ਕੈਪਟਨ ਨੇ ਗੁਰਦਰਸ਼ਨ ਬਰਾੜ ਨੂੰ ਸੌਂਪੀ ਜਿਲ੍ਹੇ ਦੀ ਕਮਾਨ

Advertisement
Spread Information

ਏ.ਐਸ. ਅਰਸ਼ੀ , ਚੰਡੀਗੜ੍ਹ, 15 ਦਸੰਬਰ 2021

     ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦਾ ਘੇਰਾ ਵਧਾਉਂਦਿਆਂ ਅੱਜ ਪੰਜਾਬ ਦੇ ਛੇ ਹੋਰ ਜ਼ਿਲ੍ਹਿਆਂ ਦੇ ਪ੍ਰਧਾਨ ਨਿਯੁਕਤ ਕਰ ਦਿੱਤੇ ਹਨ। ਜਦੋਂ ਕਿ ਦਸ ਜਿਲ੍ਹਿਆਂ ਦੇ ਪ੍ਰਧਾਨ ਨਿਯੁਕਤ ਕੀਤੇ ਜਾ ਚੁੱਕੇ ਹਨ। ਜਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਇੰਚਾਰਜ ਕਮਲਦੀਪ ਸਿੰਘ ਸੈਣੀ ਨੇ ਦੱਸਿਆ ਕਿ ਜਾਰੀ ਸੂਚੀ ਵਿੱਚ ਬਰਨਾਲਾ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਮਲੇਰਕੋਟਲਾ ਜਿਲ੍ਹੇ ਸ਼ਾਮਲ ਹਨ।

   ਉਨ੍ਹਾਂ ਦੱਸਿਆ ਕਿ ਬਰਨਾਲਾ ਤੋਂ ਗੁਰਦਰਸ਼ਨ ਸਿੰਘ ਬਰਾੜ, ਫਿਰੋਜ਼ਪੁਰ ਤੋਂ ਗੁਰਚਰਨ ਸਿੰਘ ਨਾਹਰ, ਫਤਿਹਗੜ੍ਹ ਸਾਹਿਬ ਤੋਂ ਸੰਦੀਪ ਸਿੰਘ ਬੱਲ, ਹੁਸ਼ਿਆਰਪੁਰ ਤੋਂ ਗੁਲਸ਼ਨ ਰਾਏ ਪਾਸੀ, ਮੁਕਤਸਰ ਸਾਹਿਬ ਤੋਂ ਸੁਖਜਿੰਦਰ ਸਿੰਘ ਚਾਹਲ ਅਤੇ ਮਲੇਰਕੋਟਲਾ ਤੋਂ ਅਮਜਲ ਅਲੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੈਣੀ ਨੇ ਕਿਹਾ, ਪਾਰਟੀ ਨੇ ਹੁਣ ਤੱਕ 16 ਜ਼ਿਲ੍ਹਿਆਂ ਲਈ ਪ੍ਰਧਾਨ ਨਿਯੁਕਤ ਕੀਤੇ ਹਨ।


Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top