Notice: Function _load_textdomain_just_in_time was called incorrectly. Translation loading for the newspaperss domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home4/barnanrt/panjabtoday.com/wp-includes/functions.php on line 6121
ਪੰਜਾਬ ਦੀਆਂ ਮੰਡੀਆਂ ‘ਚ 50 ਹਜ਼ਾਰ ਬੂਟੇ ਲਾਉਣ ਦੀ ਮੁਹਿੰਮ ਦਾ ਪਟਿਆਲਾ ਤੋਂ ਆਗ਼ਾਜ਼ - PANJAB TODAY

PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਪੰਜਾਬ ਪਟਿਆਲਾ

ਪੰਜਾਬ ਦੀਆਂ ਮੰਡੀਆਂ ‘ਚ 50 ਹਜ਼ਾਰ ਬੂਟੇ ਲਾਉਣ ਦੀ ਮੁਹਿੰਮ ਦਾ ਪਟਿਆਲਾ ਤੋਂ ਆਗ਼ਾਜ਼

Advertisement
Spread Information

ਪੰਜਾਬ ਮੰਡੀ ਬੋਰਡ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ, ਸਾਰੀਆਂ ਮੰਡੀਆਂ ਦਾ ਸਿਸਟਮ ਹੋਵੇਗਾ ਆਧੁਨਿਕ

