ਕਿਸਾਨਾਂ ਨੂੰ ਆਯੂਸ਼ਮਾਨ ਸਕੀਮ ਦਾ ਲਾਭ ਦੇਣ ਲਈ ਮਾਰਕੀਟ ਕਮੇਟੀ ਵੱਲੋਂ ਪ੍ਰੀਮੀਅਮ ਭਰਨ ਦਾ ਫੈਸਲਾ
ਕਿਸਾਨਾਂ ਨੂੰ ਆਯੂਸ਼ਮਾਨ ਸਕੀਮ ਦਾ ਲਾਭ ਦੇਣ ਲਈ ਮਾਰਕੀਟ ਕਮੇਟੀ ਵੱਲੋਂ ਪ੍ਰੀਮੀਅਮ ਭਰਨ ਦਾ ਫੈਸਲਾ
- ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਦੀ ਪ੍ਰਧਾਂਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 10 ਦਸੰਬਰ: 2021
ਮਾਰਕੀਟ ਕਮੇਟੀ ਸਰਹਿੰਦ ਦੀ ਮੀਟਿੰਗ ਚੇਅਰਮੈਨ ਸ਼੍ਰੀ ਗੁਲਸ਼ਨ ਰਾਏ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਯੂਸ਼ਮਾਨ ਸਕੀਮ ਦਾ ਕਿਸਾਨਾਂ ਨੂੰ ਲਾਭ ਦੇਣ ਲਈ ਪ੍ਰੀਮੀਅਮ ਦੀ ਰਾਸ਼ੀ ਮਾਰਕੀਟ ਕਮੇਟੀ ਵੱਲੋਂ ਭਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਅਤੇ ਹਵਾਈ ਜਹਾਜ ਹਾਦਸੇ ਵਿੱਚ ਭਾਰਤ ਦੇ ਪਹਿਲੇ ਸੀ.ਡੀ.ਐਸ. ਜਨਰਲ ਵਿਪਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਤਾ ਰਾਵਤ , ਭਾਰਤੀ ਫੌਜ ਦੇ 11 ਜਵਾਨਾਂ ਦੀ ਮੌਤ ਅਤੇ ਚੇਅਰਮੈਨ ਗੁਲਸ਼ਨ ਰਾਏ ਦੀ ਮਾਤਾ ਦੇ ਸਵਰਗਵਾਸ ਹੋਣ ’ਤੇ ਦੋ ਮਿੰਟ ਦਾ ਮੌਨ ਧਾਰਿਆ ਗਿਆ।
ਮੀਟਿੰਗ ਦੌਰਾਨ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸ੍ਰੀ ਬਲਵਿੰਦਰ ਸਿੰਘ ਮਾਵੀ ਨੇ ਕਿਸਾਨ ਅੰਦੋਲਨ ਦੀ ਜਿੱਤ ਸਬੰਧੀ ਵਧਾਈ ਵੀ ਦਿੱਤੀ। ਮਾਵੀ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਨੇ ਮੋਦੀ ਸਰਕਾਰ ਨੂੰ ਝੁਕਣਾ ਪਿਆ ਹੈ ਜਿਸ ਲਈ ਕਿਸਾਨ ਵਧਾਈ ਦੇ ਪਾਤਰ ਹਨ। ਮੀਟਿੰਗ ਵਿੱਚ ਰਿਟਾਇਰ ਹੋਣ ਵਾਲੇ ਕ੍ਰਮਚਾਰੀਆਂ ਨੂੰ ਜੀ.ਪੀ.ਫੰਡ ਵਿੱਚੋਂ 90 ਫੀਸਦੀ ਅਡਵਾਂਸ ਦੇਣ ਬਾਰੇ, ਦਫ਼ਤਰ ਦੀ ਸਫਾਈ ਮਸ਼ੀਨ ਦੀ ਸਰਵਿਸ ਕਰਵਾਉਣ, ਛੇਵੇਂ ਪੇਅ ਕਮਿਸ਼ਨ ਦੀਆਂ ਸ਼ਰਤਾਂ ਅਡਾਪਟ ਕਰਨ, ਆਕਸ਼ਨ ਰਿਕਾਰਡ ਤਰਲੋਚਨ ਸਿੰਘ ਨੂੰ ਪਦ ਉਨਤ ਕਰਕੇ ਮੰਡੀ ਸੁਪਰਵਾਈਜ਼ਰ ਦੀ ਅਸਾਮੀ ’ਤੇ ਸੇਵਾਵਾਂ ਨਿਭਾਂਉਣ ਦਾ ਮੌਕਾ ਪ੍ਰਦਾਨ ਕਰਨ, ਅਤੇ ਸ਼੍ਰੀ ਦਲਬੀਰ ਸਿੰਘ ਕਲਰਕ ਨੂੰ ਆਕਸ਼ਨ ਰਿਕਾਰਡਰ ਦੀ ਅਸਾਮੀ ਤੇ ਪੱਦ-ਉਨਤ ਕਰਨਾ ਪ੍ਰਵਾਨ ਕੀਤਾ, ਮਾਰਕਿਟ ਕਮੇਟੀ ਦੇ ਇਲਾਕੇ ਦੇ ਕਿਸਾਨਾਂ ਨੂੰ ਆਯੂਸ਼ਮਾਨ ਸਕੀਮ ਦਾ ਲਾਭ ਦੇਣ ਹਿੱਤ ਪ੍ਰੀਮੀਅਮ ਅਦਾ ਕਰਨਾ ਪ੍ਰਵਾਨ ਕੀਤਾ ਗਿਆ, ਦਫਤਰ ਦੇ ਪੈਸ਼ਨਰਾਂ ਦੇ ਮੈਡੀਕਲ ਬਿੱਲ ਰੀਇੰਮਬਰਸਮੈਂਟ ਕਰਨਾ ਪ੍ਰਵਾਨ ਕੀਤਾ ਗਿਆ ਅਤੇ ਜਿਨ੍ਹਾ ਪੈਨਸ਼ਨਰਜ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਵਿਧਵਾਵਾਂ ਨੂੰ ਫੈਮਲੀ ਪੈਨਸ਼ਨ ਦਾ ਲਾਭ ਦੇਣ ਪ੍ਰਵਾਨ ਕੀਤਾ ਗਿਆ।
ਮੀਟਿੰਗ ਵਿੱਚ ਸ਼੍ਰੀ ਗਗਨਦੀਪ ਸਿੰਘ, ਸਕੱਤਰ, ਮਾਰਕਿਟ ਕਮੇਟੀ, ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਰਮਨਦੀਪ ਸਿੰਘ, ਸ਼੍ਰੀਮਤੀ ਮਲਕੀਤ ਕੌਰ, ਸ਼੍ਰੀਮਤੀ ਨਵਨੀਤ ਕੌਰ, ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਦਿਪਨ ਬਿੱਥਰ, ਸ਼੍ਰੀ ਮਨਪ੍ਰੀਤ ਸਿੰਘ, ਡਾ: ਬਲਰਾਮ ਸ਼ਰਮਾਂ, ਸ਼੍ਰੀ ਸੁਖਦੇਵ ਸਿੰਘ ਮੈਂਬਰ ਮਾਰਕਿਟ ਕਮੇਟੀ ਅਤੇ ਸ਼੍ਰੀ ਹਰਭਜਨ ਸਿੰਘ, ਲੇਖਾਕਾਰ ਮਾਰਕਿਟ ਕਮੇਟੀ ਹਾਜਰ ਸਨ।