ਵਿਧਾਨ ਸਭਾ ਚੌਣਾ ‘ਚ ਇਸਤਰੀ ਅਕਾਲੀ ਦਲ ਦੀ ਅਹਿਮ ਭੂਮਿਕਾ- ਜਸਵੀਰ ਕੌਰ ਭੋਤਨਾ
ਵਿਧਾਨ ਸਭਾ ਚੌਣਾ ‘ਚ ਇਸਤਰੀ ਅਕਾਲੀ ਦਲ ਦੀ ਅਹਿਮ ਭੂਮਿਕਾ- ਜਸਵੀਰ ਕੌਰ ਭੋਤਨਾ
ਰਘਬੀਰ ਹੈਪੀ,ਬਰਨਾਲਾ 18 ਜਨਵਰੀ 2022
ਸਿਰੌਮਣੀ ਅਕਾਲੀ ਦਲ ਨੇ ਹਮੇਸਾ ਹੀ ਬੀਬੀਆ ਨੂੰ ਮਾਣ ਬੱਖਸਿਆ ਹੈ ਤੇ ਅੱਜ ਬੀਬੀ ਜਾਗੀਰ ਕੌਰ ਪ੍ਧਾਨ ਇਸਤਰੀ ਅਕਾਲੀ ਦਲ ਦੀ ਪ੍ਧਾਨਗੀ ਹੇਠ ਅਤੇ ਓਹਨਾ ਦੀ ਯੋਗ ਅਗਵਾਈ ਹੇਠ ਇਸ ਵਾਰ ਇਸਤਰੀ ਅਕਾਲੀ ਦਲ ਅਹਿਮ ਭੂਮਿਕਾ ਆਓਣ ਵਾਲੀਆ ਵਿਧਾਨ ਸਭਾ ਚੌਣਾ ਵਿੱਚ ਨਿਭਾਏਗਾ। ਇਹ ਵਿਚਾਰ ਇਸਤਰੀ ਅਕਾਲੀ ਦਲ ਜਿਲਾ ਬਰਨਾਲਾ ਦੀ ਸਹਿਰੀ ਪ੍ਧਾਨ ਜਸਵੀਰ ਕੌਰ ਭੋਤਨਾ ਨੇ ਪ੍ਰੇਸ ਨੋਟ ਜਾਰੀ ਕਰਕੇ ਪ੍ਗਟ ਕਰਦੀਆ ਕਿਹਾ, ਹਲਕਾ ਬਰਨਾਲਾ ਦੇ ਪਾਰਟੀ ਓਮੀਦਵਾਰ ਕੁਲਵੰਤ ਸਿੰਘ ਕੰਤਾ ਦੀ ਚੌਣ ਮੁਹਿਮ ਨੂੰ ਡੌਰ ਟੂ ਡੌਰ ਤੱਕ ਲੈ ਕੇ ਜਾਇਆ ਜਾ ਰਿਹਾ ਹੈ। ਇਹ ਜੁੰਮੇਵਾਰੀ ਇਸਤਰੀ ਅਕਾਲੀ ਦਲ ਵੱਲੋ ਮੇੈ ਅਤੇ ਓਮੀਦਵਾਰ ਦੀ ਧਰਮਪਤਨੀ ਬੀਬੀ ਜਸਪਰੀਤ ਕੌਰ ਦੀ ਅਗਵਾਈ ਹੇਠ ਵਾਖੂਬੀ ਨਾਲ ਨਿਭਾਈ ਜਾ ਰਹੀ ਹੈ ਅਤੇ ਅਸੀ ਹਰ ਤਰਾ ਨਾਲ ਮਿਹਨਤ ਕਰਕੇ ਕੰਤਾ ਦੀ ਜਿੱਤ ਯਕੀਨੀ ਬਣਾਵਾਗੇ ਜਸਵੀਰ ਨੇ ਵੋਟਰਾ ਨੂੰ ਅਪੀਲ ਕੀਤੀ ਕੇ ਆਓਣ ਵਾਲੀ 20 ਫਰਵਰੀ ਨੂੰ ਅਕਾਲੀ ਦਲ ਵੱਲੋ ਕੀਤੇ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਪਾਰਟੀ ਦੇ ਜਿਲ੍ਹਾ ਬਰਨਾਲਾ ਦੇ ਤਿੰਨੇ ਓਮੀਦਵਾਰਾ ਨੂੰ ਜਿਤਾਓਣ। ਇਸ ਮੋਕੇ ਓਹਨਾ ਤੋ ਇਲਾਵਾ ਖੁਸਵਿੰਦਰ ਕੌਰ ਪਰਮਜੀਤ ਭੌਤਨਾ ਅਤੇ ਪਰਮਿੰਦਰ ਰੰਧਾਵਾ ਹਾਜਰ ਸਨ।