PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਮਾਲਵਾ ਰਾਜਸੀ ਹਲਚਲ ਲੁਧਿਆਣਾ

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਸਵੱਦੀ ਕਲਾਂ ਸਰਕਾਰੀ ਆਈਟੀਆਈ ਦਾ ਨੀਂਹ ਪੱਥਰ ਰੱਖਿਆ

Advertisement
Spread Information

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਸਵੱਦੀ ਕਲਾਂ ਸਰਕਾਰੀ ਆਈਟੀਆਈ ਦਾ ਨੀਂਹ ਪੱਥਰ ਰੱਖਿਆ

  • ਇਸ ਸਰਕਾਰੀ ਆਈ.ਟੀ.ਆਈ. ਦਾ ਨਾਮ ਮਰਹੂਮ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ – ਰਾਣਾ ਗੁਰਜੀਤ ਸਿੰਘ ਸੋਢੀ
  • ਮੁੱਖ ਮੰਤਰੀ ਚੰਨੀ ਦੀ ਅਗਵਾਈ ‘ਚ ਸੂਬਾ ਤਰੱਕੀ ਦੀਆਂ ਲੀਹਾਂ ‘ਤੇ – ਕੈਪਟਨ ਸੰਦੀਪ ਸਿੰਘ ਸੰਧੂ
  • ਹਲਕਾ ਦਾਖਾ ਵਿੱਚ ਵਿਕਾਸ ਕਾਰਜਾਂ ਪੂਰੇ ਜ਼ੋਰਾਂ ‘ਤੇ ਚੱਲ ਰਹੇ ਹਨ ਅਤੇ ਹਲਕੇ ਵਿਕਾਸ ਪੱਖੋਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ – ਕੈਪਟਨ ਸੰਦੀਪ ਸਿੰਘ ਸੰਧੂ

ਦਵਿੰਦਰ ਡੀੇ.ਕੇ,ਸਵੱਦੀ ਕਲਾਂ, (ਮੁੱਲਾਂਪੁਰ/ਲੁਧਿਆਣਾ) 4 ਦਸੰਬਰ (2021) 

