PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਫ਼ਾਜ਼ਿਲਕਾ ਮਾਲਵਾ ਰਾਜਸੀ ਹਲਚਲ

ਵਿਜੈ ਦਿਵਸ ਮੌਕੇ ਸਵੀਪ ਪ੍ਰੋਜ਼ੈਕਟ ਤਹਿਤ ਕੀਤਾ ਜਾਗਰੂਕ

Advertisement
Spread Information

ਵਿਜੈ ਦਿਵਸ ਮੌਕੇ ਸਵੀਪ ਪ੍ਰੋਜ਼ੈਕਟ ਤਹਿਤ ਕੀਤਾ ਜਾਗਰੂਕ


ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 17 ਦਸੰਬਰ: 2021
ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾ 2022 ਤੋਂ ਪਹਿਲਾਂ ਲੋਕਾਂ ਨੂੰ ਨੈਤਿਕ ਮਤਦਾਨ ਲਈ ਜਾਗਰੂਕ ਕਰਨ ਅਤੇ ਆਪਣੀ ਵੋਟ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਚਲਾਏ ਜਾ ਰਹੇ ਸਵੀਪ ਪ੍ਰੋਜ਼ੈਕਟ ਤਹਿਤ ਵਿਜੈ ਦਿਵਸ ਦੇ ਜ਼ਸਨਾਂ ਮੌਕੇ ਲੋਕਾਂ, ਸੈਨਿਕ ਅਤੇ ਸਾਬਕਾ ਸੈਨਿਕਾਂ ਨੂੰ ਜਾਗਰੂਕ ਕੀਤਾ ਗਿਆ। ਸਵੀਪ ਨੋਡਲ ਅਫ਼ਸਰ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਕਿਹਾ ਕਿ ਜਾਗਰੂਕਤਾ ਵਾਹਨ ਅਤੇ ਬੈਨਰਾਂ ਰਾਹੀਂ ਇਸ ਮੌਕੇ ਜਾਣਕਾਰੀ ਦਿੱਤੀ ਗਈ। ਸਹਾਇਕ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀ ਰਾਜਿੰਦਰ ਵਿਖੋਣਾ ਨੇ ਦੱਸਿਆ ਕਿ ਇਸ ਮੌਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ 18 ਸਾਲ ਤੋਂ ਵੱਡੀ ਉਮਰ ਦਾ ਹਰੇਕ ਨਾਗਰਿਕ ਆਪਣੀ ਵੋਟ ਜਰੂਰ ਬਣਾਏ ਅਤੇ ਮਤਦਾਨ ਵੇਲੇ ਬਿਨ੍ਹਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਆਪਣੇ ਮਤ ਅਧਿਕਾਰ ਦਾ ਪ੍ਰਯੋਗ ਕਰੇ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਸੈਨਿਕਾਂ ਨੂੰ ਪੋਸਟਲ ਬੈਲਟ ਰਾਹੀਂ ਮਤਦਾਨ ਦੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਗਈ। 


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!