Skip to content
Advertisement

ਐਨ.ਆਰ.ਆਈ ਭਰਾਵਾਂ ਦਾ ਇੱਕ ਵੱਡਾ ਜਥਾ ਪਹੁੰਚਿਆ ਹਰਪਾਲ ਜੁਨੇਜਾ ਦੇ ਹੱਕ ’ਚ
-ਭਰਾਵਾਂ ਦੇ ਮਿਲ ਰਹੇ ਸਹਿਯੋਗ ਦਾ ਸਦਾ ਰਿਣੀ ਰਹਾਂਗਾਂ: ਹਰਪਾਲ ਜੁਨੇਜਾ
ਰਿਚਾ ਨਾਗਪਾਲ,ਪਟਿਆਲਾ, 8 ਦਸੰਬਰ 2021
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ ਵਿਚ ਐਨ.ਆਰ.ਆਈ. ਭਰਾਵਾਂ ਦਾ ਇੱਕ ਵੱਡਾ ਜਥਾ ਪ੍ਰਚਾਰ ਕਰਨ ਅਤੇ ਹਰਪਾਲ ਜੁਨੇਜਾ ਦੇ ਹੱਕ ਵਿਚ ਵੋਟਾ ਪਾਉਣ ਦੀ ਅਪੀਲ ਕਰਨ ਲਈ ਪਹੁੰਚਿਆ ਹੈ। ਇਨ੍ਹਾਂ ਵਿਚੋਂ ਕੁਝ ਮੈਂਬਰਾਂ ਨੇ
ਤਾਂ ਸ਼ਹਿਰ ਦੇ ਮਹਿੰਦਰਾ ਕੰਪਲੈਕਸ ਵਿਖੇ ਹਰਪਾਲ ਜੁਨੇਜਾ ਦੇ ਅਧੀਕ ਨਜਦੀਕੀ ਮਿੱਤਰ ਸ਼ੂਭਕਰਮਦੀਪ ਸਿੰਘ ਸੂਭੀ ਦੇ ਪਿਤਾ ਸ ਜਸਵੰਤ ਸਿੰਘ ਅਹਲੂਵਾਲਿਆ ਦੇ ਗ੍ਰਹਿ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਵਿਚ ਪ੍ਰਧਾਨ ਹਰਪਾਲ ਜੁਨੇਜਾ ਵੀ ਪਹੁੰਚੇ। ਇਥੇ
ਐਨ.ਆਰ.ਆਈ. ਭਰਾਵਾਂ ਨੇ ਐਲਾਨ ਕੀਤਾ ਕਿ ਜਿਥੇ ਉਹ ਆਪਣੀਆਂ ਵੋਟਾਂ ਪਾਉਣਗੇ, ਉਥੇ ਉਹ ਘਰ ਘਰ ਜਾ ਕੇ ਹਰਪਾਲ ਜੁਨੇਜਾ ਦੇ ਹੱਕ ਵਿਚ ਪ੍ਰਚਾਰ ਵੀ ਕਰਨਗੇ। ਇਸ ਮੌਕੇ ਪ੍ਰਧਾਨ
ਹਰਪਾਲ ਜੁਨੇਜਾ ਨੇ ਕਿਹਾ ਕਿ ਐਨ.ਆਰ.ਆਈ. ਭਰਾਵਾਂ ਨੇ ਹਮੇਸ਼ਾਂ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਇਸ ਵਾਰ ਵੀ ਵੱਡੇ ਪੱਧਰ ’ਤੇ ਅਕਾਲੀ ਦਲ ਨੂੰ ਜਿਤਾਉਣ ਦੀ ਮੁਹਿੰਮ ਵਿਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਐਨ ਆਰ ਆਈ ਭਰਾਵਾ ਨੂੰ
ਪ੍ਰਾਪਟੀ ਸੰਬਧੀ ਜਾ ਹਰ ਸਮੱਸਿਆ ਦਾ ਹੱਲ ਕਰਦੇ ਰਹੇ ਹਾਂ ਅੱਗੇ ਤੋਂ ਵੀ ਮਸਲੇ ਹੱਲ ਕਰਨ ਦੇ ਵਚਨਬੱਧ ਹਾਂ, ਪਹਿਲਾ ਵੀ ਸੇਵਾ ਕਰਦੇ ਆ ਰਹੇ ਹਾਂ ਅੱਗੇ ਵੀ ਕਰਦੇ ਰਹਾਂਗਾ। ਇਸ ਮੌਕੇ ਰਾਜਵੰਤ ਸੇਠੀ, ਜਸਪਾਲ ਸਿੰਘ, ਅਜੈਪਾਲ ਸਿੰਘ ਬੇਦੀ ਯੂ ਐਸ ਏ, ਮੋਨੂੰ ਚੌਹਾਨ, ਵਿਕਾਸ ਗੁਲਾਟੀ, ਪ੍ਰਦੀਪ ਸਿੰਗਲਾ, ਲੱਕੀ ਜੁਨੇਜਾ, ਜੱਥੇਦਾਰ ਰਾਮਗੜ੍ਹ ਜੀ,
ਗੁਰਜੋਤ ਸਿੰਘ ਪੰਨੂ, ਗੁਰਵਿੰਦਰ ਸਿੰਘ ਟਿੰਕੂ, ਹਰਦੀਪ ਚਹਿਲ, ਮਨਮੋਹਨ ਬੇਦੀ, ਰਾਹੁਲ ਗਿੱਲ ਅਤੇ ਸੁਰਿੰਦਰ ਸਿੰਘ ਗਿੱਲ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
ਫੋਟੋ ਨੰ
ਕੈਪਸ਼ਨ:ਐਨ.ਆਰ.ਆਈ ਭਰਾਵਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ
ਕਰਦੇ ਹੋਏ ਪ੍ਰਧਾਨ ਹਰਪਾਲ ਜੁਨੇਜਾ।
Advertisement

error: Content is protected !!