Skip to content
Advertisement

ਬੋਲਣ ਸੁਨਣ ਤੋਂ ਅਸਮਰੱਥ ਵੋਟਰਾਂ ਦੀ ਸਹੂਲਤ ਲਈ ਵਟਸ ਅੱਪ ਹੈਲਪ ਲਾਈਨ ਨੰਬਰ ਜਾਰੀ
-ਹਰ ਇੱਕ ਵੋਟਰ ਤੱਕ ਪਹੁੰਚ ਕਰਕੇ ਵੋਟ ਪਵਾਉਣਾ ਮੁੱਖ ਮਕਸਦ – ਡਿਪਟੀ ਕਮਿਸ਼ਨਰ
ਰਿਚਾ ਨਾਗਪਾਲ,ਪਟਿਆਲਾ, 31 ਜਨਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਰ ਇੱਕ ਵੋਟਰ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਲੜੀ ਅਧੀਨ ਇੱਕ ਨਵੇਕਲੀ ਪਹਿਲ ਵਜੋਂ ਅੱਜ ਦਿਵਿਆਂਗਜਨ ਵੋਟਰਾਂ (ਬੋਲਣ ਸੁਨਣ ਤੋਂ ਅਸਮਰੱਥ ਵੋਟਰਾਂ) ਦੀ ਸਹੂਲਤ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਨੇ 5 ਵੋਟਰ ਹੈਲਪ ਲਾਈਨ ਵੱਟਸ ਅੱਪ ਨੰਬਰ ਜਾਰੀ ਕੀਤੇ ਜਿਨ੍ਹਾਂ ਦਾ ਕਾਰਜ ਖੇਤਰ ਜ਼ਿਲ੍ਹਾ ਪਟਿਆਲਾ ਹੋਵੇਗਾ।
ਇਸ ਮੌਕੇ ਉਪ ਜ਼ਿਲ੍ਹਾ ਚੋਣ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ ਜਰਨਲ ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਕਿਰਨ ਸ਼ਰਮਾ, ਜ਼ਿਲ੍ਹਾ ਨੋਡਲ ਅਧਿਕਾਰੀ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਜ਼ਿਲ੍ਹਾ ਨੋਡਲ ਅਧਿਕਾਰੀ ਦਿਵਿਆਂਗਜਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੀ ਨਾਲ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਉਪਰੋਕਤ ਨੰਬਰਾਂ ਰਾਹੀਂ ਬੋਲਣ ਸੁਨਣ ਤੋਂ ਅਸਮਰੱਥ ਵੋਟਰ ਆਪਣੀਆਂ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਵੀਡੀਓ ਕਾਲ ਰਾਹੀਂ ਸੰਕੇਤਕ ਭਾਸ਼ਾ ਵਿੱਚ ਗੱਲਬਾਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਉਪਰੋਕਤ ਨੰਬਰਾਂ ਨੂੰ ਚਲਾਉਣ ਵਾਲੇ ਸੰਕੇਤਕ ਭਾਸ਼ਾ ਵਿੱਚ ਮਾਹਰ ਦੁਭਾਸ਼ੀਆ ਹਨ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਬੋਲਣ ਸੁਨਣ ਤੋਂ ਅਸਮਰੱਥ ਵੋਟਰ ਸੌਰਭ ਸਿੰਘ 6239884905, ਸ੍ਰੀਮਤੀ ਰਵਿੰਦਰ ਕੌਰ 8968232009, ਅੰਜਲੀ ਰਾਣਾ 7652982986, ਮਿਸ ਕੁਸਮ 9459363179, ਮਿਸ ਦੀਕਸ਼ਾ 8628073781 ਨਾਲ ਵੱਟਸ ਅੱਪ ਵੀਡੀਓ ਕਾਲ ਕਰ ਸਕਦੇ ਹਨ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਸਵੀਪ ਗਤੀਵਿਧੀਆਂ ਬਾਰੇ ਤਿਆਰ ਕੌਫ਼ੀ ਟੇਬਲ ਬੁੱਕ ਵੀ ਜ਼ਿਲ੍ਹਾ ਚੋਣ ਅਫ਼ਸਰ ਜੀ ਵੱਲੋਂ ਜਾਰੀ ਕੀਤੀ ਗਈ। ਉਪਰੋਕਤ ਨੰਬਰਾਂ ਉਪਰ ਹੋਣ ਵਾਲੀਆਂ ਵੀਡੀਓ ਕਾਲਜ ਸਬੰਧੀ ਜ਼ਿਲ੍ਹਾ ਨੋਡਲ ਅਧਿਕਾਰੀ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਦੁਆਰਾ ਚੈਕ ਰੱਖਿਆ ਜਾਵੇਗਾ।
Advertisement

error: Content is protected !!