Skip to content
Advertisement

ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਰਕਾਰੀ ਆਈ.ਟੀ.ਆਈ.ਸੁਨਾਮ ਵਿਖੇ ਹੁਨਰ ਰੋਜ਼ਗਾਰ ਮੇਲਾ ਆਯੋਜਿਤ
ਪਰਦੀਪ ਕਸਬਾ,ਸੁਨਾਮ ਊਧਮ ਸਿੰਘ ਵਾਲਾ, 7 ਦਸੰਬਰ: 2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਹੁਨਰਮੰਦ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰੀ ਆਈ.ਟੀ. ਆਈ ਸੁਨਾਮ ਵਿਖੇ ਸਕਿੱਲ ਜਾਬ ਫੇਅਰ ਆਯੋਜਿਤ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਟਰੇਡਾਂ ਦੇ 60 ਪ੍ਰਾਰਥੀਆਂ ਨੇ ਭਾਗ ਲਿਆ। ਇਸ ਦੌਰਾਨ ਵੱਖ ਵੱਖ ਕੰਪਨੀਆਂ ਜਿਵੇਂ ਕਿ: ਗਹੀਰ ਐਗਰੋ ਇੰਡਸਟਰੀ, ਕੈਪੀਟਲ ਟਰੱਸਟ, 1920 ਸੈਲੂਨ ਅਤੇ ਅਕੈਡਮੀ, ਮਨੀ ਫੈਸ਼ਨ ਬੂਟੀਕ ਅਤੇ ਸਕਾਈ ਇੰਟਰਨੈਸ਼ਨਲ ਆਦਿ ਨੇ ਭਾਗ ਲਿਆ।ਇਸ ਵਿੱਚ ਇੰਟਰਵਿਊ ਦੌਰਾਨ ਦਸ ਹਜ਼ਾਰ ਤੋਂ ਲੈ ਕੇ ਵੀਹ ਹਜ਼ਾਰ ਦੇ ਕਰੀਬ ਮਹੀਨਾਵਾਰ ਤਨਖਾਹ ਤਹਿਤ 32 ਪ੍ਰਾਰਥੀਆਂ ਨੂੰ ਚੁਣਿਆ ਗਿਆ। ਇਸ ਦੌਰਾਨ ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀ, ਨੁਮਾਇੰਦੇ ਅਤੇ ਪਿ੍ਰੰਸੀਪਲ ਸਰਕਾਰੀ ਆਈ.ਟੀ.ਆਈ. ਸੁਨਾਮ ਅਤੇ ਬਾਕੀ ਸਟਾਫ ਵੀ ਹਾਜ਼ਰ ਸੀ।ਇਸ ਮੌਕੇ ਚੁਣੇ ਪ੍ਰਾਰਥੀਆਂ ਨੂੰ ਸ੍ਰੀ ਰਵਿੰਦਰਪਾਲ ਸਿੰਘ, ਜਿ਼ਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਵਧਾਈ ਦਿੱਤੀ ਗਈ ਅਤੇ ਸ਼ਾਮਿਲ ਹੋਏ ਨਿਯੋਜਕਾਂ ਦਾ ਧੰਨਵਾਦ ਕੀਤਾ ਗਿਆ। ਇਸ ਲੜੀ ਤਹਿਤ ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ਚਾਹਵਾਨਾਂ ਲਈ 9 ਦਸੰਬਰ ਨੂੰ ਬਿਊਰੋ ਵਿਖੇ ਸਵੈ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।
Advertisement

error: Content is protected !!