱਛੇ ਰਹਿ ਗਿਆ ਹੈ, ਇਸ ਤੋਂ ਪਹਿਲਾਂ ਜੋ ਵੀ ਪਾਰਟੀਆਂ ਦੇ ਲੀਡਰ ਰਹੇ, ਉਹਨਾਂ ਨੇ  ਕੁਝ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਉਹ ਅਤੇ ਉਹਨਾਂ ਦਾ ਬੇਟਾ ਬਿਕਰਮ ਚਹਿਲ ਹਲਕੇ ਚ ਸਿਹਤ ,ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਮੁਹੱਇਆ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਭਰਵੇਂ ਇਕੱਠ ‘ਚ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਸਰਦਾਰ ਚਹਿਲ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਬਿਕਰਮ ਚਹਿਲ ਨੂੰ ਹਲਕਾ ਸਨੌਰ ਤੋਂ ਜਿਤਵਾਉਣ ਲਈ ਭਰਪੂਰ ਸਮਰਥਨ ਦੇਣਗੇ।ਇਸ ਮੌਕੇ ਸਾਬਕਾ ਸਰਪੰਚ ਭਗਵਾਨ ਰਾਣਾ ,ਬਲਜੀਤ ਸਿੰਘ ਅੰਟਾਲ,ਜਨਰਲ ਸਕੱਤਰ ਪੰਜਾਬ ਲੋਕ ਕਾਂਗਰਸ ਤੋਂ ਇਲਾਵਾ ਟੇਕ ਚੰਦ ਰਾਣਾ, ਖੁਸ਼ੀ ਰਾਮ, ਮਹਿੰਦਰ ਸਿੰਘ , ਬੌਬੀ ਕੰਬੋਜ਼, ਬਲਦੇਵ  ਸਿੰਘ, ਬਾਬੂ ਸਿੰਘ, ਗੁਰਭੇਜ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ।

Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!