PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਬਰਨਾਲਾ

ਆਹ ਐ ਨਸ਼ਾ ਮੁਕਤ ਜਿਲ੍ਹੇ ਦੀ ਹਕੀਕਤ !

Advertisement
Spread Information

ਸੋਨੀ ਪਨੇਸਰ , ਬਰਨਾਲਾ 30 ਅਕਤੂਬਰ 2021 

        ਇੱਕ ਪਾਸੇ ਜਿਲ੍ਹਾ ਪੁਲਿਸ ਨਸ਼ਾ ਮੁਕਤ ਇਲਾਕਾ ਬਣਾਉਣ ਲਈ ਯਤਨਸ਼ੀਲ ਹੋਣ ਦੇ ਦਾਅਵੇ ਕਰਦੀ ਨਹੀਂ ਥੱਕਦੀ, ਪਰ ਦੂਜੇ ਪਾਸੇ  ਜਗ੍ਹਾ ਜਗ੍ਹਾ ਤੇ ਨਸ਼ੇ ਦੇ ਸਰੂਰ ਵਿੱਚ ਡਿੱਗੇ ਪਏ ਨਸ਼ੇੜੀ, ਜਿਲ੍ਹੇ ਅੰਦਰ ਨਸ਼ਾ ਖਿਲਾਫ ਵਿੱਢੀ ਮੁਹਿੰਮ ਦਾ ਮੂੰਹ ਚਿੜਾਉਂਦੇ ਹਨ। ਖਬਰ ਵਿਚਲੀ ਫੋਟੋ ਨਗਰ ਸੁਧਾਰ ਟਰੱਸਟ ਦੇ ਦਫਤਰ ਨੇੜੇ ਨਸ਼ੇ ਵਿੱਚ ਧੁੱਤ ਡਿੱਗੇ ਹੋਏ ਵਿਅਕਤੀ ਦੀ ਹੈ। ਇਹ ਫੋਟੋ ਸ਼ਹਿਰ ਅੰਦਰ ਪੁਲਿਸ ਤੱਕ ਪਹੁੰਚਾਉਣ ਲਈ, ਸ਼ਹਿਰ ਦੇ ਸੁਹਿਰਦ ਨਾਗਿਰਕ ਨੇ ਬਰਨਾਲਾ ਟੂਡੇ ਨੂੰ ਭੇਜੀ ਹੈ।

      ਨਸ਼ੇ ਵਿੱਚ ਧੁੱਤ ਨੌਜਵਾਨ ਕੌਣ ਹੈ ,ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਕਿਹੜਾ ਨਸ਼ਾ, ਕਿੱਥੋਂ ਲੈ ਕੇ ਆਇਆ ਹੈ, ਇਹ ਸਭ ਸਵਾਲਾਂ ਦੇ ਜੁਆਬ ਸਮੇਂ ਦੀ ਬੁੱਕਲ ਅਤੇ ਪੁਲਿਸ ਦੀ ਪੜਤਾਲ ਤੇ ਹੀ ਨਿਰਭਰ ਹਨ। ਘੋਖ ਕਰਨ ਤੋਂ ਪਤਾ ਲੱਗਿਆ ਕਿ ਨਸ਼ੇ ਦੀ ੳਵਰਡੋਜ਼ ਕਾਰਣ ਬੇਸੁੱਧ ਹੋ ਕੇ ਡਿੱਗਿਆ ਵਿਅਕਤੀ ਫੋਟੋ ਖਿੱਚੇ ਜਾਣ ਤੋਂ ਕਰੀਬ 2/3 ਘੰਟੇ ਪਹਿਲਾਂ ਦਾ ਉੱਥੇ ਪਿਆ ਹੈ। ਪਰੰਤੂ ਪੀਸੀਆਰ ਦੀਆਂ ਹੂਟਰ ਮਾਰ ਕੇ ਘੁੰਮਦੀਆਂ ਟੀਮਾਂ ਦੀ ਨਜ਼ਰ ਇਸ ਨਸ਼ੇੜੀ ਤੇ ਨਹੀਂ ਪਈਆਂ।

    ਰਾਹਗੀਰ ਬਲਦੇਵ ਸਿੰਘ ਅਤੇ ਜਗਦੇਵ ਸਿੰਘ ਨੇ ਕਿਹਾ ਕਿ ਇਸ ਖੇਤਰ ਵਿੱਚ ਅਜਿਹਾ ਮਾਮਲਾ ਪਹਿਲਾ ਨਹੀਂ, ਬਲਕਿ ਹਰ ਦਿਨ ਹੀ, ਇਸ ਇਲਾਕੇ ਵਿੱਚ ਜਗ੍ਹਾ ਬਦਲ ਕੇ ਐਧਰ-ਉੰਧਰ ਅਕਸਰ ਹੀ ਡਿੱਗੇ ਪਏ ਦਿਸਦੇ ਹਨ ਅਤੇ ਲੋਕ ਵੀ ਇੱਨਾਂ ਵੱਲ ਤੱਕ ਕੇ ਆਪਣੀ ਮੰਜਿਲ ਵੱਲ ਵੱਧਦੇ ਰਹਿੰਦੇ ਹਨ। ਇੱਕ ਸਵਾਲ ਹਰ ਕਿਸੇ ਦੇ ਜਿਹਨ ਵਿੱਚ ਘੁੰਮਦਾ ਹੈ ਕਿ ਆਖਿਰ ਅਜਿਹੇ ਨਸ਼ੇੜੀ, ਨਸ਼ਾ ਕਿੱਥੋਂ ਲੈ ਕੇ ਆੳਂਦੇ ਹਨ। 


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!