ਬਿਕਰਮ ਇੰਦਰ ਚਹਿਲ ਦੇ ਹੱਕ ਵਿੱਚ ਵੱਖ ਵੱਖ ਵਾਰਡਾਂ ’ਚ ਭਰਵੀਆਂ ਮੀਟਿੰਗਾਂ
ਬਿਕਰਮ ਇੰਦਰ ਚਹਿਲ ਦੇ ਹੱਕ ਵਿੱਚ ਵੱਖ ਵੱਖ ਵਾਰਡਾਂ ’ਚ ਭਰਵੀਆਂ ਮੀਟਿੰਗਾਂ
ਰਿਚਾ ਨਾਗਪਾਲ,ਪਟਿਆਲਾ/ਸਨੌਰ, 3 ਫਰਵਰੀ 2022
ਪੰਜਾਬ ਲੋਕ ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਸਨੌਰ ਹਲਕੇ ਦੇ ਵੋਟਰਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਬਿਕਰਮ ਇੰਦਰ ਚਹਿਲ ਦੇ ਹੱਕ ਵਿੱਚ ਅੱਜ ਵਾਰਡ ਨੰਬਰ 17, ਵਾਰਡ ਨੰਬਰ 18 ਵਿੱਖੇ ਕੌਂਸਲਰ ਜਰਨੈਲ ਸਿੰਘ ਅਤੇ ਕੌਂਸਲਰ ਪਰੋਮਿਲਾ ਮਹਿਤਾ ਵੱਲੋਂ ਵੱਖ ਵੱਖ ਥਾਵਾਂ ਉਤੇ ਭਰਵੀਆਂ ਮੀਟਿੰਗਾਂ ਕਰਵਾਈਆਂ ਗਈਆਂ। ਇਸ ਮੌਕੇ ਸਬਜ਼ੀ ਰੇਹੜੀ ਯੂਨੀਅਨ, ਗੁਰਦੁਆਰਾ ਰਵਿਦਾਸ ਕਮੇਟੀ, ਮੰਦਰ ਕਮੇਟੀ ਦੇ ਆਗੂਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਭਾਜਪਾ ਓਬਸੀ ਸੈਲ ਦੇ ਜਿਲ੍ਹਾ ਪ੍ਰਧਾਨ ਹੈਪੀ ਕੰਬੋਜ ਤੋਂ ਇਲਾਵਾ ਹੋਰ ਭਾਜਪਾ ਆਗੂ ਸ਼ਾਮਲ ਸਨ।
ਇਸ ਮੌਕੇ ਬਿਕਰਮ ਇੰਦਰ ਸਿੰਘ ਚਹਿਲ ਨੇ ਬੋਲਦਿਆਂ ਕਿਹਾ ਕਿ ਮੈਂ ਸੇਵਾ ਭਾਵਨਾ ਦੇ ਇਰਾਦੇ ਨਾਲ ਤੁਹਾਡੇ ਵਿੱਚ ਆਇਆ ਹਾਂ। ਉਨ੍ਹਾਂ ਕਿਹਾ ਕਿ ਜੋ ਲੋਕਾਂ ਵੱਲੋਂ ਮੈਨੂੰ ਪਿਆਰ ਦਿੱਤਾ ਜਾ ਰਿਹਾ ਹੈ, ਮੈਂ ਉਸਦਾ ਸਦਾ ਰਣੀ ਰਹਾਂਗਾ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਕਾਫੀ ਸਮੇਂ ਤੋਂ ਹੀ ਸੇਵਾ ਤੇ ਸਮਾਜ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ ਅਤੇ ਜ਼ਰੂਰਤਮੰਦਾਂ ਦੀਆਂ ਲੋੜਾਂ ਨੂੰ ਵੀ ਪੂਰਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਨੌਰ ਹਲਕੇ ਦੇ ਵੋਟਰਾਂ ਵੱਲੋਂ ਜੋ ਹੁੰਗਾਰਾ ਮਿਲ ਰਿਹਾ ਹੈ। ਮੈਨੂੰ ਉਮੀਦ ਹੈ ਕਿ ਸਮੁੱਚੇ ਮੇਰੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਏ ਆਉਣ ਵਾਲੀ 20 ਤਾਰੀਕ ਨੂੰ ਮੇਰੇ ਹੱਕ ਵਿੱਚ ਵੋਟਾਂ ਭੁਗਤਾ ਕੇ ਮੈਨੂੰ ਮਾਣ ਬਖਸ਼ਣਗੇ।