ਰਿਚਾ ਨਾਗਪਾਲ, ਪਟਿਆਲਾ, 3 ਅਗਸਤ 2023


       ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ 50 ਹਜ਼ਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗ਼ਾਜ਼ ਪਟਿਆਲਾ ਜ਼ਿਲ੍ਹੇ ਤੋਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਦਾ 4220 ਕਰੋੜ ਰੁਪਏ ਰੋਕ ਕੇ ਸੂਬੇ ਨਾਲ ਬਹੁਤ ਧੱਕਾ ਕੀਤਾ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰਸਤਾ ਅਖ਼ਤਿਆਰ ਕੀਤਾ ਹੈ, ਇਸ ਲਈ ਇਹ ਪੈਸਾ ਜਲਦ ਮਿਲਣ ਦੀ ਆਸ ਹੈ।         
      ਸਮਾਣਾ ਤੇ ਪਟਿਆਲਾ ਦੀਆਂ ਮੰਡੀਆਂ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 4220 ਕਰੋੜ ਰੁਪਏ, ਜੋਕਿ ਪੰਜਾਬ ਦਾ ਹੱਕ ਹੈ, ਮਿਲਣ ਨਾਲ ਇਹ ਪੈਸਾ ਰਾਜ ਦੀਆਂ ਸੜਕਾਂ ਤੇ ਮੰਡੀਆਂ ਦੇ ਵਿਕਾਸ ਲਈ ਲੱਗੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟੀਚਾ ਹੈ ਕਿ ਮੰਡੀ ਬੋਰਡ ਦੀ ਆਮਦਨ ਦੁੱਗਣੀ ਕੀਤੀ ਜਾਵੇ ਇਸ ਲਈ ਬੋਰਡ ਦੇ ਕਿਸਾਨ ਭਵਨ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਬਾਕੀ ਗੈਸਟ ਹਾਊਸਾਂ ਨੂੰ ਵਿਕਸਤ ਕਰਕੇ ਓਇਓ ਐਪ ਨਾਲ ਵੀ ਜੋੜਿਆ ਜਾਵੇਗਾ।                                   
     ਹਰਚੰਦ ਸਿੰਘ ਬਰਸਟ ਨੇ ਕਿਹਾ ਕਿ, ਰਾਜ ਦੀਆਂ ਛੋਟੀਆਂ ਮੰਡੀਆਂ ਨੂੰ ਵੱਡਾ ਕੀਤਾ ਜਾਵੇਗਾ, ਮੰਡੀ ਸਿਸਟਮ ਅਤਿਆਧੁਨਿਕ ਬਣਾਇਆ ਜਾਵੇਗਾ, ਸੀ.ਸੀ.ਟੀ.ਵੀ. ਕੈਮਰੇ, ਚਾਰਦਿਵਾਰੀ ਬਣਾਕੇ ਗੇਟ ਲੱਗਣਗੇ ਤੇ ਹਰੇਕ ਗੇਟ ‘ਤੇ ਕੰਡਾ ਲੱਗਾਇਆ ਜਾਵੇਗਾ, ਜਿਸ ਨਾਲ ਚੋਰੀ ਰੁਕੇਗੀ ਤੇ ਮਾਰਕੀਟ ਫੀਸ ਵਧੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪ੍ਰਣਾਲੀ ਸਬਜ਼ੀ ਤੇ ਫ਼ਲ ਮੰਡੀਆਂ ਵਿੱਚ ਸ਼ੁਰੂ ਹੋਵੇਗੀ ਤੇ ਬਾਅਦ ਵਿੱਚ ਸਾਰੀਆਂ ਮੰਡੀਆਂ ਵਿੱਚ ਲਾਗੂ ਕੀਤਾ ਜਾਵੇਗਾ।
ਚੇਅਰਮੈਨ ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੰਜਾਬ ਮੰਡੀ ਬੋਰਡ ਸੂਬੇ ਦੀਆਂ ਮੰਡੀਆ ਵਿੱਚ 50 ਹਜ਼ਾਰ ਬੂਟੇ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਸੰਭਾਂਲ ਲਈ ਆੜਤੀਆ ਐਸੋਸੀਏਸ਼ਨਾਂ ਤੇ ਐਨ.ਜੀ.ਓਜ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਸੱਦਾ ਦਿੱਤਾ ਕਿ ਹਰ ਨਾਗਰਿਕ 5-5 ਬੂਟੇ ਲਗਾਵੇ ਅਤੇ ਇਨ੍ਹਾਂ ਦੀ ਸੰਭਾਂਲ ਵੀ ਕਰੇ।                 
ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਬਰਸਟ ਨੇ ਕਿਹਾ ਕਿ ਮੋਹਾਲੀ ਵਿਖੇ 2014 ਵਿੱਚ 50 ਕਰੋੜ ਦੀ ਲਾਗਤ ਨਾਲ 12 ਏਕੜ ਵਿੱਚ ਅਤਿਆਧੁਨਿਕ ਮੰਡੀ ਬਣਾਈ ਗਈ ਸੀ ਪਰੰਤੂ ਪਿਛਲੇ ਨਿਜਾਮ ਦੀ ਅਣਗਹਿਲੀ ਕਰਕੇ ਉਸਨੂੰ ਵਰਤਿਆ ਨਹੀਂ ਜਾ ਸਕਿਆ ਅਤੇ ਮੰਡੀ ਬੋਰਡ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ, ਪਰੰਤੂ ਉਨ੍ਹਾਂ ਨੇ ਇਸ ਨੂੰ ਚਾਲੂ ਕਰਨ ਦਾ ਫੈਸਲਾ ਕੀਤਾ।
     ਉਨ੍ਹਾਂ ਕਿਹਾ ਕਿ ਮੰਡੀਆਂ ਦੇ ਸ਼ੈਡਾਂ ਤੋਂ ਆਮਦਨ ਪੈਦਾ ਕਰਨ ਲਈ ਇਨ੍ਹਾਂ ਨੂੰ ਮੰਡੀਆਂ ਦੇ ਸੀਜਨ ਤੋਂ ਬਿਨ੍ਹਾਂ ਹੋਰ ਕਾਰਜਾਂ ਲਈ ਵਰਤਿਆ ਜਾਵੇਗਾ। ਆਫ਼ ਸੀਜਨ ‘ਚ ਇਨ੍ਹਾਂ ਸ਼ੈਡਾਂ ਨੂੰ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਇਨਡੋਰ ਸਟੇਡੀਅਮ ਵਜੋਂ ਵੀ ਵਰਤਿਆ ਜਾਵੇਗਾ। ਚੇਅਰਮੈਨ ਨੇ ਇਕ ਹੋਰ ਸਵਾਲ ਦੇ ਜਵਾਬ ‘ਚ ਆਖਿਆ ਕਿ ਹੜ੍ਹਾਂ ਨੇ ਇੱਕ ਮੋਟੇ ਅੰਦਾਜੇ ਮੁਤਾਬਕ ਸੂਬੇ ਦਾ 15000 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ ਅਤੇ ਮੰਡੀ ਬੋਰਡ ਦਾ ਬੁਨਿਆਦੀ ਢਾਂਚਾ ਤੇ ਸੜਕਾਂ ਵੀ ਨੁਕਸਾਨੀਆਂ ਗਈਆਂ ਹਨ, ਜਿਨ੍ਹਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ।
       ਇਸ ਦੌਰਾਨ ਇੰਜੀਨੀਅਰ ਇੰਨ ਚੀਫ਼ ਗੁਰਦੀਪ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ, ਸਕੱਤਰ ਪਰਮਪਾਲ ਸਿੰਘ, ਲੇਖਾਕਾਰ ਰੁਪਿੰਦਰ ਸਿੰਘ ਟਿਵਾਣਾ, ਬਲਾਕ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ, ਹਰਿੰਦਰ ਸਿੰਘ ਧਭਲਾਨ, ਆੜਤੀਆ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ, ਪ੍ਰਧਾਨ ਪਟਿਆਲਾ ਨਵੀਂ ਅਨਾਜ ਮੰਡੀ ਸਤਵਿੰਦਰ ਸਿੰਘ ਸੈਣੀ, ਚੇਅਰਮੈਨ ਚਰਨਦਾਸ ਗੋਇਲ, ਨਰੇਸ਼ ਮਿੱਤਲ, ਪਰਦੁਮਨ ਰਾਏ ਗੁਪਤਾ, ਗੁਰਿੰਦਰ ਕੁਮਾਰ, ਨਰੇਸ਼ ਗੋਇਲ, ਗੋਪੀ ਸਿੱਧੂ, ਗੁਲਸ਼ਨ ਲੌਟ, ਦਵਿੰਦਰ ਕੁਮਾਰ ਬੱਗਾ, ਰਤਨ ਲਾਲ, ਅਸ਼ੋਕ ਕੁਮਾਰ ਮੋਦੀ, ਰਕੇਸ਼ ਭਾਨਰਾ ਦਰਬਾਰਾ ਸਿੰਘ, ਹਰਦੇਵ ਸਿੰਘ ਸਰਪੰਚ, ਮਹੇਸ਼ ਗੋਇਲ, ਸੁਰੇਸ਼ ਕੁਮਾਰ ਡਕਾਲਾ, ਸਨਜੀਵਨ ਕੁਮਾਰ, ਅਸ਼ੋਕ ਕੁਮਾਰ, ਕੁਲਦੀਪ ਕੌਰਜੀਵਾਲ, ਵਿਜੇ ਕੁਮਾਰ ਆਲੋਵਾਲ, ਸੁਰਮੁੱਖ ਸਿੰਘ, ਰਣਧੀਰ ਸਿੰਘ ਨਲੀਨੀ, ਸਮਾਣਾ ਵਿਖੇ ਅਸ਼ਵਨੀ ਕੁਮਾਰ, ਆੜਤੀ ਐਸੋਸੀਏਸ਼ਨ ਸਮਾਣਾ ਪ੍ਰਧਾਨ ਸੰਦੀਪ ਗਰਗ ਸੰਜੂ, ਸਬਜੀ ਮੰਡੀ ਪ੍ਰਧਾਨ ਸਤਨਾਮ ਸਿੰਘ ਚੀਮਾ, ਸ਼ਾਮ ਲਾਲ, ਡਾ. ਸੁਰਜੀਤ ਸਿੰਘ, ਗੁਰਮੀਤ ਸਿੰਘ ਦੋਦੜਾ, ਪਰਵੀਨ ਅਰੋੜਾ, ਬਲਕਾਰ ਡਕਾਲਾ, ਗੁਰਮੇਲ ਸਿੰਘ, ਬੱਬਲਾ ਸਰਪੰਚ ਕਾਹਨਗੜ੍ਹ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।