ਅੱਜ ਹਲਕਾ ਦਾਖਾ ਦੇ ਨਾਮਵਰ ਪਿੰਡ ਸਵੱਦੀ ਕਲਾਂ ਵਿੱਚ ਉਦਯੋਗਿਕ ਤੇ ਤਕਨੀਕੀ ਸਿੱਖਿਆ ਮੰਤਰੀ ਸ੍ਰ. ਰਾਣਾ ਗੁਰਜੀਤ ਸਿੰਘ ਸੋਢੀ ਨੇ ਸਰਕਾਰੀ ਆਈ।ਟੀ।ਆਈ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਚੇਅਰਮੈਨ ਸ਼੍ਰੀ ਕ੍ਰਿਸਨ ਕੁਮਾਰ ਬਾਵਾ, ਜਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪੇਡਾ ਦੇ ਵਾਇਸ ਚੇਅਰਮੈਨ ਡਾ। ਕਰਨ ਵੜਿੰਗ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।
ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਰਾਣਾ ਗੁਰਜੀਤ ਸਿੰਘ ਸੋਢੀ ਨੇ ਆਈ।ਟੀ।ਆਈ ਦਾ ਉਦਘਾਟਨ ਕਰਨ ਉਪਰੰਤ ਵਿਸ਼ਾਲ ਪੰਡਾਲ ਵਿੱਚ ਪੁੱਜੇ ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਜਿੱਥੇ ਅੱਜ ਆਈ।ਟੀ।ਆਈ ਦਾ ਉਦਘਾਟਨ ਕਰਨ ਨਾਲ ਉਨ੍ਹਾਂ ਨੂੰ ਖੁਸ਼ੀ ਮਿਲੀ ਹੈ, ਉੱਥੇ ਹੀ ਉਨ੍ਹਾਂ ਨੂੰ ਇਸ ਗੱਲ ਤੇ ਵੀ ਮਾਣ ਮਹਿਸੂਸ ਹੋ ਰਿਹਾ ਹੈ, ਕਿ ਮਰਹੂਮ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦਾ ਇਹ ਸੁਪਨਾ ਅੱਜ ਪੂਰਾ ਹੋਇਆ ਹੈ। ਜੋ ਉਨ੍ਹਾਂ ਨੇ ਅੱਜ ਤੋਂ ਕਰੀਬ 25-26 ਸਾਲ ਪਹਿਲਾ ਇਸ ਆਈ।ਟੀ।ਆਈ ਨੂੰ ਚਾਲੂ ਕਰਨ ਦਾ ਸੁਪਨਾ ਲਿਆ ਸੀ। ਉਨ੍ਹਾਂ ਇਸ ਉਦਯੋਗਿਕ ਸੰਸਥਾਂ ਵਾਸਤੇ ਕਰੀਬ 2.50 ਕਰੋੜ ਰੁਪਏ ਬਿਲਡਿੰਗ ਵਾਸਤੇ ਅਤੇ ਕਰੀਬ 3.50 ਕਰੋੜ ਰੁਪਏ ਸਾਮਾਨ ਲਈ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰੀ ਆਈ.ਟੀ.ਆਈ. ਦਾ ਨਾਮ ਮਰਹੂਮ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ।
ਇਸ ਮੋਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਅੱਜ ਸਵੱਦੀ ਕਲਾਂ ਦੀ ਇਹ ਸਿਖਲਾਈ ਉਦਯੋਗਿਕ ਸੰਸਥਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸੂਬਾ ਤਰੱਕੀ ਦੀਆਂ ਲੀਹਾਂ ‘ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਵਿੱਚ ਵਿਕਾਸ ਕਾਰਜਾਂ ਪੂਰੇ ਜ਼ੋਰਾਂ ‘ਤੇ ਚੱਲ ਰਹੇ ਹਨ ਅਤੇ ਹਲਕੇ ਵਿਕਾਸ ਪੱਖੋਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ।
ਇਸ ਮੌਕੇ ਸਵੱਦੀ ਕਲਾਂ ਅਤੇ ਸਵੱਦੀ (ਪੱਛਮੀ) ਦੀ ਗ੍ਰਾਂਮ ਪੰਚਾਇਤ ਵੱਲੋਂ ਜਿੱਥੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਸਨਮਾਨ ਕੀਤਾ ਉੱਥੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਉਕਤ ਦੋਵਾਂ ਪੰਚਾਇਤਾਂ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਕੈਪਟਨ ਸੰਧੂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਖਾਦੀ ਬੋਰਡ ਦੇ ਵਾਇਸ ਚੇਅਰਮੈਨ ਮੇਜਰ ਸਿੰਘ ਭੈਣੀ, ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ ਮਨਜੀਤ ਸਿੰਘ ਭਰੋਵਾਲ, ਸੁਰਿੰਦਰ ਸਿੰਘ ਟੀਟੂ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾ ਬੇਟ, ਸਤਵਿੰਦਰਪਾਲ ਸਿੰਘ ਕਾਕਾ ਗਰੇਵਾਲ ਚੇਅਰਮੈਨ ਮਾਰਕੀਟ ਕਮੇਟੀ ਜਗਰਾਓ, ਮਨਪ੍ਰੀਤ ਸਿੰਘ ਸੇਖੋਂ ਈਸੇਵਾਲ, ਵਰਿੰਦਰ ਸਿੰਘ ਢਿੱਲੋ ਮਦਾਰਪੁਰਾ (ਦੋਵੇਂ ਕਾਂਗਰਸ ਬਲਾਕ ਪ੍ਰਧਾਨ), ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਵਿਭਾਗ ਸ਼੍ਰੀਮਤੀ ਤਨੂੰ ਕਸ਼ਅਪ, ਏ।ਡੀ।ਸੀ ਜਗਰਾਓ ਮੈਡਮ ਨਯਨ ਜੱਸਲ, ਪ੍ਰਿੰ। ਬਲਜਿੰਦਰ ਸਿੰਘ ਆਈ।ਟੀ।ਆਈ।, ਕਮਲਜੀਤ ਸਿੰਘ ਐੱਸ।ਡੀ।ਓ ਪੀ। ਡਬਲਯੂ।ਡੀ।, ਜੇ।ਈ ਵਾਸੂ ਮੰਗਲਾ ਅਤੇ ਐਨ।ਐਸ।ਯੂ।ਆਈ ਦੇ ਪ੍ਰਧਾਨ ਸੰਦੀਪ ਸਿੰਘ ਸੇਖੋਂ, ਸੀਨੀਅਰ ਕਾਂਗਰਸੀ ਦਰਸ਼ਨ ਸਿੰਘ ਬੀਰਮੀ ਕਾਂਗਰਸੀ ਆਗੂ, ਰਮਨਦੀਪ ਸਿੰਘ ਰਿੱਕੀ ਚੌਹਾਨ, ਰਣਜੀਤ ਸਿੰਘ ਹਾਂਸ, (ਦੋਵੇ ਜਿਲ੍ਹਾ ਪ੍ਰੀਸ਼ਦ) ਸਾਮ ਲਾਲ ਜਿੰਦਲ, ਗੁਲਵੰਤ ਸਿੰਘ ਜੰਡੀ, ਕਮਲਜੀਤ ਸਿੰਘ ਕਿੱਕੀ ਲਤਾਲਾ (ਤਿੰਨੇ ਵਾਇਸ ਚੇਅਰਮੈਨ), ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਸ਼ਹਿਰੀ ਪ੍ਰਧਾਨ ਪਵਨ ਸਿਡਾਨਾ, ਪ੍ਰਧਾਨ ਤਰਲੋਕ ਸਿੰਘ ਸਵੱਦੀ, ਗੁਰਜੀਤ ਸਿੰਘ ਜੰਡੀ ਸਮੇਤ ਹੋਰ ਵੀ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!