Skip to content
Advertisement

ਸਵੱਛ ਭਾਰਤ ਮਿਸ਼ਨ ਤਹਿਤ ਫਾਜ਼ਿਲਕਾ ਸ਼ਹਿਰ ਨੂੰ ਬਣਾਇਆ ਜਾਵੇਗਾ ਸੁੰਦਰ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 6 ਜਨਵਰੀ 2022
ਸਵੱਛ ਭਾਰਤ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਰੋਡ ਫਾਜ਼ਿਲਕਾ ਦੇ ਐਂਟਰੀ ਪੁਆਇੰਟ ਤੋਂ ਸ਼ੁਰੂ ਹੋ ਕੇ ਚਕਸੂ ਠਕਰਾਲ ਚੌਂਕ ਤੱਕ ਰੋਡ ਦੇ ਦੋਨਾਂ ਪਾਸੇ ਸ਼ਹਿਰ ਦੀ ਸੁੰਦਰਤਾ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ 15 ਜਨਵਰੀ ਤੱਕ ਰੋਡ ਦੀ ਸੁੰਦਰਤਾ ਲਈ ਕੰਮ ਕਰੇਗੀ। ਇਹ ਜਾਣਕਾਰੀ ਕਮੇਟੀ ਦੇ ਨੋਡਲ ਅਫਸਰ ਸੁਖਵਿੰਦਰ ਸਿੰਘ ਐਸ.ਡੀ.ਓ. ਪੰਜਾਬ ਮੰਡੀ ਬੋਰਡ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਸ਼ਹਿਰ ਨੂੰ ਸਾਫ ਰੱਖਣ ਦੀ ਜਿੰਮੇਵਾਰੀ ਹਰੇਕ ਨਾਗਰਿਕ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਸ਼ਹਿਰ ਨੂੰ ਸੁੰਦਰ ਅਤੇ ਹਰਿਆ-ਭਰਿਆ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਰੋਡ ਦੇ ਦੋਨੋਂ ਪਾਸਿਆਂ ਦੇ ਸਫਾਈ ਕੀਤੀ ਗਈ। ਉਨ੍ਹਾਂ ਨੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸਵੱਛ ਭਾਰਤ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ, ਆਪਣੀਆਂ ਦੁਕਾਨਾਂ ਅਤੇ ਘਰਾਂ ਵਿਚ ਕੂੜਾ ਦਾਨ ਲਗਾਉਣ, ਕੂੜਾ ਬਾਹਰ ਨਾ ਸੁੱਟ ਕੇ ਕੂੜੇ ਵਾਲੇ ਨੂੰ ਹੀ ਕੂੜਾ ਦੇਣ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ।
Advertisement

error: Content is protected !!