ਅਜਾਦੀ ਕਾ ਅੰਮ੍ਰਿਤਮਹੋਤਸਵ
ਅਜਾਦੀ ਕਾ ਅੰਮ੍ਰਿਤਮਹੋਤਸਵ
- ਵਿਜੈ ਦਿਵਸ ਮੌਕੇ ਬਜੂਰਗਾਂ ਦੇ ਖੇਡ ਮੁਕਾਬਲੇ 17 ਦਸੰਬਰ ਦੀ ਥਾਂ `ਤੇ ਹੋਣਗੇ 22 ਦਸੰਬਰ ਨੂੰ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 15 ਦਸੰਬਰ 2021
ਅਜਾਦੀ ਕਾ ਅੰਮ੍ਰਿਤਮਹੋਤਸਵ ਤਹਿਤ ਮਨਾਏ ਜਾ ਰਹੇ 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੀ ਗੋਲਡਨ ਜੂਬਲੀ ਦੇ ਜ਼ਸ਼ਨਾਂ ਤਹਿਤ ਮਿਤੀ 17 ਦਸੰਬਰ 2021 ਨੂੰ ਬਹੁਮੰਤਵੀ ਖੇਡ ਸਟੇਡੀਅਮ ਫਾਜਿ਼ਲਕਾ ਵਿਖੇ 50 ਸਾਲ ਤੋਂ ਵੱਡੀ ਉਮਰ ਦੇ ਪੁਰਸ਼ਾਂ ਤੇ ਔਰਤਾਂ ਦੇ ਕਰਵਾਏ ਜਾਣ ਵਾਲੇ ਖੇਡ ਮੁਕਾਬਲੇ ਹੁਣ 22 ਦਸੰਬਰ ਨੂੰ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ।
ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 100 ਮੀਟਰ ਰੇਸ, ਰੱਸਾ ਕਸੀ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜ਼ੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਦੇ 50 ਸਾਲ ਤੋਂ ਵੱਡੀ ਉਮਰ ਦੇ ਇੱਛੁਕ ਔਰਤਾਂ ਤੇ ਪੁਰਸ਼ ਅਤੇ ਟੀਮਾਂ ਜਿ਼ਲ੍ਹਾ ਖੇਡ ਅਫ਼ਸਰ ਫਾਜਿ਼ਲਕਾ ਦੇ ਦਫ਼ਤਰ ਵਿਖੇ ਜ਼ੋ ਕਿ ਖੇਡ ਸਟੇਡੀਅਮ ਫਾਜਿ਼ਲਕਾ ਵਿਖੇ ਹੈ, ਵਿਖੇ ਆਪਣੀ ਐਂਟਰੀ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਇੰਨ੍ਹਾਂ ਮੁਕਾਬਲਿਆਂ ਵਿਚ ਵੱਧ ਚੜ ਕੇ ਭਾਗ ਲੈਣ ਦਾ ਸੱਦਾ ਦਿੱਤਾ ਹੈ।