PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਖਰਚਾ ਨਿਗਰਾਨ ਵੱਲੋਂ ਕੀਤੀ ਜਾਵੇਗੀ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਚੈਕਿੰਗ

Advertisement
Spread Information

ਖਰਚਾ ਨਿਗਰਾਨ ਵੱਲੋਂ ਕੀਤੀ ਜਾਵੇਗੀ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਚੈਕਿੰਗ


ਰਘਬੀਰ ਹੈਪੀ,ਬਰਨਾਲਾ, 11 ਫਰਵਰੀ 2022
ਵਿਧਾਨ ਸਭਾ ਹਲਕਾ 103 ਬਰਨਾਲਾ ਦੇ ਖਰਚਾ ਨਿਗਰਾਨ (ਆਬਜ਼ਰਵਰ) ਸ੍ਰੀ ਵਿਨੈ ਸ਼ੀਲ ਗੌਤਮ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਜਾ ਰਹੇ ਖਰਚੇ ਸਬੰਧੀ ਉਮੀਦਵਾਰਾਂ ਵੱਲੋਂ ਲਗਾਏ ਗਏ ਰਜਿਸਟਰਾਂ ਦੀ ਚੈਕਿੰਗ 12 ਫਰਵਰੀ ਨੂੰ ਕੀਤੀ ਜਾਵੇਗੀ।
   ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਬਰਨਾਲਾ-ਕਮ-ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲਿਆਂ ਨੇ ਦੱਸਿਆ ਕਿ ਇਹ ਰਜਿਸਟਰਾਂ ਦੀ ਚੈਕਿੰਗ ਦਾ ਦੂਸਰਾ ਰਾਉਂਡ ਹੋਵੇਗਾ। ਚੈਕਿੰਗ 12 ਫਰਵਰੀ ਨੂੰ ਸਵੇਰੇ 11 ਵਜੇ ਦਫ਼ਤਰ ਰਿਟਰਨਿੰਗ ਅਫਸਰ 103 ਬਰਨਾਲਾ-ਕਮ-ਉਪ ਮੰਡਲ ਮੈਜਿਸਟਰੇਟ ਬਰਨਾਲਾ ਵਿਖੇ ਹੋਵੇਗੀ।
 ਉਨਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਖੁਦ ਜਾਂ ਆਪਣੇ ਚੋਣ ਏਜੰਟ/ਅਧਿਕਾਰਿਤ ਨੁਮਾਇੰਦੇ ਵੱਲੋਂ ਹਾਜ਼ਰ ਹੋ ਕੇ ਖ਼ਰਚਾ ਰਜਿਸਟਰ ਚੈੱਕ ਕਰਵਾਉਣ। ਜੇਕਰ ਕੋਈ ਉਮੀਦਵਾਰ ਆਪਣੇ ਖ਼ਰਚਾ ਰਜਿਸਟਰ ਚੈਕ ਨਹੀਂ ਕਰਵਾਉਂਦਾ ਤਾਂ ਉਸ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!