Spread Information
Advertisement
PANJAB TODAY

ਆਉਣ ਜਾਣ ਵਾਲੇ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਵੋਟਾਂ ਸਬੰਧੀ ਸਜਾਇਆ ਚੌਂਕ ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 15 ਫਰਵਰੀ 2022 ਵੋਟਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਵੀਪ ਮੁਹਿੰਮ ਤਹਿਤ ਜਿਥੇ ਲੋਕਾਂ ਤੇ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਜਾਰੀ ਹਨ ਜਿਸ ਵਿਚ ਨੁਕੜ ਨਾਟਕ ਕਰਵਾਏ ਜਾ ਰਹੇ ਹਨ ਅਤੇ ਵੋਟਾਂ ਪਾਉਣ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕੀਤਾ। ਜ਼ਿਲ੍ਹਾ ਚੋਣ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕ ਗਤੀਵਿਧੀਆਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਇਕ ਚੌਂਕ ਸਜਾਇਆ ਗਿਆ ਜ਼ੋ ਕਿ ਵੋਟਾਂ ਦੀ ਮਹੱਤਤਾ ਬਾਰੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਵੋਟਾਂ ਪਾਉਣ ਬਾਰੇ ਪ੍ਰੇਰਿਤ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਪੂਰੇ ਚੋਣ ਅਮਲੇ ਦਾ ਉਦੇਸ਼ 20 ਫਰਵਰੀ ਨੂੰ ਆਗਾਮੀ ਚੋਣਾਂ ਨੂੰ ਹਰੇਕ ਯੋਗ ਵਿਅਕਤੀ ਵੋਟ ਪਾਏ ਜਿਸ ਤਹਿਤ ਇਹ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੌਂਕ ਸਜਾਉਣ ਦਾ ਮੰਤਵ ਆਉਣ-ਜਾਣ ਵਾਲਾ ਹਰੇਕ ਵਿਅਕਤੀ ਇਸ ਨੂੰ ਦੇਖੇ ਅਤੇ ਯਾਦ ਰੱਖੇ ਕਿ ਅਸੀਂ 20 ਫਰਵਰੀ ਨੂੰ ਸਾਰੇ ਕੰਮ-ਕਾਜ ਛੱਡ ਕੇ ਆਪਣੇ ਵੋਟ ਦੀ ਵਰਤੋਂ ਲਾਜ਼ਮੀ ਕਰਨੀ ਹੈ। ਉਨ੍ਹਾਂ ਕਿਹਾ ਕਿ ਇਕ-ਇਕ ਵੋਟ ਕੀਮਤੀ ਹੈ ਅਤੇ ਵੋਟ ਪਾਉਣ ਨਾਲ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਮਜਬੂਤ ਕਰਦੇ ਹਾਂ ਤੇ ਆਪਣੀ ਪਸੰਦ ਦੀ ਸਰਕਾਰ ਚੁਣਨ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਜਾਇਆ ਗਿਆ ਤੰਬੂ ਆਪਣੀ ਵੋਟ ਆਪਣੀ ਤਾਕਤ ਦੇ ਅਧਿਕਾਰ ਨੂੰ ਦਰਸ਼ਾਉਂਦਾ ਹੈ ਕਿ ਸਾਨੂੰ ਬਿਨਾਂ ਕਿਸੇ ਡਰ, ਭੈਅ, ਲਾਲਚ ਦੇ ਨਿਰਪੱਖ ਹੋ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

error: Content is protected !!