ਸਵੀਪ ਟੀਮ ਨੇ ਵੋਟਰ ਜਾਗਰੂਕਤਾ ਕੈਂਪ ਲਗਾਇਆ
ਸਵੀਪ ਟੀਮ ਨੇ ਵੋਟਰ ਜਾਗਰੂਕਤਾ ਕੈਂਪ ਲਗਾਇਆ
- ਜ਼ਿਲ੍ਹੇ ਵਿੱਚ 100 ਪ੍ਰਤੀਸ਼ਤ ਵੋਟਾਂ ਦਾ ਭੁਗਤਾਨ ਸਵੀਪ ਟੀਮ ਦਾ ਟੀਚਾ – ਪ੍ਰੋ ਅਨਟਾਲ
ਰਿਚਾ ਨਾਗਪਾਲ,ਪਟਿਆਲਾ, 21 ਦਸੰਬਰ: 2021
ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਅਤੇ ਵੋਟਾਂ ਵਿੱਚ ਵੋਟਰਾਂ ਦੀ 100 ਫ਼ੀਸਦੀ ਭਾਗੀਦਾਰੀ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਵਿਚ ਜ਼ਿਲ੍ਹਾ ਸਵੀਪ ਟੀਮ ਨਿਰੰਤਰ ਯਤਨਸ਼ੀਲ ਹੈ। ਅੱਜ ਪਟਿਆਲਾ ਦੀ ਐਸ.ਐਸ.ਟੀ ਨਗਰ ’ਚ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿਚ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਵੋਟਰਾਂ ਨੂੰ ਵੋਟ ਦੇ ਹੱਕ ਅਤੇ ਵੱਖ ਵੱਖ ਮੋਬਾਈਲ ਐਪਸ ਬਾਰੇ ਵੀਡੀਓ ਦਿਖਾ ਕੈ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਵੀਪ ਟੀਮ ਦਾ ਟੀਚਾ ਵੋਟਰਾਂ ਦੀ ਵੋਟਾਂ ਵਿੱਚ 100 ਫ਼ੀਸਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਇਸ ਲਈ ਹਰ ਵਿਧਾਨ ਸਭਾ ਹਲਕੇ ਵਿੱਚ ਵੋਟਰ ਜਾਗਰੂਕਤਾ ਟੀਮਾਂ ਆਪਣਾ ਯੋਗਦਾਨ ਪਾ ਰਹੀਆਂ ਹਨ।
ਇਸ ਮੌਕੇ ਹਲਕਾ ਸਨੌਰ ਦੇ ਨੋਡਲ ਅਧਿਕਾਰੀ ਸਵੀਪ ਸਤਵੀਰ ਸਿੰਘ ਗਿੱਲ ਨੇ ਵੋਟਾਂ ਵਿੱਚ ਨਸ਼ਾ ਰਹਿਤ ਅਤੇ ਜਾਤ ਪਾਤ ਤੋਂ ਉਪਰ ਉੱਠ ਕੇ ਵੋਟ ਪਾਉਣ ਦੀ ਸਹੁੰ ਵੀ ਚੁਕਵਾਈ। ਟਰੱਕ ਯੂਨੀਅਨ ਵੱਲੋਂ ਜਸਪਾਲ ਸਿੰਘ ਵਾਲੀਆ ਰਾਣਾ ਪੰਜੇਟਾ ਮੇਹਰ ਸਿੰਘ ਚੋਰਾ ਅਤੇ ਮੇਜਰ ਸਿੰਘ ਨੇ ਚੋਣ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਵਾਇਦਾ ਕੀਤਾ।