ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਨਲਾਈਨ ਪਲੇਸਮੈਂਟ ਕੈਂਪ

Advertisement
Spread Information

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਨਲਾਈਨ ਪਲੇਸਮੈਂਟ ਕੈਂਪ


ਰਿਚਾ ਨਾਗਪਾਲ,ਪਟਿਆਲਾ, 6 ਜਨਵਰੀ: 2022

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਅਕਾਲ ਅਕੈਡਮੀ ‘ਚ ਅਧਿਆਪਨ ਤੇ ਗੈਰ ਅਧਿਆਪਨ ਅਸਾਮੀਆਂ ਲਈ ਆਨ-ਲਾਈਨ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਅਸਾਮੀਆਂ ਲਈ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਬਿਊਰੋ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਦੱਸਿਆ ਕਿ ਅਧਿਆਪਨ ਦੇ ਅਹੁਦਿਆਂ ਲਈ ਘੱਟੋ ਘੱਟ ਯੋਗਤਾ ਫਿਜ਼ਿਕਸ, ਕੈਮਿਸਟਰੀ, ਬਾਇਉਲੋਜੀ ਜਾਂ ਮੈਥ ਵਿਸ਼ੇ ‘ਚ ਮਾਸਟਰ ਡਿਗਰੀ ਹੋਵੇ ਤੇ ਉਮੀਦਵਾਰ ਦੀ ਉਮਰ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨੂੰ 35 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇਗੀ ਤੇ ਚਾਹਵਾਨ ਉਮੀਦਵਾਰ ਟੈਸਟ ਅਤੇ ਇੰਟਰਵਿਊ ਲਈ ਅਰਜ਼ੀ ਆਨ-ਲਾਈਨ https://tinyurl.com/Akal-Academies ਲਿੰਕ ‘ਤੇ ਦੇ ਸਕਦੇ ਹਨ

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਗੈਰ ਅਧਿਆਪਨ ਅਹੁਦੇ ‘ ਲੜਕਿਆਂ ਦੇ ਹੋਸਟਲ ਲਈ ਪੁਰਸ਼ ਵਾਰਡਨ ਦੀ ਭਰਤੀ ਕੀਤੀਜਾਵੇਗੀ,ਜਿਸ ਲਈ ਘੱਟੋ ਘੱਟ ਯੋਗਤਾ ਬਾਰਵੀ ਜਾਂ ਗ੍ਰੈਜੂਏਟ ਉਮੀਦਵਾਰ ਨੂੰ ਚੁਣਿਆ ਜਾਵੇਗਾ ਤੇ ਸਾਬਕਾ ਫੌਜਬੀ.ਐਸ.ਐਫ ਕਰਮਚਾਰੀ ਨੂੰ ਤਰਜ਼ੀਹ ਦਿੱਤੀ ਜਾਵੇਗੀ ਅਤੇ ਤਨਖਾਹ 30 ਹਜ਼ਾਰ ਰੁਪਏ ਮਹੀਨਾ ਹੋਵੇਗੀਚਾਹਵਾਨ  ਉਮੀਦਵਾਰ  ਆਪਣੀਆਂ  ਅਰਜ਼ੀਆਂ ਆਨ- ਲਾਈਨ https://tinyurl.com/mu6mk5t4 ਤੇ ਦੇ ਸਕਦੇ ਹਨ

ਉਨ੍ਹਾਂ ਦੱਸਿਆ ਕਿ ਅਧਿਆਪਨ ਅਹੁਦੇ ਲਈ ਲੜਕੇ ਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ ਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦਵਾਰ hr.patiala@akalacademy.ac.in ਜਾਂ  dbegt.pat@gmail.com  ਤੇ  ਮੇਲ  ਕਰ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਰ ਤੇ ਕਾਰੋਬਾਰ ਬਿਊਰੋਮਿੰਨੀ ਸਕੱਤਰੇਤਬਲਾਕਡੀ  ਪਟਿਆਲਾ  ਵਿਖੇ  15 ਜਨਵਰੀ  ਤੱਕ  ਅਪਲਾਈ ਕੀਤਾ ਜਾ ਸਕਦਾ ਹੈ


Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top